ਮਾਨਸਾ 'ਚ ਚੋਣਾਂ ਦੌਰਾਨ ਹੰਗਾਮਾ : ਵਾਰਡ ਨੰਬਰ 19 'ਚ 'ਆਪ' ਤੇ ਭਾਜਪਾ ਆਗੂ ਹੋਏ ਆਹਮਣੇ-ਸਾਹਮਣੇ, ਜੰਮ ਕੇ ਹੋਈ ਨਾਅਰੇਬਾਜ਼ੀ
ਮਾਨਸਾ ਸ਼ਹਿਰ ਦੇ ਵਾਰਡ ਨੰਬਰ 19 ਵਿੱਚ ਆਹਮਣੇ-ਸਾਹਮਣੇ ਲੱਗੇ ਬੂਥਾਂ ’ਤੇ ਆਪ ਅਤੇ ਭਾਜਪਾ ਦੇ ਆਗੂਆਂ ਵਿਚਕਾਰ ਤਣਾਅ ਵਧ ਗਿਆ ਅਤੇ ਉਨ੍ਹਾਂ ਨੇ ਇੱਕ-ਦੂਜੇ ਖ਼ਿਲਾਫ਼ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਡੀਐਸਪੀ ਹਰਜਿੰਦਰ ਸਿੰਘ ਗਿੱਲ ਨੇ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਮਾਮਲਾ ਸ਼ਾਂਤ ਕਰ ਦਿੱਤਾ।
Publish Date: Tue, 26 May 2026 03:29 PM (IST)
Updated Date: Tue, 26 May 2026 03:37 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਮਾਨਸਾ ਸ਼ਹਿਰ ਦੇ ਵਾਰਡ ਨੰਬਰ 19 ਵਿੱਚ ਆਹਮਣੇ-ਸਾਹਮਣੇ ਲੱਗੇ ਬੂਥਾਂ ’ਤੇ ਆਪ ਅਤੇ ਭਾਜਪਾ ਦੇ ਆਗੂਆਂ ਵਿਚਕਾਰ ਤਣਾਅ ਵਧ ਗਿਆ ਅਤੇ ਉਨ੍ਹਾਂ ਨੇ ਇੱਕ-ਦੂਜੇ ਖ਼ਿਲਾਫ਼ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਡੀਐਸਪੀ ਹਰਜਿੰਦਰ ਸਿੰਘ ਗਿੱਲ ਨੇ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਮਾਮਲਾ ਸ਼ਾਂਤ ਕਰ ਦਿੱਤਾ।
ਇੱਥੇ ਜ਼ਿਕਰਯੋਗ ਹੈ ਕਿ ਵਾਰਡ ਨੰਬਰ 19 ਵਿੱਚ ਭਾਜਪਾ ਦੀ ਕਮਲੇਸ਼ ਰਾਣੀ ਅਤੇ ਆਪ ਦੀ ਮੰਜੂ ਰਾਣੀ ਵਿਚਕਾਰ ਮੁਕਾਬਲਾ ਦਿਲਚਸਪ ਬਣਿਆ ਹੋਇਆ ਹੈ। ਅੱਜ ਭਾਜਪਾ ਦੇ ਆਗੂ ਮੁਨੀਸ਼ ਬੱਬੀ ਦਾਨੇਵਾਲੀਆ ਭਾਜਪਾ ਦੇ ਬੂਥ ’ਤੇ ਬੈਠੇ ਸਨ, ਜਦਕਿ ਸਾਹਮਣੇ ਹੀ ਆਪ ਦੇ ਲੱਗੇ ਬੂਥ ’ਤੇ ਵਿਧਾਇਕ ਡਾ. ਵਿਜੇ ਸਿੰਗਲਾ ਵੀ ਬੈਠ ਗਏ। ਇਸ ਦੌਰਾਨ ਹੀ ਭਾਜਪਾ ਅਤੇ ਆਪ ਦੇ ਆਗੂ ਆਹਮਣੇ ਸਾਹਮਣੇ ਹੋ ਗਏ ਅਤੇ ਭਾਜਪਾ ਦੇ ਮੁਨੀਸ਼ ਬੱਬੀ ਦਾਨੇਵਾਲੀਆ ਅਤੇ ਹੋਰ ਆਗੂਆਂ ਨੇ ਆਪ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ, ਜਦੋਂਕਿ ਦੂਜੇ ਪਾਸੇ ਆਪ ਦੇ ਆਗੂਆਂ ਵੱਲੋਂ ਵੀ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਤੇਜ਼ ਕਰ ਦਿੱਤੀ ਗਈ । ਇਸ ਦੌਰਾਨ ਵੱਧਦੀ ਤਕਰਾਰ ਨੂੰ ਦੇਖਕੇ ਮੌਕੇ ’ਤੇ ਡੀਐਸਪੀ ਹਰਜਿੰਦਰ ਸਿੰਘ ਗਿੱਲ ਮੌਕੇ ’ਤੇ ਪੁਲਿਸ ਪਾਰਟੀ ਨਾਲ ਪਹੁੰਚੇ ਅਤੇ ਉਨ੍ਹਾਂ ਨੇ ਮਾਮਲੇ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ ਕੀਤੀ। ਕੁੱਝ ਸਮੇਂ ਬਾਅਦ ਇਹ ਮਾਮਲਾ ਸ਼ਾਂਤ ਹੋ ਗਿਆ। ਉਥੋਂ ਉਨ੍ਹਾਂ ਨੇ ਵਾਰਡ ਤੋਂ ਬਾਹਰਲੇ ਲੋਕਾਂ ਨੂੰ ਹਟਾਇਆ। ਡੀਐਸਪੀ ਹਰਜਿੰਦਰ ਸਿੰਘ ਗਿੱਲ ਨੇ ਕਿਹਾ ਕਿ ਅਮਨ ਸ਼ਾਂਤੀ ਨੂੰ ਭੰਗ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਚੋਣਾਂ ਸ਼ਾਂਤੀ ਪੂਰਵਕ ਚਾੜ੍ਹੀਆਂ ਜਾਣਗੀਆਂ।