ਪਿੰਡ ਕੋਠਾ ਗੁਰੂ ਵਿਖੇ ਨੌਜਵਾਨ ਕ੍ਰਿਕਟ ਖਿਡਾਰੀ ਦੀ ਕਰੰਟ ਲਗਣ ਨਾਲ ਮੌਤ, ਇਨਵਟਰ ਲਗਾਉਂਦੇ ਮੌਕੇ ਵਾਪਰਿਆ ਹਾਦਸਾ
ਪਿੰਡ ਕੋਠਾ ਗੁਰੂ ਵਿਖੇ ਅੱਜ ਸ਼ਾਮ ਨੂੰ ਇਕ ਨੌਜਵਾਨ ਕ੍ਰਿਕਟ ਖਿਡਾਰੀ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ। ਨੌਜਵਾਨ ਦੀ ਬੇਵਕਤੀ ਮੌਤ ਦੀ ਖਬਰ ਸੁਣਦੇ ਹੀ ਪਿੰਡ ਵਿਚ ਸੋਗ ਦੀ ਲਹਿਰ ਦੋੜ ਗਈ। ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਦੇ ਘਰ ਉਸਾਰੀ ਦਾ ਕੰਮ ਚੱਲ ਰਿਹਾ ਸੀ।
Publish Date: Fri, 03 Apr 2026 09:20 PM (IST)
Updated Date: Fri, 03 Apr 2026 09:23 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਪਿੰਡ ਕੋਠਾ ਗੁਰੂ ਵਿਖੇ ਅੱਜ ਸ਼ਾਮ ਨੂੰ ਇਕ ਨੌਜਵਾਨ ਕ੍ਰਿਕਟ ਖਿਡਾਰੀ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ। ਨੌਜਵਾਨ ਦੀ ਬੇਵਕਤੀ ਮੌਤ ਦੀ ਖਬਰ ਸੁਣਦੇ ਹੀ ਪਿੰਡ ਵਿਚ ਸੋਗ ਦੀ ਲਹਿਰ ਦੋੜ ਗਈ। ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਦੇ ਘਰ ਉਸਾਰੀ ਦਾ ਕੰਮ ਚੱਲ ਰਿਹਾ ਸੀ। ਘਰ ਦੇ ਇਨਵਟਰ ਨੂੰ ਲਗਾਉਂਦੇ ਸਮੇਂ ਨੌਜਵਾਨ ਨੂੰ ਬਿਜਲੀ ਕਰੰਟ ਨੇ ਆਪਣੀ ਲਪੇਟ ਵਿਚ ਲੈ ਲਿਆ। ਇਸ ਘਟਨਾ ਦੌਰਾਨ ਨੌਜਵਾਨ ਕ੍ਰਿਕਟ ਖਿਡਾਰੀ ਗਗਨਦੀਪ ਸਿੰਘ ਸਿੱਧੂ ਪੁੱਤਰ ਅਜੈਬ ਸਿੰਘ ਸਿੱਧੂ ਦੀ ਮੌਤ ਹੋ ਗਈ। ਬਾਰਵੀਂ ਜਮਾਤ ਪਾਸ ਨੌਜਵਾਨ ਗਗਨਦੀਪ ਸਿੰਘ ਕਿ੍ਕਟ ਦਾ ਬਹੁਤ ਵਧੀਆ ਖਿਡਾਰੀ ਸੀ। ਉਹ ਆਪਣੀ ਭੈਣ ਦਾ ਇਕਲੌਤਾ ਭਰਾ ਸੀ। ਮ੍ਰਿਤਕ ਨੌਜਵਾਨ ਦਾ ਅੰਤਿਮ ਸਸਕਾਰ 4 ਅਪ੍ਰੈਲ ਨੂੰ ਪਿੰਡ ਕੋਠਾ ਗੁਰੂ ਵਿਖੇ ਕੀਤਾ ਜਾਵੇਗਾ।