ਭਲਕੇ ਤੋਂ ਸ਼ਾਮ ਦੇ ਸਮੇਂ ਪਾਣੀ ਦੀ ਸਪਲਾਈ ਰਹੇਗੀ ਘੱਟ
ਜ.ਸ., ਚੰਡੀਗੜ੍ਹ : ਸ਼ਹਿਰ
Publish Date: Mon, 09 Mar 2026 11:45 PM (IST)
Updated Date: Mon, 09 Mar 2026 11:48 PM (IST)
ਜ.ਸ., ਚੰਡੀਗੜ੍ਹ : ਸ਼ਹਿਰ ਵਿਚ ਬੁੱਧਵਾਰ ਅਤੇ ਵੀਰਵਾਰ ਨੂੰ ਸ਼ਾਮ ਦੇ ਸਮੇਂ ਪਾਣੀ ਦੀ ਸਪਲਾਈ ਘੱਟ ਦਬਾਅ ਨਾਲ ਹੋਵੇਗੀ। ਨਗਰ ਨਿਗਮ ਅਨੁਸਾਰ ਛੋਟੀ ਮਡੌਲੀ ਅਤੇ ਰੁੜਕੀ ਪੱਖਤ ਖੇਤਰ ਵਿਚ 1200 ਮੀਮੀ ਵਿਆਸ ਦੀ ਪੀਐੱਸਸੀ ਪਾਈਪਲਾਈਨ (ਫੇਜ਼-3) ਦੀ ਮਰੰਮਤ ਅਤੇ ਇਸ ਨੂੰ ਸਪਾਇਰਲ ਵੈਲਡਿਡ ਐੱਮਐੱਸ ਪਾਈਪਲਾਈਨ ਨਾਲ ਬਦਲਣ ਕਾਰਨ 10 ਤੋਂ 11 ਮਾਰਚ ਤਕ 48 ਘੰਟਿਆਂ ਦਾ ਸ਼ਟਡਾਊਨ ਲਿਆ ਗਿਆ ਹੈ। ਇਸ ਦੌਰਾਨ ਫੇਜ਼-3 ਕਜੌਲੀ ਤੋਂ ਸੈਕਟਰ-39 ਸਥਿਤ ਵਾਟਰ ਵਰਕਸ ਤੱਕ ਕੱਚੇ ਪਾਣੀ ਦੀ ਪੰਪਿੰਗ ਬੰਦ ਰਹੇਗੀ। 10 ਅਤੇ 11 ਮਾਰਚ ਨੂੰ ਸਵੇਰੇ 3:30 ਤੋਂ 9 ਵਜੇ ਤੱਕ ਪਾਣੀ ਦੀ ਸਪਲਾਈ ਆਮ ਦਬਾਅ ਨਾਲ ਮਿਲੇਗੀ, ਜਦਕਿ ਸ਼ਾਮ 6 ਤੋਂ 8:30 ਵਜੇ ਤੱਕ ਘੱਟ ਦਬਾਅ ਨਾਲ ਪਾਣੀ ਆਵੇਗਾ। ਇਸ ਦੌਰਾਨ ਸੈਕਟਰ-1 ਤੋਂ 12, ਕੈਂਬਵਾਲਾ, ਸੈਕਟਰ-14 ਤੋਂ 18, ਸੈਕਟਰ-21-ਏ, 22ਏ ਅਤੇ ਬੀ, ਸੈਕਟਰ-23, 24, 25, ਪੀਜੀਆਈ, ਸੈਕਟਰ-39 ਵਾਟਰ ਵਰਕਸ ਕਾਲੋਨੀ, ਸਨੇਹਾਲਯ ਅਤੇ ਮਲੋਆ ਕਾਲੋਨੀ ਸਮੇਤ ਕਈ ਖੇਤਰਾਂ ਵਿਚ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ। ਨਗਰ ਨਿਗਮ ਨੇ ਲੋਕਾਂ ਨੂੰ ਪਹਿਲਾਂ ਤੋਂ ਪਾਣੀ ਸਟੋਰ ਕਰਨ ਅਤੇ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।