ਮੋਟਰਸਾਈਕਲ ਰੇਹੜੀ ’ਚ ਵੱਜਿਆ, ਮੌਤ
ਪਿੰਡ ਉੱਡਤ ਭਗਤ ਰਾਮ
Publish Date: Sat, 08 Nov 2025 07:21 PM (IST)
Updated Date: Sat, 08 Nov 2025 07:22 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਪਿੰਡ ਉੱਡਤ ਭਗਤ ਰਾਮ ’ਚ ਇੱਕ ਮੋਟਰਸਾਈਕਲ ਸਵਾਰ ਦੀ ਮੋਟਰਸਾਈਕਲ ਰੇਹੜੀ ਨਾਲ ਵੱਜਣ ਕਾਰਨ ਮੌਤ ਹੋ ਗਈ। ਥਾਣਾ ਸਦਰ ਮਾਨਸਾ ਪੁਲਿਸ ਨੇ ਮੋਟਰਸਾਈਕਲ ਰੇਹੜੀ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੀੜਤ ਕ੍ਰਿਸ਼ਨ ਸਿੰਘ ਵਾਸੀ ਉੱਡਤ ਭਗਤ ਰਾਮ ਨੇ ਦੱਸਿਆ ਕਿ ਉਸ ਦਾ ਪਿਤਾ ਗੁਰਜੰਟ ਸਿੰਘ 31 ਅਕਤੂਬਰ 2025 ਨੂੰ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਦੋਂ ਉੱਡਤ ਭਗਤ ਰਾਮ ਨੇੜੇ ਉਕਤ ਮੁਲਜ਼ਮ ਦੀ ਮੋਟਰਸਾਈਕਲ ਰੇਹੜੀ ਪਾਸ ਕਰਨ ਲੱਗੇ ਤਾਂ ਰੇਹੜੀ ਜਿਸ ’ਤੇ ਗੱਦੇ ਲੱਦੇ ਹੋਏ ਸੀ ਅਤੇ ਕੋਈ ਰਿਫਲੈਕਟਰ ਨਹੀਂ ਲੱਗਿਆ ਸੀ, ਵਿੱਚ ਵੱਜਣ ਕਾਰਨ ਪੀੜਤ ਦਾ ਪਿਤਾ ਡਿੱਗ ਪਿਆ, ਜਿਸ ਕਰ ਕੇ ਉਸ ਦੇ ਪਿਤਾ ਦੇ ਸੱਟਾਂ ਲੱਗੀਆਂ ਅਤੇ ਪੀਜੀਆਈ ਜਾ ਕੇ ਉਸ ਦੇ ਪਿਤਾ ਦੀ ਮੌਤ ਹੋ ਗਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ’ਚ ਪਾਲੀ ਸਿੰਘ ਉਰਫ਼ ਮੋਟਰਸਾਈਕਲ ਰੇਹੜੀ ਚਾਲਕ ਵਾਸੀ ਪਿੰਡ ਬਾਜੇਵਾਲਾ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।