ਨੈਸ਼ਨਲ ਮੀਨਜ਼-ਕਮ-ਮੈਰਿਟ ਸਕਾਲਰਸ਼ਿਪ ’ਚ ਦੋਦੜਾ ਸਕੂਲ ਮੋਹਰੀ
ਸਰਕਾਰੀ ਹਾਈ ਸਕੂਲ ਦੋਦੜਾ ਦੀ ਹੋਣਹਾਰ
Publish Date: Fri, 01 May 2026 06:24 PM (IST)
Updated Date: Sat, 02 May 2026 04:11 AM (IST)
ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਹੀਰੋਂ ਖ਼ੁਰਦ :
ਸਰਕਾਰੀ ਹਾਈ ਸਕੂਲ ਦੋਦੜਾ ਦੀ ਹੋਣਹਾਰ ਵਿਦਿਆਰਥਣ ਜਸਪ੍ਰੀਤ ਕੌਰ ਅਤੇ ਗੁਰਤੇਸ਼ਵਰ ਸਿੰਘ ਨੇ ਨੈਸ਼ਨਲ ਮੀਨਜ਼-ਕਮ-ਮੈਰਿਟ ਸਕਾਲਰਸ਼ਿਪ ਇਮਤਿਹਾਨ ਅੱਠਵੀਂ 2025-26 ਪਾਸ ਕਰਕੇ ਸਕੂਲ ਦਾ ਨਾਮ ਚਮਕਾਇਆ ਹੈ। ਜਸਪ੍ਰੀਤ ਕੌਰ ਨੇ ਇਸ ਵਜ਼ੀਫ਼ਾ ਇਮਤਿਹਾਨ ਵਿੱਚ 133 ਅੰਕ ਹਾਸਲ ਕਰਕੇ ਮਾਨਸਾ ਜ਼ਿਲ੍ਹੇ ਵਿੱਚੋਂ ਦੂਸਰਾ ਸਥਾਨ ਹਾਸਿਲ ਕੀਤਾ ਹੈ। ਇਸ ਕਠਿਨ ਵਜ਼ੀਫ਼ਾ ਇਮਤਿਹਾਨ ’ਚ ਪੰਜਾਬ ਦੇ ਹਜ਼ਾਰਾਂ ਬੱਚੇ ਅਪੀਅਰ ਹੋਏ ਸਨ, ਜਿਸ ਵਿੱਚ ਮਾਨਸਾ ਜ਼ਿਲ੍ਹੇ ਦੇ 73 ਬੱਚੇ ਇਸ ਵਜ਼ੀਫ਼ਾ ਇਮਤਿਹਾਨ ਨੂੰ ਪਾਸ ਕਰਨ ’ਚ ਕਾਮਯਾਬ ਹੋਏ ਹਨ। ਸ.ਹ.ਸ.ਦੋਦੜਾ ਦੇ ਇਹਨਾਂ 2 ਬੱਚਿਆਂ ਨੂੰ ਨੌਵੀਂ ਤੋਂ ਬਾਰਵੀਂ ਜਮਾਤ ਤੱਕ 12000 ਰੁਪਏ ਸਾਲਾਨਾ ਦਰ ਨਾਲ਼ 48000 ਰੁਪਏ ਵਜ਼ੀਫ਼ਾ ਮਿਲੇਗਾ। ਸਕੂਲ ਹੈੱਡਮਾਸਟਰ ਗੁਰਦਾਸ ਸਿੰਘ ਸੇਖੋਂ ਨੇ ਇਸ ਇਮਤਿਹਾਨ ਦੀ ਪੂਰਨ ਤਨਦੇਹੀ ਨਾਲ਼ ਸਕੂਲ ਸਮੇਂ ਤੋਂ ਪਹਿਲਾਂ, ਛੱਟੀ ਵਾਲ਼ੇ ਦਿਨ ਤੇ ਆਨਲਾਈਨ ਸਾਧਨਾਂ ਰਾਹੀਂ ਵਿਸ਼ੇਸ਼ ਤਿਆਰੀ ਕਰਵਾਉਣ ਲਈ ਨੋਡਲ ਵੀਨਾ (ਸਾਇੰਸ ਮਿਸਟੈ੍ੱਸ), ਸਹਾਇਕ ਨੋਡਲ ਬੱਬੂ ਬਾਂਸਲ (ਅੰਗਰੇਜ਼ੀ ਮਿਸਟੈ੍ੱਸ), ਵਿਸ਼ਾ ਅਧਿਆਪਕ ਨਵਨੀਤ ਬਾਂਸਲ, ਗਗਨਦੀਪ, ਕਲਾਸ ਇੰਚਾਰਜ ਪਰਮਿੰਦਰ ਕੌਰ ਦੁਆਰਾ ਕਰਵਾਈ ਮਿਹਨਤ ਦੀ ਪ੍ਸੰਸਾ ਕੀਤੀ । ਉਨ੍ਹਾਂ ਸਮੂਹ ਸਟਾਫ਼ ਸੀਮਾ ਸਿੰਗਲਾ, ਮਲਕੀਤ ਕੌਰ, ਜਗਵਿੰਦਰ ਕੌਰ, ਮੰਜੂ ਬਾਲਾ ਪੁਰੀ, ਗੁਰਪਰੀਤ ਸਿੰਘ, ਅੰਮਿ੍ਤਪਾਲ ਕੌਰ, ਕਰਮਜੀਤ ਕੌਰ, ਪ੍ਭਜੋਤ ਕੌਰ ਅਤੇ ਬੱਚਿਆਂ ਦੇ ਮਾਪਿਆਂ ਨੂੰ ਮੁਬਾਰਕਾਂ ਦਿੱਤੀਆਂ। ਸਕੂਲ ਨੋਡਲ ਵੀਨਾ ਨੇ ਕਿਹਾ ਕਿ ਮਿਹਨਤ, ਦਿ੍ੜਤਾ, ਲਗਾਤਾਰਤਾ, ਸਬਰ ਤੇ ਇਮਾਨਦਾਰੀ ਦਾ ਫ਼ਲ ਹਮੇਸ਼ਾ ਮਿੱਠਾ ਹੁੰਦਾ ਹੈ। ਇਸ ਟੈਸਟ ਨੂੰ ਪਾਸ ਕਰਨ ਵਾਲ਼ੇ ਬੱਚਿਆਂ ਤੋਂ ਸਕੂਲ ਦੇ ਹੋਰ ਬੱਚਿਆਂ ਨੂੰ ਵੀ ਪੇ੍ਰਨਾ ਮਿਲੇਗੀ। ਇਸ ਮਾਣਮੱਤੀ ਪ੍ਰਾਪਤੀ ਲਈ ਪਿ੍ੰਸੀਪਲ ਬੁੱਧ ਰਾਮ ਐੱਮ.ਐੱਲ.ਏ., ਡਾ. ਬੂਟਾ ਸਿੰਘ ਸੇਖੋਂ ਅਸਿਸਟੈਂਟ ਡਾਇਰੈਕਟਰ, ਨੀਲਮ ਰਾਣੀ ਡੀਈਓ (ਸੈ.ਸਿ.), ਡਾ. ਪਰਮਜੀਤ ਸਿੰਘ ਡਿਪਟੀ ਡੀਈਓ, ਪਿ੍ੰ. ਗੁਰਮੀਤ ਸਿੰਘ ਸਿੱਧੂ, ਬੀਐੱਨਓ, ਪਿ੍ੰਸੀਪਲ ਕੁਲਦੀਪ ਸਿੰਘ, ਪਿ੍ੰਸੀਪਲ ਅਰੁਣ ਕੁਮਾਰ ਬੀ.ਐੱਨ.ਓ., ਹਰਪ੍ਰੀਤ ਸਿੰਘ ਜੱਸਲ ਡੀ.ਐੱਸ.ਐੱਮ., ਨਵਨੀਤ ਕੱਕੜ ਡੀਆਰਸੀ, ਅਮਰਜੀਤ ਸਿੰਘ ਚਹਿਲ, ਹੈੱਡਮਾਸਟਰ ਐਸੋਸੀਏਸ਼ਨ ਮਾਨਸਾ, ਰੁਪਿੰਦਰ ਸਿੰਘ ਲੱਕੀ ਸਰਪੰਚ, ਸਮੂਹ ਗਰਾਮ ਪੰਚਾਇਤ, ਐਡਵੋਕੇਟ ਸੁਖਪਾਲ ਸਿੰਘ, ਰਣਜੀਤ ਸਿੰਘ ਚੇਅਰਮੈਨ ਅਤੇ ਸਕੂਲ ਮੈਨੇਜਮੈਂਟ ਕਮੇਟੀ ਨੇ ਮੁਬਾਰਕਬਾਦ ਦਿੱਤੀ।