ਚਾਕੂ ਦੀ ਨੋਕ ’ਤੇ ਕਬਾੜੀ ਕੋਲੋਂ ਨਕਦੀ ਲੈ ਕੇ ਮੁਲਜ਼ਮ ਫ਼ਰਾਰ
ਜ.ਸ., ਚੰਡੀਗੜ੍ਹ : ਡੱਡੂਮਾਜਰਾ
Publish Date: Mon, 23 Mar 2026 10:43 PM (IST)
Updated Date: Mon, 23 Mar 2026 10:46 PM (IST)
ਜ.ਸ., ਚੰਡੀਗੜ੍ਹ : ਡੱਡੂਮਾਜਰਾ ਇਲਾਕੇ ਵਿਚ ਸੋਮਵਾਰ ਸਵੇਰੇ ਚਾਕੂ ਦੀ ਨੋਕ ਤੇ ਘਰ-ਘਰ ਜਾ ਕੇ ਕਬਾੜ ਇਕੱਠਾ ਕਰਨ ਵਾਲੇ ਇਕ ਵਿਅਕਤੀ ਤੋਂ ਦੋ ਨੌਜਵਾਨਾਂ ਨੇ ਕੁੱਟਮਾਰ ਕਰਕੇ ਨਕਦੀ ਖੋਹ ਲਈ ਅਤੇ ਮੌਕੇ ਤੋਂ ਫਰਾਰ ਹੋ ਗਏ। ਪੀੜਤ ਦੇ ਰੌਲਾ ਪਾਉਣ ’ਤੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ, ਪਰ ਉਦੋਂ ਤੱਕ ਮੁਲਜ਼ਮਾਂ ਨੇ ਭੱਜਣ ਵਿਚ ਸਫਲਤਾ ਹਾਸਲ ਕਰ ਲਈ ਸੀ। ਜਾਣਕਾਰੀ ਮਿਲਣ ਤੇ ਮਲੋਇਆ ਥਾਣੇ ਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਡੱਡੂਮਾਜਰਾ ਵਿਚ ਕਿਰਾਏ ਦੇ ਮਕਾਨ ਵਿਚ ਰਹਿਣ ਵਾਲੇ ਹਰੀਸ਼ ਨੇ ਦੱਸਿਆ ਕਿ ਉਹ ਹਾਲ ਹੀ ਵਿਚ ਪਟਨਾ ਤੋਂ ਚੰਡੀਗੜ੍ਹ ਆਇਆ ਹੈ ਅਤੇ ਇੱਥੇ ਘਰ-ਘਰ ਜਾ ਕੇ ਕਬਾੜ ਇਕੱਠਾ ਕਰਨ ਦਾ ਕੰਮ ਕਰਦਾ ਹੈ। ਮਲੋਇਆ ਥਾਣੇ ਦੀ ਪੁਲਿਸ ਨੇ ਪੀੜਤ ਦੀ ਸ਼ਿਕਾਇਤ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਆਸ-ਪਾਸ ਦੇ ਖੇਤਰ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ ਤਾਂ ਜੋ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਸਕੇ।