ਪ੍ਰਾਇਮਰੀ ਸਕੂਲ ’ਚ ਮਨਾਇਆ ਵਿਸ਼ਵ ਸੋਚ ਦਿਵਸ
ਨੇੜਲੇ ਪਿੰਡ ਸਿਰਸੀਵਾਲਾ ਦੇ ਸਰਕਾਰੀ
Publish Date: Tue, 24 Feb 2026 08:34 PM (IST)
Updated Date: Wed, 25 Feb 2026 04:13 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਨੇੜਲੇ ਪਿੰਡ ਸਿਰਸੀਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਭਾਰਤ ਸਕਾਊਟਸ ਤੇ ਗਾਈਡਜ਼ ਪੰਜਾਬ ਦੇ ਸਟੇਟ ਆਰਗੇਨਾਇਜ਼ਿੰਗ ਕਮਿਸ਼ਨਰ ਉਂਕਾਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 100ਵਾਂ ਵਿਸ਼ਵ ਸਕਾਉਟਿੰਗ ਸੋਚ ਦਿਵਸ ਮਨਾਇਆ ਗਿਆ। ਇਸ ਮੌਕੇ ਕੱਬ ਮਾਸਟਰ ਮਹਿੰਦਰ ਪਾਲ ਬਰੇਟਾ ਨੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਕਿ ਸਕਾਊਟਿੰਗ ਲਹਿਰ ਦੇ ਮੋਢੀ ਰਾਬਰਟ ਬੇਡਿਨ ਪਾਵੇਲ ਅਤੇ ਲੇਡੀ ਬੇਡਿਨ ਪਾਵੇਲ ਓਵੈਲ ਨੇ ਸਮੇਂ ਦੀ ਲੋੜ ਅਨੁਸਾਰ ਇਸ ਸਿੱਖਿਆਦਾਇਕ ਲਹਿਰ ਨੂੰ ਜਨਮ ਦਿੱਤਾ। ਉਨ੍ਹਾਂ ਦਾ ਜਨਮ ਦਿਨ 22 ਫ਼ਰਵਰੀ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਸਕਾਊਟਿੰਗ ਸੋਚ ਦਿਵਸ ਵਜੋਂ ਸੰਸਾਰ ਭਰ ਵਿਚ ਮਨਾਇਆ ਜਾਂਦਾ ਹੈ। ਸਕੂਲ ਮੁਖੀ ਰਾਕੇਸ਼ ਕੁਮਾਰ ਨੇ ਇਸ ਮੌਕੇ ਬੱਚਿਆਂ ਨੂੰ ਵੱਧ ਤੋਂ ਵੱਧ ਇਸ ਲਹਿਰ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਬੱਚਿਆਂ ਨੇ ਸਕਾਊਟਿੰਗ ਸਰਗਰਮੀਆਂ ਕਰਕੇ ਸਭ ਦਾ ਮਨ ਮੋਹ ਲਿਆ। ਇਸ ਮੌਕੇ ਸਮੂਹ ਸਟਾਫ਼, ਪ੍ਰਿੰਸੀਪਲ, ਸਰਬਜੀਤ ਕੌਰ, ਜਸਮੇਲ ਕੌਰ, ਬੇਅੰਤ ਕੌਰ ਹਾਜ਼ਰ ਸਨ।