ਨਗਰ ਨਿਗਮ/ਨਗਰ ਕੌਂਸਲ ਚੋਣਾਂ : ਜ਼ਿਲ੍ਹੇ ’ਚ 89 ਵਾਰਡਾਂ ਲਈ 349 ਉਮੀਦਵਾਰ ਚੋਣ ਮੈਦਾਨ ’ਚ
ਅਪਡੇਟ 6 ਨੰਬਰ ਫਾਈਲ
Publish Date: Wed, 20 May 2026 04:01 PM (IST)
Updated Date: Wed, 20 May 2026 04:04 PM (IST)

- 26 ਮਈ ਨੂੰ ਪੋਲਿੰਗ ਤੇ 29 ਮਈ ਨੂੰ ਹੋਵੇਗੀ ਵੋਟਾਂ ਦੀ ਗਿਣਤੀ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਜ਼ਿਲ੍ਹਾ ਬਰਨਾਲਾ ’ਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਸਬੰਧੀ 26 ਮਈ ਨੂੰ ਪੈਣ ਵਾਲੀਆਂ ਵੋਟਾਂ ਲਈ ਕੁੱਲ 349 ਉਮੀਦਵਾਰ ਚੋਣ ਮੈਦਾਨ ’ਚ ਹਨ। ਜ਼ਿਲ੍ਹਾ ਚੋਣ ਅਫ਼ਸਰ ਬਰਨਾਲਾ ਸਹਿਤ ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਆਈਏਐੱਸ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ’ਚ ਨਗਰ ਨਿਗਮ ਬਰਨਾਲਾ, ਨਗਰ ਕੌਂਸਲ ਭਦੌੜ, ਨਗਰ ਕੌਂਸਲ ਧਨੌਲਾ ਤੇ ਨਗਰ ਕੌਂਸਲ ਤਪਾ ਲਈ ਚੋਣਾਂ ਹੋਣੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਥਾਨਕ ਇਕਾਈਆਂ ਲਈ ਕੁੱਲ 395 ਨਾਮਜ਼ਦਗੀ ਪੱਤਰ ਦਾਖਲ ਹੋਏ ਸਨ, ਜਿਸ ’ਚੋਂ 9 ਨਾਮਜ਼ਦਗੀਆਂ ਵੱਖ-ਵੱਖ ਕਾਰਨਾਂ ਕਰ ਕੇ ਰੱਦ ਪਾਈਆਂ ਗਈਆਂ, 35 ਨਾਮਜ਼ਦਗੀ ਪੱਤਰ ਵਾਪਸ ਲਏ ਗਏ ਅਤੇ 2 ਉਮੀਦਵਾਰ ਬਿਨਾ ਮੁਕਾਬਲਾ ਜੇਤੂ ਰਹੇ ਅਤੇ ਹੁਣ 349 ਉਮੀਦਵਾਰ ਚੋਣ ਮੈਦਾਨ ’ਚ ਹਨ। ਨਗਰ ਨਿਗਮ ਬਰਨਾਲਾ ਦੇ 50 ਵਾਰਡਾਂ ਲਈ 196 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ’ਚੋਂ 7 ਨਾਮਜ਼ਦਗੀ ਪੱਤਰ ਰੱਦ ਹੋ ਗਏ, 2 ਉਮੀਦਵਾਰ (ਵਾਰਡ ਨੰਬਰ 4 ਅਤੇ 31) ਬਿਨਾ ਮੁਕਾਬਲਾ ਜੇਤੂ, 10 ਨਾਮਜ਼ਦਗੀ ਪੱਤਰ ਵਾਪਸ ਲੈਣ ਕਾਰਨ ਹੁਣ 48 ਵਾਰਡਾਂ ਲਈ 177 ਉਮੀਦਵਾਰ ਚੋਣ ਮੈਦਾਨ ’ਚ ਹਨ। ਨਗਰ ਕੌਂਸਲ ਭਦੌੜ ਦੇ 13 ਵਾਰਡਾਂ ਲਈ 60 ਨਾਮਜ਼ਦਗੀ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ’ਚੋਂ ਕੋਈ ਨਾਮਜ਼ਦਗੀ ਰੱਦ ਨਹੀਂ ਹੋਈ, 5 ਨਾਮਜ਼ਦਗੀ ਪੱਤਰ ਵਾਪਸ ਤੇ 55 ਉਮੀਦਵਾਰ ਚੋਣ ਮੈਦਾਨ ’ਚ ਹਨ। ਨਗਰ ਕੌਂਸਲ ਧਨੌਲਾ ਦੇ 13 ਵਾਰਡਾਂ ਲਈ 64 ਨਾਮਜ਼ਦਗੀ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ’ਚੋਂ 1 ਨਾਮਜ਼ਦਗੀ ਰੱਦ ਹੋਈ, 5 ਵਾਪਸ ਤੇ 58 ਉਮੀਦਵਾਰ ਮੈਦਾਨ ’ਚ ਹਨ। ਨਗਰ ਕੌਂਸਲ ਤਪਾ ਦੇ 15 ਵਾਰਡਾਂ ਲਈ 75 ਨਾਮਜ਼ਦਗੀ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ’ਚੋਂ 1 ਨਾਮਜ਼ਦਗੀ ਰੱਦ ਹੋਈ, 15 ਵਾਪਸ ਅਤੇ 59 ਉਮੀਦਵਾਰ ਚੋਣ ਮੈਦਾਨ ’ਚ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵੋਟਾਂ 26 ਮਈ (ਮੰਗਲਵਾਰ) ਨੂੰ ਸਵੇਰੇ 08:00 ਵਜੇ ਤੋਂ ਸ਼ਾਮ 05:00 ਵਜੇ ਤੱਕ ਪੈਣਗੀਆਂ। ਵੋਟਾਂ ਦੀ ਗਿਣਤੀ 29 ਮਈ (ਸ਼ੁੱਕਰਵਾਰ) ਨੂੰ ਇਸ ਉਦੇਸ਼ ਲਈ ਸਥਾਪਿਤ ਗਿਣਤੀ ਕੇਂਦਰਾਂ ਤੇ ਕੀਤੀ ਜਾਵੇਗੀ। ----- ਕਿਹੜੀ ਪਾਰਟੀ ਦੇ ਕਿੰਨੇ ਉਮੀਦਵਾਰ ਨੇ ਚੋਣ ਮੈਦਾਨ ’ਚ 1. ਨਗਰ ਨਿਗਮ ਬਰਨਾਲਾ ਲਈ ਆਮ ਆਦਮੀ ਪਾਰਟੀ ਦੇ 48, ਭਾਜਪਾ ਦੇ 27, ਬਸਪਾ ਦੇ 2, ਇੰਡੀਅਨ ਨੈਸ਼ਨਲ ਕਾਂਗਰਸ ਦੇ 39, ਸ਼੍ਰੋਮਣੀ ਅਕਾਲੀ ਦਲ ਦੇ 27 ਤੇ ਆਜ਼ਾਦ 34 ਉਮੀਦਵਾਰ ਚੋਣ ਮੈਦਾਨ ’ਚ ਹਨ। 2. ਨਗਰ ਕੌਂਸਲ ਭਦੌੜ ਲਈ ਆਮ ਆਦਮੀ ਪਾਰਟੀ ਦੇ 12, ਭਾਜਪਾ ਦੇ 10, ਇੰਡੀਅਨ ਨੈਸ਼ਨਲ ਕਾਂਗਰਸ ਦੇ 7, ਸ੍ਰੋਮਣੀ ਅਕਾਲੀ ਦਲ ਦੇ 9, ਆਜ਼ਾਦ 17 ਉਮੀਦਵਾਰ ਚੋਣ ਮੈਦਾਨ ’ਚ ਹਨ। 3. ਨਗਰ ਕੌਂਸਲ ਧਨੌਲਾ ਲਈ ਆਮ ਆਦਮੀ ਪਾਰਟੀ ਦੇ 13, ਭਾਜਪਾ ਦੇ 11, ਸ਼੍ਰੋਮਣੀ ਅਕਾਲੀ ਦਲ ਦੇ 7, ਆਜ਼ਾਦ 27 ਉਮੀਦਵਾਰ ਚੋਣ ਮੈਦਾਨ ’ਚ ਹਨ। 4. ਨਗਰ ਕੌਂਸਲ ਤਪਾ ਲਈ ਆਮ ਆਦਮੀ ਪਾਰਟੀ ਦੇ 14, ਭਾਜਪਾ ਦੇ 3, ਇੰਡੀਅਨ ਨੈਸ਼ਨਲ ਕਾਂਗਰਸ ਦੇ 5, ਸ਼੍ਰੋਮਣੀ ਅਕਾਲੀ ਦਲ ਦੇ 5 ਤੇ ਆਜ਼ਾਦ 32 ਉਮੀਦਵਾਰ ਚੋਣ ਮੈਦਾਨ ’ਚ ਹਨ।