ਸਤੌਜ ਅਕੈਡਮੀ ’ਚ ਮਜ਼ਦੂਰ ਦਿਵਸ ’ਤੇ ਕਰਵਾਏ ਮੁਕਾਬਲੇ
ਕਣਕਵਾਲ ਚਹਿਲਾਂ-ਹੀਰੋਂ ਖੁਰਦ ਰੋਡ 'ਤੇ ਸਥਿਤ
Publish Date: Fri, 01 May 2026 06:17 PM (IST)
Updated Date: Sat, 02 May 2026 04:09 AM (IST)
ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਹੀਰੋਂ ਖ਼ੁਰਦ : ਕਣਕਵਾਲ ਚਹਿਲਾਂ-ਹੀਰੋਂ ਖੁਰਦ ਰੋਡ 'ਤੇ ਸਥਿਤ ਇਲਾਕੇ ਦੀ ਨਾਮਵਰ ਸੰਸਥਾ ਸ਼ਹੀਦ ਊਧਮ ਸਿੰਘ ਅਕੈਡਮੀ ਸਤੌਜ ਵਿਖੇ ਬੀਤੇ ਦਿਨੀਂ ਮਜ਼ਦੂਰ ਦਿਵਸ ਦੀ ਵਿਸ਼ੇਸਤਾ ਨੂੰ ਮੁੱਖ ਰੱਖਦੇ ਹੋਏ ਵਿਦਿਆਰਥੀਆਂ ਵੱਲੋਂ ਫੈਂਸੀ ਡਰੈੱਸ ਮੁਕਾਬਲਿਆਂ ਵਿੱਚ ਹਿੱਸਾ ਲਿਆ। ਮੁਕਾਬਲੇ ਵਿੱਚ ਕਿੰਡਰਗਾਰਡਨ ਵਿੰਗ ਦੇ ਬੱਚਿਆਂ ਨੇ ਵੱਖ ਵੱਖ ਤਰ੍ਹਾਂ ਦੀ ਡਰੈਸ ਪਹਿਨ ਕੇ ਆਪਣੇ ਵੱਖ-ਵੱਖ ਤਰ੍ਹਾਂ ਦੇ ਰੋਲ (ਕਿਸਾਨ, ਫ਼ੌਜੀ, ਪੁਲਿਸ, ਅਧਿਆਪਕ, ਮਾਲੀ, ਦੋਧੀ ਆਦਿ ਪੇਸ਼ ਕੀਤੇ। ਸੀਨੀਅਰ ਵਿੰਗ ਦੇ ਬੱਚਿਆਂ ਵੱਲੋਂ ਵੀ ਕਈ ਤਰ੍ਹਾਂ ਦੇ ਨਾਟਕ ਪੇਸ਼ ਕੀਤੇ ਗਏ ਅਤੇ ਇਹ ਮਜ਼ਦੂਰ ਦਿਵਸ ਨਾਲ ਸਬੰਧਿਤ ਸਨ। ਇਸ ਸਭ ਦਾ ਮਕਸਦ ਮਜ਼ਦੂਰ ਦਿਵਸ ਨੂੰ ਵਿਸ਼ੇਸ਼ਤਾ ਦੇਣਾ ਅਤੇ ਬੱਚਿਆਂ ਨੂੰ ਇਸ ਪ੍ਰਤੀ ਜਾਗਰੂਕ ਕਰਵਾਇਆ ਗਿਆ ਕਿ 1 ਮਈ ਨੂੰ ਵਿਸ਼ਵ ਭਰ ਵਿੱਚ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ। ਇਸ ਮੌਕੇ ਅਕੈਡਮੀ ਚੇਅਰਮੈਨ ਕੁਲਵਿੰਦਰ ਸਿੰਘ ਚਹਿਲ, ਗੁਰਸ਼ਰਨ ਸਿੰਘ ਤੱਗੜ ਤੇ ਰਾਜ ਕੁਮਾਰ ਵਸ਼ਿਸ਼ਟ, ਪ੍ਰਿਸ਼ੀਪਲ ਕੁਲਦੀਪ ਸਿੰਘ ਲਿੱਟ ਤੇ ਸਮੂਹ ਸਟਾਫ਼ ਮੈਂਬਰਾਂ ਨੇ ਬੱਚਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਭਾਗ ਲੈ ਕੇ ਬੱਚਿਆਂ ਦਾ ਸਰਵਪੱਖੀ ਵਿਕਾਸ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇੱਕ ਮਜ਼ਦੂਰ ਦੇ ਯੋਗਦਾਨ ਬਿਨਾ ਕੋਈ ਵੀ ਦੇਸ਼ ਦਾ ਵਿਕਾਸ ਸੰਭਵ ਨਹੀਂ ਹੈ।