ਅਸੀਂ ਮਾਂ ਦਾ ਦੇਣ ਕਦੇ ਨਹੀਂ ਦੇ ਸਕਦੇ : ਜਸਵੀਰ ਚੀਮਾ
ਪੈਰਾਮਾਊਂਟ ਪਬਲਿਕ ਸਕੂਲ ਚੀਮਾ ਵਿਖੇ ਮਾਂ ਦਿਵਸ
Publish Date: Sun, 10 May 2026 06:34 PM (IST)
Updated Date: Mon, 11 May 2026 04:07 AM (IST)
ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਹੀਰੋਂ ਖ਼ੁਰਦ : ਪੈਰਾਮਾਊਂਟ ਪਬਲਿਕ ਸਕੂਲ ਚੀਮਾ ਵਿਖੇ ਮਾਂ ਦਿਵਸ ਮਨਾਇਆ। ਇਸ ਮੌਕੇ ਬੱਚਿਆਂ ਨੇ ‘ਬਿਰਧ ਆਸ਼ਰਮ’ ਮੰਚ ਨਾਟਕ ਰਾਹੀਂ ਜੀਵਨ ਵਿੱਚ ਮਾਂ ਦੀ ਮਹੱਤਤਾ ਨੂੰ ਦਰਸਾਇਆ। ਸਕੂਲ ਦੇ ਸਾਰੇ ਬੱਚਿਆਂ ਨੇ ਆਪੋ-ਆਪਣੀ ਮਾਂ ਦੀ ਤਸਵੀਰ ਪੇਸਟ ਕਰ ਕੇ ਕਾਰਡ ਦੀ ਸਜਾਵਟ ਕੀਤੀ ਅਤੇੇ ਉਨ੍ਹਾਂ ਨੇ ਕਾਰਡ ਉੱਤੇ ਆਪਣੇ ਵਿਚਾਰਾਂ ਨੂੰ ਸਲੋਗਨ, ਕਵਿਤਾ ਦੇ ਰੂਪ ਵਿੱਚ ਲਿਖ ਕੇ ਮਾਂ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਇਸ ਦੇ ਨਾਲ ਹੀ ਬੱਚਿਆਂ ਨੇ ਡਾਂਸ, ਭਾਸ਼ਣ, ਚਾਰਟ ਮੇਕਿੰਗ, ਬੁੱਕੇ ਮੇਕਿੰਗ, ਫਰੇਮ ਮੇਕਿੰਗ ਤੇ ਪੇਟਿੰਗਜ਼ ਮੁਕਾਬਲਿਆਂ ’ਚ ਹਿੱਸਾ ਲਿਆ। ਫਿਰ ਅਧਿਆਪਕਾਂ ਨੇ ਬੱਚਿਆਂ ਨੂੰ ਮਾਂ ਦਾ ਜ਼ਿੰਦਗੀ ਵਿੱਚ ਕੀ ਰੋਲ ਅਤੇ ਮਹੱਤਤਾ ਦੀ ਵਿਆਖਿਆ ਕੀਤੀ।“ਮਾਂ ਨੂੰ ਮੈਂ ਵੇਖਿਆ ਪਰ ਫਰਿਸ਼ਤਾ ਨਹੀਂ ਵੇਖਿਆ ਪਰ ਮਾਂ ਨਾਲੋਂ ਵੱਡਾ ਕੋਈ ਰਿਸ਼ਤਾ ਨਹੀਂ ਵੇਖਿਆ” ਇਹਨਾਂ ਸਤਰਾਂ ਦੀ ਵਿਆਖਿਆ ਕਰਦੇ ਹੋਏ ਸਕੂਲ ਦੇ ਐਮ.ਡੀ. ਜਸਵੀਰ ਸਿੰਘ ਚੀਮਾ ਨੇ ਬੱਚਿਆਂ ਨੂੰ ਦੱਸਿਆ ਕਿ ਅਸੀਂ ਮਾਂ ਦੀ ਦੇਣ ਕਦੇ ਵੀ ਨਹੀਂ ਦੇ ਸਕਦੇ ਅਤੇ ਉਨ੍ਹਾਂ ਨੇ ਸਾਰੇ ਬੱਚਿਆਂ ਨੂੰ ਇਸ ਦਿਵਸ ਦੀ ਵਧਾਈ ਦੇ ਕੇ ਬੱਚਿਆਂ ਦੁਆਰਾ ਬਣਾਏ ਕਾਰਡਾਂ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਕਿਰਨਪਾਲ ਕੌਰ, ਪ੍ਰਿੰਸੀਪਲ ਸੰਜੇ ਕੁਮਾਰ ਅਤੇ ਸਮੂਹ ਸਟਾਫ ਹਾਜ਼ਰ ਸਨ।