ਨਗਰ ਪੰਚਾਇਤ ਚੋਣਾਂ 'ਚ ਅਨੋਖਾ ਮੁਕਾਬਲਾ: ਇੱਕੋ ਵਾਰਡ ਤੋਂ ਆਹਮੋ-ਸਾਹਮਣੇ ਹੋਏ ਪਤੀ-ਪਤਨੀ, ਸਿਆਸੀ ਗਲਿਆਰਿਆਂ 'ਚ ਛਿੜੀ ਚਰਚਾ
ਨਗਰ ਪੰਚਾਇਤ ਕੋਟਸ਼ਮੀਰ ਦੀਆਂ ਚੋਣਾਂ ਇਸ ਵਾਰ ਕਾਫ਼ੀ ਰੌਣਕਾਂ ਅਤੇ ਚਰਚਾਵਾਂ ਨਾਲ ਭਰਪੂਰ ਨਜ਼ਰ ਆ ਰਹੀਆਂ ਹਨ। ਚੋਣ ਮੈਦਾਨ ਵਿੱਚ ਵੱਖ-ਵੱਖ ਉਮੀਦਵਾਰ ਆਪਣੀ ਜਿੱਤ ਲਈ ਜ਼ੋਰ ਅਜ਼ਮਾਈ ਕਰ ਰਹੇ ਹਨ, ਪਰ ਸਭ ਤੋਂ ਵੱਧ ਧਿਆਨ ਖਿੱਚ ਰਹੀ ਹੈ ਕਾਂਗਰਸ ਦੀ ਪਤੀ-ਪਤਨੀ ਦੀ ਜੋੜੀ, ਜਿਸ ਨੇ ਇਕੱਠੇ ਚੋਣ ਮੈਦਾਨ ਵਿੱਚ ਉਤਰ ਕੇ ਇਲਾਕੇ ਦੀ ਸਿਆਸਤ ਨੂੰ ਨਵਾਂ ਰੰਗ ਦੇ ਦਿੱਤਾ ਹੈ।
Publish Date: Sat, 23 May 2026 11:27 AM (IST)
Updated Date: Sat, 23 May 2026 11:28 AM (IST)

ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ, ਕੋਟਫੱਤਾ : ਨਗਰ ਪੰਚਾਇਤ ਕੋਟਸ਼ਮੀਰ ਦੀਆਂ ਚੋਣਾਂ ਇਸ ਵਾਰ ਕਾਫ਼ੀ ਰੌਣਕਾਂ ਅਤੇ ਚਰਚਾਵਾਂ ਨਾਲ ਭਰਪੂਰ ਨਜ਼ਰ ਆ ਰਹੀਆਂ ਹਨ। ਚੋਣ ਮੈਦਾਨ ਵਿੱਚ ਵੱਖ-ਵੱਖ ਉਮੀਦਵਾਰ ਆਪਣੀ ਜਿੱਤ ਲਈ ਜ਼ੋਰ ਅਜ਼ਮਾਈ ਕਰ ਰਹੇ ਹਨ, ਪਰ ਸਭ ਤੋਂ ਵੱਧ ਧਿਆਨ ਖਿੱਚ ਰਹੀ ਹੈ ਕਾਂਗਰਸ ਦੀ ਪਤੀ-ਪਤਨੀ ਦੀ ਜੋੜੀ, ਜਿਸ ਨੇ ਇਕੱਠੇ ਚੋਣ ਮੈਦਾਨ ਵਿੱਚ ਉਤਰ ਕੇ ਇਲਾਕੇ ਦੀ ਸਿਆਸਤ ਨੂੰ ਨਵਾਂ ਰੰਗ ਦੇ ਦਿੱਤਾ ਹੈ।
ਕਾਂਗਰਸ ਪਾਰਟੀ ਵੱਲੋਂ ਵਾਰਡ ਨੰਬਰ 4 ਤੋਂ ਕਿਸਾਨ ਕਾਂਗਰਸ ਬਠਿੰਡਾ ਦੇ ਕਾਰਜਕਾਰੀ ਪ੍ਰਧਾਨ ਚਾਨਣ ਸਿੰਘ ਸਿੱਧੂ ਤੇ ਵਾਰਡ-11 ਤੋਂ ਉਸਦੀ ਪਤਨੀ ਸੰਦੀਪ ਕੌਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਦੋਵੇਂ ਉਮੀਦਵਾਰ ਪੂਰੇ ਜੋਸ਼ ਨਾਲ ਚੋਣ ਪ੍ਰਚਾਰ ਵਿੱਚ ਜੁਟੇ ਹੋਏ ਹਨ ਅਤੇ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕਰ ਰਹੇ ਹਨ। ਚੋਣ ਪ੍ਰਚਾਰ ਦੌਰਾਨ ਪਤੀ-ਪਤਨੀ ਦੀ ਇਹ ਜੋੜੀ ਲੋਕਾਂ ਨਾਲ ਮਿਲ ਕੇ ਆਪਣੇ ਹੱਕ ਵਿੱਚ ਸਮਰਥਨ ਮੰਗ ਰਹੀ ਹੈ। ਉਨ੍ਹਾਂ ਦੀ ਸਾਂਝੀ ਮੁਹਿੰਮ ਨੂੰ ਲੋਕਾਂ ਵੱਲੋਂ ਭਰਪੂਰ ਪਿਆਰ ਅਤੇ ਸਹਿਯੋਗ ਮਿਲ ਰਿਹਾ ਹੈ। ਪਿੰਡ ਦੀਆਂ ਗਲੀਆਂ, ਚੌਰਾਹਿਆਂ ਤੇ ਬਾਜ਼ਾਰਾਂ ਵਿੱਚ ਇਸ ਜੋੜੀ ਦੀ ਚਰਚਾ ਜ਼ੋਰਾਂ ’ਤੇ ਹੈ।
ਲੋਕਾਂ ਅਨੁਸਾਰ ਦੋਵੇਂ ਉਮੀਦਵਾਰ ਲੰਮੇ ਸਮੇਂ ਤੋਂ ਸਮਾਜਿਕ ਤੇ ਰਾਜਨੀਤਿਕ ਸਰਗਰਮੀਆਂ ਨਾਲ ਜੁੜੇ ਹੋਏ ਹਨ ਤੇ ਹਮੇਸ਼ਾਂ ਲੋਕਾਂ ਦੇ ਦੁੱਖ-ਸੁੱਖ ਵਿੱਚ ਸ਼ਾਮਲ ਰਹੇ ਹਨ। ਚਾਨਣ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਪਿੰਡ ਦੇ ਵਿਕਾਸ ਨੂੰ ਨਵੀਂ ਦਿਸ਼ਾ ਦੇਣਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਲੋਕ ਉਨ੍ਹਾਂ ਨੂੰ ਸੇਵਾ ਦਾ ਮੌਕਾ ਦਿੰਦੇ ਹਨ ਤਾਂ ਪਿੰਡ ਦੀਆਂ ਮੁੱਢਲੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਉੱਥੇ ਹੀ ਸੰਦੀਪ ਕੌਰ ਨੇ ਕਿਹਾ ਕਿ ਉਹ ਮਹਿਲਾਵਾਂ ਦੀ ਭਲਾਈ, ਸਫ਼ਾਈ ਪ੍ਰਬੰਧ, ਨੌਜਵਾਨਾਂ ਲਈ ਸੁਵਿਧਾਵਾਂ ਤੇ ਪਿੰਡ ਦੇ ਸਮੂਹਿਕ ਵਿਕਾਸ ਲਈ ਵਚਨਬੱਧ ਹਨ। ਪਿੰਡ ਵਾਸੀਆਂ ਨੇ ਮੰਨਿਆ ਕਿ ਪਰਿਵਾਰਕ ਇਕਜੁੱਟਤਾ ਤੇ ਸਾਂਝੀ ਸੋਚ ਨਾਲ ਚੋਣ ਮੈਦਾਨ ਵਿੱਚ ਉਤਰੀ ਇਹ ਜੋੜੀ ਇਕ ਨਵੀਂ ਸਿਆਸੀ ਸੋਚ ਨੂੰ ਦਰਸਾਉਂਦੀ ਹੈ। ਲੋਕਾਂ ਵਿੱਚ ਇਹ ਵੀ ਚਰਚਾ ਹੈ ਕਿ ਪਤੀ-ਪਤਨੀ ਦੀ ਇਕੱਠੀ ਚੋਣ ਮੁਹਿੰਮ ਕਾਂਗਰਸ ਲਈ ਵੱਡਾ ਫਾਇਦਾ ਸਾਬਤ ਹੋ ਸਕਦੀ ਹੈ।