ਕੰਮ ਦਿਹਾੜੀ ਬਾਰ੍ਹਾਂ ਦੀ ਬਜਾਏ ਛੇ ਘੰਟੇ ਕੀਤੀ ਜਾਵੇ : ਆਗੂ
ਸਥਾਨਕ ਬਾਬਾ ਬੂਝਾ ਸਿੰਘ ਭਵਨ
Publish Date: Sat, 02 May 2026 05:50 PM (IST)
Updated Date: Sun, 03 May 2026 04:11 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਬਾਬਾ ਬੂਝਾ ਸਿੰਘ ਭਵਨ ਮਾਨਸਾ ਵਿਖੇ ਵੱਖ ਵੱਖ ਜੱਥੇਬੰਦੀਆਂ ਵੱਲੋਂ ਮਈ ਦੇ ਦਿਵਸ ਨੂੰ ਸਾਂਝੇ ਤੌਰ ’ਤੇ ਮਨਾਇਆ। ਇਸ ’ਚ ਜ਼ੋਰਦਾਰ ਮੰਗ ਕੀਤੀ ਕਿ ਆਧੁਨਿਕ ਤਕਨੀਕ ਵਿਕਸਿਤ ਹੋਣ ਕਾਰਨ ਕੰਮ ਦੇ ਘੰਟੇ ਛੇ ਕੀਤੇ ਜਾਣ ਤੇ ਰੁਜ਼ਗਾਰ ਗਾਰੰਟੀ ਐਕਟ ਬਣਾ ਕੇ ਲਾਗੂ ਕੀਤਾ ਜਾਵੇ, ਵੱਖ ਵੱਖ ਵਿਭਾਗਾਂ ਵਿੱਚ ਕੰਮ ਕਰਦੇ ਕੱਚੇ ਕਾਮਿਆਂ ਤੇ ਆਊਟਸੋਰਸ ਨੂੰ ਰੈਗੂਲਰ ਕਰ ਕੇ ਬਣਦੀ ਤਨਖ਼ਾਹ ਤੇ ਹੋਰ ਸਹੂਲਤਾਂ ਦਿੱਤੀਆਂ ਜਾਣ, ਖਾਲੀ ਪਈਆਂ ਅਸਾਮੀਆਂ ਤੁਰੰਤ ਭਰੀਆਂ ਜਾਣ, ਨਵੇਂ ਬਣਾਏ ਲੇਬਰ ਕੋਡ ਰੱਦ ਕੀਤੇ ਜਾਣ, ਵੱਖ-ਵੱਖ ਵਰਗਾਂ ਦੀਆਂ ਸਮੱਸਿਆਂਵਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਕਿ ਕਿਵੇਂ ਕਾਰਪੋਰੇਟ ਪੱਖੀ ਨੀਤੀਆਂ ਲਿਆ ਕੇ ਕਿਰਤੀਆਂ ਦਾ ਜਿਊਣਾ ਦੁਭਰ ਕੀਤਾ ਹੋਇਆ ਹੈ। ਕਾਰਪੋਰੇਟ ਪੱਖੀ ਨੀਤੀਆਂ ਦੀ ਨਿਖੇਧੀ ਕਰਦਿਆਂ ਬੁਲਾਰਿਆਂ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸਿਜਦਾ ਕੀਤਾ ਤੇ ਉਨ੍ਹਾਂ ਦੇ ਦਰਸਾਏ ਮਾਰਗ ਨੂੰ ਗ੍ਰਹਿਣ ਕਰਨ ਅਤੇ ਸਾਂਝੇ ਅਤੇ ਵਿਸ਼ਾਲ ਸੰਘਰਸ਼ਾਂ ਲਈ ਤਿਆਰ ਰਹਿਣ ਦਾ ਸੱਦਾ ਵੀ ਦਿੱਤਾ। ਵੱਖ-ਵੱਖ ਥਾਵਾਂ ’ਤੇ ਮੈਨੇਜਰ, ਨੋਇਡਾ ਅਤੇ ਜੀਦਾ ਆਦਿ ਹੱਕ ਮੰਗਦੇ ਕਿਰਤੀ ਕਾਮਿਆਂ ਤੇ ਹੋ ਰਹੇ ਤਸ਼ੱਦਦ ਦੀ ਘੋਰ ਨਿਖੇਧੀ ਕਰਦਿਆਂ ਜ਼ਿੰਮੇਵਾਰ ਅਧਿਕਾਰੀਆਂ ਤੇ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਵੀ ਕੀਤੀ। ਇਸ ਸਮੇਂ ਸੰਬੋਧਨ ਕਰਨ ਵਾਲਿਆਂ ਵਿੱਚ ਸੁਰਿੰਦਰਪਾਲ ਸ਼ਰਮਾ ਜ਼ਿਲ੍ਹਾ ਸਕੱਤਰ ਸੀਪੀਆਈ ਐਮ ਐਲ, ਐਡਵੋਕੇਟ ਕੁਲਵਿੰਦਰ ਉਡਤ ਆਗੂ ਏਟਕ, ਬਲਵਿੰਦਰ ਘਰਾਂਗਣਾ ਮਜ਼ਦੂਰ ਮੁਕਤੀ ਮੋਰਚਾ, ਆਤਮਾ ਸਿੰਘ ਪਮਾਰ ਪੈਨਸ਼ਨਰਜ਼ ਐਸੋਸੀਏਸ਼ਨ, ਧੰਨਾ ਮੱਲ ਗੋਇਲ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ, ਰਾਜਵਿੰਦਰ ਰਾਣਾ ਕੇਂਦਰੀ ਕਮੇਟੀ ਮੈਂਬਰ ਸੀਪੀਆਈਐੱਮਐੱਲ, ਲੱਖਣ ਲਾਲ ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕੌਮ, ਕ੍ਰਿਸ਼ਨ ਚੌਹਾਨ ਜ਼ਿਲ੍ਹਾ ਸਕੱਤਰ ਸੀਪੀਆਈ, ਸ਼ਮਸ਼ੇਰ ਸਿੰਘ ਸੀਨੀਅਰ ਸਿਟੀਜਨ, ਅਮਰਜੀਤ ਸਿੰਘ ਸਿੱਧੂ ਸੀਟੂ ਆਗੂ , ਨਛੱਤਰ ਸਿੰਘ ਖੀਵਾ ਚੇਅਰਮੈਨ ਬਾਬਾ ਬੂਝਾ ਸਿੰਘ ਭਵਨ, ਕੇਵਲ ਸਿੰਘ ਪੈਰਾ ਮੈਡੀਕਲ ਯੂਨੀਅਨ, ਸੁਖਜੀਤ ਰਾਮਾਨੰਦੀ, ਹੈਪੀ ਘਰਾਗਣਾ, ਇਨਕਲਾਬੀ ਨੌਜਵਾਨ ਸਭਾ, ਪ੍ਰੋਫੈਸਰ ਕੁਲਦੀਪ ਚੌਹਾਨ ਪ੍ਰਗਤੀਸ਼ੀਲ ਲੇਖਕ ਸਭਾ, ਕਰਨੈਲ ਸਿੰਘ ਮਾਨਸਾ ਸੰਯੁਕਤ ਕਿਸਾਨ ਮੋਰਚਾ, ਹਰਵਿੰਦਰ ਸਿੰਘ ਬੱਬੀ ਕੰਟਰੈਕਟ ਵਰਕਰਜ਼ ਯੂਨੀਅਨ, ਸੱਤ ਪਾਲ ਭੈਣੀ ਬਾਘਾ, ਕਰਨੈਲ ਸਿੰਘ ਮਿਸਤਰੀ, ਬਲਵਿੰਦਰ ਕੌਰ ਵੈਰਾਗੀ ਏਪਵਾ, ਅਰਵਿੰਦਰ ਕੌਰ ਪੀਐੱਸਯੂ, ਵੈਦ ਗੁਰਨਾਮ ਸਿੰਘ ਕੋਟੜਾ ਤੇ ਵੱਖ-ਵੱਖ ਜਥੇਬੰਦੀਆਂ ਦੇ ਚੇਤਨ ਕਾਰਕੁੰਨ ਸ਼ਾਮਿਲ ਸਨ ਮੰਚ ਸੰਚਾਲਨ ਦੀ ਭੂਮਿਕਾ ਅਜਾਇਬ ਸਿੰਘ ਭੈਣੀ ਬਾਘਾ ਨੇ ਬਾਖੂਬੀ ਨਿਭਾਈ।