ਦੜਾ ਸੱਟਾ ਲਾਉਣ ਦੇ ਮਾਮਲੇ ’ਚ ਇਕ ਕਾਬੂੇੇ
ਦੜਾ ਸੱਟਾ ਲਗਾਉਣ ਦੇ
Publish Date: Wed, 06 May 2026 05:52 PM (IST)
Updated Date: Thu, 07 May 2026 04:06 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਦੜਾ ਸੱਟਾ ਲਗਾਉਣ ਦੇ ਮਾਮਲੇ ‘ਚ ਥਾਣਾ ਬੋਹਾ ਪੁਲਿਸ ਨੇ ਇੱਕ ਨੂੰ ਕਾਬੂ ਕੀਤਾ ਹੈ। ਥਾਣਾ ਬੋਹਾ ਦੇ ਜਾਂਚ ਅਧਿਕਾਰੀ ਹੋਲਦਾਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਮੁਖਬਰ ਕੋਲ ਇਤਲਾਹ ਦਿੱਤੀ ਸੀ ਕਿ ਬੰਟੀ ਵਾਸੀ ਨੇੜੇ ਹਾਜੀ ਵਾਲਾ ਕਾਰਖਾਨਾ ਧਰਮਪੁਰਾ ਮੁਹੱਲਾ ਬੁਢਲਾਡਾ ਜੋ ਦੜਾ ਸੱਟਾ ਲਗਾਉਣ ਦਾ ਆਦਿ ਹੈ, ਜੋ ਇਸ ਵਕਤ ਵੀ ਸ਼ਰੇਆਮ ਬੱਸ ਅੱਡਾ ਬੋਹਾ ਵਿਖੇ ਤੁਰ ਕੇ ਦੜਾ ਸੱਟਾ ਲਗਾ ਰਿਹਾ ਹੈ। ਇਸ ’ਤੇ ਪੁਲਿਸ ਪਾਰਟੀ ਨੇ ਰੇਡ ਕਰਕੇ ਬੰਟੀ ਉਕਤ ਨੂੰ ਕਾਬੂ ਕਰਕੇ ਉਸ ਕੋਲੋਂ 1500 ਰੁਪਏ ਬਰਾਮਦ ਹੋਣ ‘ਤੇ ਮਾਮਲਾ ਦਰਜ ਕੀਤਾ ਹੈ।