ਐਸਡੀਐਮ ਕੋਰਟ ’ਚ 168 ਕੇਸਾਂ ਦਾ ਨਿਪਟਾਰਾ, ਬੈਕਲਾਗ ਘਟਾਉਣ ਵੱਲ ਵੱਡਾ ਕਦਮ
ਨਿਪਟਾਏ ਗਏ ਮਾਮਲਿਆਂ ਵਿੱਚ ਉਹ ਕੇਸ ਵੀ ਸ਼ਾਮਲ ਸਨ ਜੋ ਅੰਤਿਮ ਆਦੇਸ਼ਾਂ ਲਈ ਤਿਆਰ ਸਨ, ਨਾਲ ਹੀ ਪਾਲਣਾ-ਅਧਾਰਤ ਮਾਮਲੇ ਵੀ ਸੁਣੇ ਗਏ, ਜਿਨ੍ਹਾਂ ਵਿੱਚ ਕੇਵਲ ਛੋਟੀਆਂ ਕਮੀਆਂ ਹੀ ਬਾਕੀ ਰਹਿ ਗਈਆਂ ਸ
Publish Date: Wed, 25 Feb 2026 11:50 AM (IST)
Updated Date: Wed, 25 Feb 2026 12:47 PM (IST)
ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਸਬ-ਡਵੀਜ਼ਨਲ ਮੈਜਿਸਟ੍ਰੇਟ (ਪੂਰਬੀ) ਵੱਲੋਂ ਲਾਈ ਗਈ ਵਿਸ਼ੇਸ਼ ਨਿਪਟਾਰੇ ਦੀ ਅਦਾਲਤ ਵਿਚ ਇਕ ਹੀ ਦਿਨ ਦੌਰਾਨ 168 ਕੇਸਾਂ ਦਾ ਸਫ਼ਲਤਾਪੂਰਵਕ ਨਿਪਟਾਰਾ ਕੀਤਾ ਗਿਆ। ਇਹ ਕਦਮ ਅਦਾਲਤੀ ਬੈਕਲਾਗ ਘਟਾਉਣ ਵੱਲ ਇਕ ਮਹੱਤਵਪੂਰਨ ਪਹਿਲ ਮੰਨੀ ਜਾ ਰਹੀ ਹੈ।
ਨਿਪਟਾਏ ਗਏ ਮਾਮਲਿਆਂ ਵਿੱਚ ਉਹ ਕੇਸ ਵੀ ਸ਼ਾਮਲ ਸਨ ਜੋ ਅੰਤਿਮ ਆਦੇਸ਼ਾਂ ਲਈ ਤਿਆਰ ਸਨ, ਨਾਲ ਹੀ ਪਾਲਣਾ-ਅਧਾਰਤ ਮਾਮਲੇ ਵੀ ਸੁਣੇ ਗਏ, ਜਿਨ੍ਹਾਂ ਵਿੱਚ ਕੇਵਲ ਛੋਟੀਆਂ ਕਮੀਆਂ ਹੀ ਬਾਕੀ ਰਹਿ ਗਈਆਂ ਸਨ।
ਖੁੱਲ੍ਹੀ ਅਦਾਲਤ ਵਿੱਚ ਤਸਦੀਕ ਅਤੇ ਵਿਸਥਾਰਪੂਰਵਕ ਸੁਣਵਾਈ ਤੋਂ ਬਾਅਦ ਯੋਗ ਕੇਸਾਂ ਦਾ ਉਸੇ ਦਿਨ ਅੰਤਿਮ ਨਿਪਟਾਰਾ ਕੀਤਾ ਗਿਆ। ਇਸਦੇ ਨਾਲ ਹੀ ਸੰਬੰਧਤ ਧਿਰਾਂ ਨੂੰ ਆਦੇਸ਼ਾਂ ਦੀਆਂ ਪ੍ਰਮਾਣਿਤ ਕਾਪੀਆਂ ਵੀ ਤੁਰੰਤ ਪ੍ਰਦਾਨ ਕੀਤੀਆਂ ਗਈਆਂ। ਪ੍ਰਸ਼ਾਸਨ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਨਿਯਮਤ ਅਦਾਲਤਾਂ ਤੋਂ ਇਲਾਵਾ ਅਜਿਹੀਆਂ ਵਿਸ਼ੇਸ਼ ਨਿਪਟਾਰੇ ਦੀਆਂ ਅਦਾਲਤਾਂ ਭਵਿੱਖ ਵਿੱਚ ਵੀ ਨਿਯਮਿਤ ਤੌਰ ‘ਤੇ ਲਗਾਈਆਂ ਜਾਣਗੀਆਂ, ਤਾਂ ਜੋ ਕੇਸ ਪ੍ਰਬੰਧਨ ਪ੍ਰਕਿਰਿਆ ਹੋਰ ਸੁਚਾਰੂ ਬਣੇ ਅਤੇ ਬੈਕਲਾਗ ਵਿੱਚ ਲਗਾਤਾਰ ਕਮੀ ਯਕੀਨੀ ਬਣਾਈ ਜਾ ਸਕੇ।