ਅਣਪਛਾਤਿਆਂ ਵੱਲੋਂ ਸ਼ਰਾਬ ਦੇ ਠੇਕੇਦਾਰਾਂ ਦੇ ਮੁਲਾਜ਼ਮ ’ਤੇ ਹਮਲਾ
ਬੀਤੀ ਰਾਤ ਕਰੀਬ 8:30 ਵਜੇ ਅਨਾਜ ਮੰਡੀ ਨਜ਼ਦੀਕ 7-8 ਅਣਪਛਾਤੇ ਵਿਅਕਤੀਆਂ ਵੱਲੋਂ ਸ਼ਰਾਬ ਦੇ ਠੇਕੇਦਾਰਾਂ ਦੇ ਮੁਲਾਜ਼ਮ ’ਤੇ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਜਿਸ ਨੂੰ ਧਨੌਲਾ ਦੇ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਅਤੇ ਉਸ ਦੇ ਸਿਰ ’ਤੇ ਕਾਫੀ ਡੂੰਘੀਟਾਂ ਸੱਟਾਂ ਲੱਗੀਆਂ ਹਨ, ਜਿਸ ਦੇ ਇਲਾਜ ਦੌਰਾਨ ਹਾਜ਼ਰ ਡਾਕਟਰ ਨੇ ਆਪਣੇ ਸਟਾਫ਼ ਨਾਲ ਉਸ ਦੇ ਟਾਂਕੇ ਲਾਏ ਤੇ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ।
Publish Date: Wed, 27 May 2026 04:45 PM (IST)
Updated Date: Wed, 27 May 2026 04:46 PM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਬੀਤੀ ਰਾਤ ਕਰੀਬ 8:30 ਵਜੇ ਅਨਾਜ ਮੰਡੀ ਨਜ਼ਦੀਕ 7-8 ਅਣਪਛਾਤੇ ਵਿਅਕਤੀਆਂ ਵੱਲੋਂ ਸ਼ਰਾਬ ਦੇ ਠੇਕੇਦਾਰਾਂ ਦੇ ਮੁਲਾਜ਼ਮ ’ਤੇ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਜਿਸ ਨੂੰ ਧਨੌਲਾ ਦੇ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਅਤੇ ਉਸ ਦੇ ਸਿਰ ’ਤੇ ਕਾਫੀ ਡੂੰਘੀਟਾਂ ਸੱਟਾਂ ਲੱਗੀਆਂ ਹਨ, ਜਿਸ ਦੇ ਇਲਾਜ ਦੌਰਾਨ ਹਾਜ਼ਰ ਡਾਕਟਰ ਨੇ ਆਪਣੇ ਸਟਾਫ਼ ਨਾਲ ਉਸ ਦੇ ਟਾਂਕੇ ਲਾਏ ਤੇ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ। ਜਾਣਕਾਰੀ ਅਨੁਸਾਰ ਦਾਖਲ ਮੁਲਾਜ਼ਮ ਮੋਹਨਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਦੋ ਵਿਅਕਤੀ ਸਕੂਟਰੀ ਉੱਪਰ ਨਾਜਾਇਜ਼ ਸ਼ਰਾਬ ਵੇਚਣ ਦੀ ਤਾਕ ’ਚ ਸਨ। ਉਸ ਦੁਆਰਾ ਦੇਖੇ ਜਾਣ ’ਤੇ ਉਨ੍ਹਾਂ ਨੇ ਆਪਣੇ ਹੋਰ ਸਾਥੀ ਬੁਲਾ ਲਏ ਅਤੇ ਉਸ ਦੇ ਉੱਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਅਤੇ ਫ਼ਰਾਰ ਹੋ ਗਏ। ਸਰਕਾਰੀ ਹਸਪਤਾਲ ਵੱਲੋਂ ਥਾਣਾ ਧਨੌਲਾ ਵਿਖੇ ਇਸ ਦਾ ਰੁੱਕਾ ਭੇਜਿਆ ਗਿਆ ਹੈ। ਇਸ ਮੌਕੇ ਸ਼ਰਾਬ ਦੇ ਠੇਕੇਦਾਰ ਸੁਰਿੰਦਰ ਗਰਗ ਜੀਐੱਮ ਨੇ ਕਿਹਾ ਕਿ ਦੂਜੀਆਂ ਸਟੇਟਾਂ ਤੋਂ ਲਿਆ ਕੇ ਲੋਕ ਸ਼ਰੇਆਮ ਸ਼ਰਾਬ ਵੇਚ ਰਹੇ ਹਨ ਜਿਨ੍ਹਾਂ ਨੂੰ ਨੱਥ ਪਾਉਣੀ ਜ਼ਰੂਰੀ ਹੈ ਕਿਉਂਕਿ ਸ਼ਰਾਬ ਦੇ ਠੇਕੇਦਾਰ ਕਰੋੜਾਂ ਰੁਪਏ ਲਗਾ ਕੇ ਕਾਰੋਬਾਰ ਲੈਂਦੇ ਹਨ ਅਤੇ ਉਨ੍ਹਾਂ ਨੂੰ ਬਹੁਤ ਭਾਰੀ ਨੁਕਸਾਨ ਝੱਲਣਾ ਪੈਂਦਾ ਹੈ। ਜਿਸ ਕਾਰਨ ਉਨ੍ਹਾਂ ਤੋਂ ਕਿਸ਼ਤਾਂ ਵੀ ਨਹੀਂ ਭਰੀਆਂ ਜਾਂਦੀਆਂ। ਇਸ ਕਰ ਕੇ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਅਜਿਹੇ ਦੋ ਨੰਬਰ ਦੇ ਸ਼ਰਾਬ ਨਾਲ ਜੁੜੇ ਧੰਦੇ ਕਰਨ ਵਾਲਿਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦੇਣੀਆਂ ਚਾਹੀਦੀਆਂ ਹਨ। ਇਸ ਮਾਮਲੇ ਸਬੰਧੀ ਜਦੋਂ ਥਾਣਾ ਧਨੌਲਾ ਦੇ ਐੱਸਐੱਚਓ ਇੰਸਪੈਕਟਰ ਗੁਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੋਹਨਜੀਤ ਸਿੰਘ ਦੇ ਬਿਆਨ ਲੈ ਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ, ਛੇਤੀ ਹੀ ਹਮਲਾ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।