ਔਰਤ ਕੋਲੋਂ ਮੋਬਾਈਲ ਝਪਟਿਆ
ਜ.ਸ., ਚੰਡੀਗੜ੍ਹ : ਐਤਵਾਰ
Publish Date: Tue, 10 Mar 2026 12:00 AM (IST)
Updated Date: Tue, 10 Mar 2026 12:00 AM (IST)
ਜ.ਸ., ਚੰਡੀਗੜ੍ਹ : ਐਤਵਾਰ ਸਵੇਰੇ, ਕੰਮ 'ਤੇ ਜਾ ਰਹੀ ਔਰਤ ਕੋਲੋਂ ਬਾਈਕ ਸਵਾਰ ਮੋਬਾਈਲ ਝਪਟ ਕੇ ਫ਼ਰਾਰ ਹੋ ਗਏ। ਪੀੜਤਾ ਦੀ ਸ਼ਿਕਾਇਤ ’ਤੇ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸੈਕਟਰ-25 ਦੀ ਰਹਿਣ ਵਾਲੀ ਅੰਜੂ ਦੇਵੀ ਨੇ ਦੱਸਿਆ ਕਿ ਐਤਵਾਰ ਸਵੇਰੇ ਲਗਪਗ 9:30 ਵਜੇ ਉਹ ਸੈਕਟਰ-38 ਸਥਿਤ ਡਿਸਪੈਂਸਰੀ ਦੇ ਪਿੱਛੇ ਇਕ ਕੋਠੀ ਵਿਚ ਕੰਮ ਕਰਨ ਜਾ ਰਹੀਆਂ ਸਨ। ਇਸ ਦੌਰਾਨ ਬਾਈਕ ਸਵਾਰ ਨੌਜਵਾਨਾਂ ਨੇ ਉਸ ਦਾ ਮੋਬਾਈਲ ਝਪਟ ਲਿਆ ਤੇ ਫ਼ਰਾਰ ਹੋ ਗਏ। ਜਾਣਕਾਰੀ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਔਰਤ ਦੇ ਬਿਆਨ ਦਰਜ ਕੀਤੇ। ਪੁਲਿਸ ਨੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।