ਵਿਧਾਇਕ ਰੰਧਾਵਾ ਦੀ ਮੌਜੂਦਗੀ ’ਚ ਹਲਕੇ ਦੀ ਮਹਿਲਾ ਵਿੰਗ ਦੀ ਹੋਈ ਬੈਠਕ
ਵਿਧਾਇਕ ਰੰਧਾਵਾ ਦੀ ਮੌਜੂਦਗੀ ’ਚ ਹਲਕੇ ਦੀ ਮਹਿਲਾ ਵਿੰਗ ਦੀ ਬੈਠਕ ਹੋਈ
Publish Date: Mon, 15 Sep 2025 08:06 PM (IST)
Updated Date: Mon, 15 Sep 2025 08:08 PM (IST)

ਇਕਬਾਲ ਸਿੰਘ, ਪੰਜਾਬੀ ਜਾਗਰਣ, ਡੇਰਾਬੱਸੀ : ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਮੌਜੂਦਗੀ ਵਿਚ ਰੈਸਟ ਹਾਊਸ ਮੁਬਾਰਕਪੁਰ ਵਿੱਖੇ ਡੇਰਾਬੱਸੀ ਹਲਕੇ ਦੀ ਮਹਿਲਾ ਵਿੰਗ ਦੀ ਬੈਠਕ ਹੋਈ। ਇਸ ’ਚ ਪਾਰਟੀ ਲਈ ਮਜ਼ਬੂਤੀ ਨਾਲ ਕੰਮ ਕਰਨ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਤੇ ਵਿਧਾਇਕ ਰੰਧਾਵਾ ਨੇ ਸਾਰਿਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦਾ ਬਰਫ਼ੀ ਨਾਲ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਔਰਤਾਂ ਦੇ ਸਸ਼ਕਤੀਕਰਨ ਅਤੇ ਔਰਤਾਂ ਨਾਲ ਜੁੜੇ ਮੁੱਦਿਆਂ ’ਤੇ ਆਪਣੀ ਗੰਭੀਰਤਾ ਨੂੰ ਦੇਖਦੇ ਹੋਏ ਔਰਤਾਂ ਨੂੰ ਪਾਰਟੀ ਵਿਚ ਅੱਗੇ ਲੈ ਕੇ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਔਰਤਾਂ ਦੀ ਇਹ ਨਿਯੁਕਤੀ ਪਾਰਟੀ ਦੇ ਮਹਿਲਾ ਵਿੰਗ ਨੂੰ ਹੋਰ ਮਜ਼ਬੂਤ ਕਰਨ ਅਤੇ ਪੰਜਾਬ ਵਿਚ ਔਰਤਾਂ ਦੇ ਹੱਕਾਂ ਦੀ ਲੜਾਈ ਨੂੰ ਤੇਜ਼ ਕਰਨ ਲਈ ਲਾਹੇਵੰਦ ਹੋਵੇਗੀ। ਇਸ ਮੌਕੇ ਵਿਧਾਇਕ ਰੰਧਾਵਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਕਿਹਾ ਕਿ ਪਾਰਟੀ ਹਾਈਕਮਾਂਡ ਵੱਲੋਂ ਪੰਜਾਬ ਤੇ ਹਲਕੇ ਵਿਚ ਇਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪਣ ਨਾਲ ਪਾਰਟੀ ਹੋਰ ਮਜ਼ਬੂਤ ਹੋਵੇਗੀ ਕਿਉਂਕਿ ਸਾਰੀ ਬੀਬੀਆਂ ਭੈਣਾਂ ਪਾਰਟੀ ਦੀ ਅਣਥੱਕ ਮਿਹਨਤੀ ਮੈਂਬਰ ਹਨ, ਜਿਨ੍ਹਾਂ ਨੇ ਪਾਰਟੀ ਨੂੰ ਅੱਗੇ ਲੈ ਕੇ ਆਉਣ ਲਈ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ। ਇਸ ਮੌਕੇ ਮਾਲਵਾ ਈਸਟ ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਸਵਰਨਜੀਤ ਕੌਰ, ਜ਼ਿਲ੍ਹਾ ਪ੍ਰਧਾਨ ਬੀਬੀ ਕਸ਼ਮੀਰ ਕੌਰ ਤੇ ਹਲਕੇ ਦੀ ਕੋਆਰਡੀਨੇਟਰ ਕੁਲਦੀਪ ਕੌਰ ਨੇ ਵਿਧਾਇਕ ਰੰਧਾਵਾ ਨੂੰ ਭਰੋਸਾ ਦਿਵਾਇਆ ਕਿ ਉਹ ਇਨ੍ਹਾਂ ਸਾਰੀਆਂ ਬੀਬੀਆਂ ਭੈਣਾਂ ਨਾਲ ਮਿਲ ਕੇ ਪੰਜਾਬ ਤੇ ਹਲਕੇ ਦੀਆਂ ਔਰਤਾਂ ਦੀਆਂ ਸਮੱਸਿਆਵਾਂ ਹੱਲ ਕਰਨ ਅਤੇ ਉਨ੍ਹਾਂ ਨੂੰ ਸੁਰੱਖਿਅਤ, ਸਿੱਖਿਆਤਮਕ ਅਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਸਮਰਪਿਤ ਰਹਿਣਗੀਆਂ।