ਟਰਾਲਾ ਚੋਰੀ ਕਰਨ ਦੇ ਮਾਮਲੇ ’ਚ ਅਣਪਛਾਤੇ ਖ਼ਿਲਾਫ਼ ਕੇਸ ਦਰਜ
ਟਰਾਲਾ ਚੋਰੀ ਕਰਨ ਦੇ
Publish Date: Tue, 28 Apr 2026 06:03 PM (IST)
Updated Date: Wed, 29 Apr 2026 04:10 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਟਰਾਲਾ ਚੋਰੀ ਕਰਨ ਦੇ ਮਾਮਲੇ ‘ਚ ਥਾਣਾ ਭੀਖੀ ਪੁਲਿਸ ਨੇ ਨਾਮਾਲੂਮ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਏਐੱਸਆਈ ਸਤਿਗੁਰ ਸਿੰਘ ਨੇ ਦੱਸਿਆ ਕਿ ਮੁਦੱਈ ਦਰਸ਼ਨ ਲਾਲ ਵਾਸੀ ਵਾਰਡ ਨੰਬਰ. 2 ਭੀਖੀ ਅਨੁਸਾਰ ਉਸ ਦਾ ਟਰਾਲਾ 10 ਟਾਇਰਾਂ ਨੰਬਰੀ ਐਚਪੀ 12ਵੀ 9910 ਜੋ ਕਿ 25 ਅਪ੍ਰੈਲ 2026 ਦੀ ਰਾਤ ਨੂੰ ਦਾਣਾ ਮੰਡੀ ਭੀਖੀ ਦੇ ਗੇਟ ’ਤੇ ਲਗਾ ਕੇ ਗਿਆ ਸੀ। ਜਦ 26 ਅਪ੍ਰੈਲ 2026 ਨੂੰ ਸਵੇਰੇ ਆ ਕੇ ਦੇਖਿਆ ਤਾਂ ਟਰਾਲਾ ਉਥੋਂ ਗਾਇਬ ਸੀ। ਇਸ ਨੂੰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਚੋਰੀ ਕਰ ਲਿਆ ਹੈ। ਚੋਰੀ ਮਾਲ ਟਰਾਲਾ 10 ਟਾਇਰਾਂ ਕੀਮਤ 7 ਲੱਖ ਰੁਪਏ ਹੈ। ਜਾਂਚ ਅਧਿਕਾਰੀ ਏਐੱਸਆਈ ਸਤਿਗੁਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਨਾ ਮਾਲੂਮ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।