ਸ਼ਰਨਜੀਤ ਕੌਰ ਨੇ ਮਹਿਲਾ ਦਿਵਸ ’ਤੇ ਦਿੱਤੀ ਵਧਾਈ
8 ਮਾਰਚ ਨੂੰ ਪੂਰੀ ਦੁਨੀਆ ਵਿੱਚ ਮਹਿਲਾ
Publish Date: Sat, 07 Mar 2026 07:18 PM (IST)
Updated Date: Sun, 08 Mar 2026 04:15 AM (IST)
ਅਵਤਾਰ ਸਿੰਘ ਗੇਹਲੇ, ਪੰਜਾਬੀ ਜਾਗਰਣ, ਮਾਨਸਾ : 8 ਮਾਰਚ ਨੂੰ ਪੂਰ੍ਹੀ ਦੁਨੀਆ ਵਿੱਚ ਮਹਿਲਾ ਦਿਵਸ ਮਨਾਇਆ ਜਾਂਦਾ ਹੈ। ਮਹਿਲਾਵਾਂ ਵੱਲੋਂ ਸਮਾਜ ਵਿੱਚ ਪਾਏ ਜਾ ਰਹੇ ਯੋਗਦਾਨ ਤੇ ਉਨ੍ਹਾਂ ਵੱਲੋਂ ਨਿਭਾਈਆਂ ਜਾ ਰਹੀਆਂ ਭੂਮਿਕਾ ਨੂੰ ਕਦੇ ਵੀ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਇਹ ਵਿਚਾਰ ਸ਼ਰਨਜੀਤ ਕੌਰ ਵੱਲੋਂ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਕੀਤੇ। ਸ਼ਰਨਜੀਤ ਕੌਰ ਨੇ ਕਿਹਾ ਕਿ ਅੱਜ ਦੀ ਔਰਤ ਕਿਸੇ ਵੀ ਖੇਤਰ ਵਿੱਚ ਘੱਟ ਨਹੀਂ। ਵੱਡੇ ਵੱਡੇ ਅਹੁਦਿਆਂ ‘ਤੇ ਮਹਿਲਾਵਾਂ ਪਹੁੰਚੀਆਂ ਹਨ। ਭਾਰਤ ਸਮੇਤ ਕਈ ਦੇਸ਼ਾਂ ਵਿੱਚ ਮਹਿਲਾਵਾਂ ਰਾਸ਼ਟਰਪਤੀ ਵੀ ਹਨ ਅਤੇ ਕਈ ਦੇਸ਼ ਵਿੱਚ ਮਹਿਲਾਵਾਂ ਪ੍ਰਧਾਨ ਮੰਤਰੀ ਵੀ ਹਨ। ਇਸ ਦੇ ਨਾਲ ਨਾਲ ਔਰਤਾਂ ਅੱਜ ਦੁਨੀਆਂ ਦੀਆਂ ਵੱਡੀਆਂ ਵੱਡੀਆਂ ਕੰਪਨੀਆਂ ਚਲਾ ਰਹੀਆਂ ਹਨ, ਜੇਕਰ ਖੇਡਾਂ ਦੀ ਗੱਲ ਕਰੀਏ ਤਾਂ ਦੇਸ਼ ਦੀਆਂ ਕਈ ਹੋਣਹਾਰ ਧੀਆਂ ਆਪਣਾ ਨਾਮ ਆਪਣੀ ਮਿਹਨਤ ਦੇ ਦਮ ਤੇ ਚਮਕਾਇਆ ਹੈ। ਵਿਸ਼ਵ ਮਹਿਲਾ ਦਿਵਸ ‘ਤੇ ਉਹ ਸਾਰੀਆਂ ਹੀ ਮਹਿਲਾਵਾਂ ਨੂੰ ਵਧਾਈ ਦਿੰਦੀ ਹੈ। ਇਹੋ ਸੁਨੇਹਾ ਦੇਣਾ ਚਾਹੁੰਦੀ ਹਾਂ ਕਿ ਅੱਜ ਦੀ ਔਰਤ ਕਿਸੇ ਤੋਂ ਘੱਟ ਨਹੀਂ। ਖ਼ਾਸ ਕਰਕੇ ਉਹ ਲੜਕੀਆਂ ਦੇ ਮਾਪਿਆਂ ਨੂੰ ਇਹੋ ਅਪੀਲ ਕਰਦੀ ਹੈ ਕਿ ਆਪਣੀਆਂ ਧੀਆਂ ਨੂੰ ਅੱਗੇ ਵਧਣ ਦਾ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ ਕਿਉਂਕਿ ਅੱਜ ਦੀ ਬੇਟੀ ਕੱਲ ਦਾ ਭਵਿੱਖ ਹੈ।