ਮੌਸਮ ਖੁਸ਼ਕ ਹੋਣ ’ਤੇ ਕਣਕ ਦੀ ਵਾਢੀ ਸ਼ੁਰੂ
ਪਿਛਲੇ ਕਈ ਦਿਨਾਂ ਤੋਂ ਮੌਸਮ ਖਰਾਬ ਚੱਲਦਿਆਂ
Publish Date: Fri, 10 Apr 2026 06:42 PM (IST)
Updated Date: Sat, 11 Apr 2026 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਪਿਛਲੇ ਕਈ ਦਿਨਾਂ ਤੋਂ ਮੌਸਮ ਖ਼ਰਾਬ ਚੱਲਦਿਆਂ ਕਿਸਾਨਾਂ ਦੇ ਸਾਹ ਸੂਤੇ ਪਏ ਸਨ ਅਤੇ ਕੁਝ ਥਾਈਂ ਤੇਜ਼ ਹਨੇਰੀ ਤੇ ਝੱਖੜ ਗੜੇਮਾਰੀ ਹੋਣ ਕਰਕੇ ਕਣਕਾਂ ਦਾ ਨੁਕਸਾਨ ਹੋਇਆ ਪਰ ਹੁਣ ਮੌਸਮ ਸਾਫ਼ ਹੋਣ ਕਰਕੇ ਕਿਸਾਨਾਂ ਨੇ ਕਣਕ ਫ਼ਸਲ ਵੱਢਣੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀ ਬਾਘਾ ਨੇ ਦੱਸਿਆ ਕੇ ਕਣਕ ਦੀ ਵਾਢੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਕਣਕ ਦਾ ਝਾੜ ਵੀ ਚੰਗਾ ਹੈ ਜੋ 50 ਤੋਂ 60 ਮਣ ਦੇ ਕਰੀਬ ਹੈ।