ਕੂੜੇਦਾਨਾਂ ਦੀ ਵਰਤੋਂ ਸਹੀ ਢੰਗ ਨਾਲ ਕਰੋ : ਡੀਸੀ
ਜ਼ਿਲ੍ਹੇ ਨੂੰ ਸਾਫ਼-ਸੁਥਰਾ ਬਣਾਉਣ ਦੇ ਮੰਤਵ ਨਾਲ ਕੂੜਾ-ਕਰਕਟ ਦੀ ਸੁਚੱਜੀ ਸੰਭਾਲ ਤੇ ਮੁੜ ਵਰਤੋਂ ਵਿਚ ਲਿਆਉਣ ਲਈ ਚਲਾਏ ਗਏ 3ਡੀ ਪ੍ਰਰਾਜੈਕਟ ਤਹਿਤ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ ਵਿਖੇ ਵੱਖ-ਵੱਖ 12 ਥਾਵਾਂ 'ਤੇ ਤਿੰਨ ਰੰਗਾਂ ਵਾਲੇ ਕੂੜਾਦਾਨ ਰੱਖੇ ਗਏ।
Publish Date: Fri, 31 May 2019 07:04 PM (IST)
Updated Date: Fri, 31 May 2019 07:04 PM (IST)
ਪੱਤਰ ਪ੍ਰਰੇਰਕ, ਮਾਨਸਾ : ਜ਼ਿਲ੍ਹੇ ਨੂੰ ਸਾਫ਼-ਸੁਥਰਾ ਬਣਾਉਣ ਦੇ ਮੰਤਵ ਨਾਲ ਕੂੜਾ-ਕਰਕਟ ਦੀ ਸੁਚੱਜੀ ਸੰਭਾਲ ਤੇ ਮੁੜ ਵਰਤੋਂ ਵਿਚ ਲਿਆਉਣ ਲਈ ਚਲਾਏ ਗਏ 3ਡੀ ਪ੍ਰਰਾਜੈਕਟ ਤਹਿਤ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ ਵਿਖੇ ਵੱਖ-ਵੱਖ 12 ਥਾਵਾਂ 'ਤੇ ਤਿੰਨ ਰੰਗਾਂ ਵਾਲੇ ਕੂੜਾਦਾਨ ਰੱਖੇ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਨ੍ਹਾਂ ਕੂੜੇਦਾਨਾਂ ਨੂੰ ਸਹੀ ਵਰਤੋਂ ਵਿਚ ਲਿਆਉਣ ਤੇ ਜਿਸ ਰੰਗ ਦੇ ਕੂੜੇਦਾਨ ਵਿਚ ਜਿਸ ਤਰ੍ਹਾਂ ਦਾ ਕੂੜਾ-ਕਰਕਟ ਜਾਂ ਹੋਰ ਸਾਮਾਨ ਪਾਉਣਾ ਹੈ, ਉ ਸਦੀ ਉਸ ਢੰਗ ਨਾਲ ਵਰਤੋਂ ਕਰਨ। ਇਸ ਮੌਕੇ ਉਨ੍ਹਾਂ ਨਾਲ ਸਹਾਇਕ ਕਮਿਸ਼ਨਰ (ਜ) ਨਵਦੀਪ ਕੁਮਾਰ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਰਿਆਤ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਥਾਵਾਂ 'ਤੇ ਲਾਲ, ਹਰੇ ਅਤੇ ਪੀਲੇ ਰੰਗ ਦੇ ਕੂੜੇਦਾਨ ਰੱਖਵਾਏ ਗਏ ਹਨ, ਜਿਨ੍ਹਾਂ ਵਿਚੋਂ ਲਾਲ ਰੰਗ ਦੇ ਕੂੜੇਦਾਨ ਵਿਚ ਪਲਾਸਟਿਕ, ਵਰਤੇ ਹੋਏ ਕਾਗਜ਼, ਗੱਤਾ, ਕੱਚ, ਮੋਮੀ ਕਾਗਜ਼ ਦੇ ਲਿਫਾਫ਼ੇ, ਰਬੜ੍ਹ, ਪੈੱਨ ਅਤੇ ਮੈਟਲ ਆਦਿ ਵਰਗੀਆਂ ਚੀਜ਼ਾਂ ਰੱਖੀਆਂ ਜਾਣਗੀਆਂ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਤੋਂ ਇਲਾਵਾ ਹਰੇ ਰੰਗ ਦੇ ਕੂੜੇਦਾਨ ਵਿਚ ਚਾਹ ਪੱਤੀ, ਕੌਫੀ ਪਾਊਡਰ ਅਤੇ ਮਾਸਾਹਾਰੀ ਭੋਜਨ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਪੀਲੇ ਰੰਗ ਦੇ ਕੂੜੇਦਾਨ ਵਿਚ ਗਊਆਂ ਦੇ ਖਾਣ ਯੋਗ ਬਚੀ ਹੋਈ ਰੋਟੀ, ਸਬਜ਼ੀ, ਫਰੂਟ, ਬਰੈੱਡ ਵਰਗੀਆਂ ਵਸਤਾਂ ਰੱਖੀਆਂ ਜਾਣਗੀਆਂ। ਉਨ੍ਹਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਨ੍ਹਾਂ ਕੂੜੇਦਾਨਾਂ ਦੀ ਮਿੱਥੇ ਕੂੜੇ ਜਾਂ ਖਾਣ ਸਮੱਗਰੀ ਅਨੁਸਾਰ ਹੀ ਵਰਤੋਂ ਕਰਨ।
ਇਸ ਮੌਕੇ ਸੀਨੀਅਰ ਸਹਾਇਕ ਗੁਰਮੀਤ ਸਿੰਘ ਗਾਗੋਵਾਲ, ਜੂਨੀਅਰ ਸਹਾਇਕ ਜਸਵੰਤ ਸਿੰਘ, ਮੁਕੇਸ਼ ਕੁਮਾਰ, ਬਰਜਿੰਦਰ ਸਿੰਘ ਬਰਨ ਅਤੇ ਗੁਰਤੇਜ ਸਿੰਘ ਮੌਜੂਦ ਸਨ।