ਸੈਂਸਜ-2027 ਸਬੰਧੀ ਫ਼ੀਲਡ ਟ੍ਰੇਨਰਜ਼ ਨੂੰ ਦਿੱਤੀ ਟ੍ਰੇਨਿੰਗ
ਡਿਪਟੀ ਕਮਿਸ਼ਨਰ-ਕਮ-ਪ੍ਰਿੰਸੀਪਲ ਡਿਪਟੀ ਕਮਿਸ਼ਨਰ-ਕਮ-ਪ੍ਰਿੰਸੀਪਲ
Publish Date: Fri, 01 May 2026 06:11 PM (IST)
Updated Date: Sat, 02 May 2026 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਬੱਚਤ ਭਵਨ ਅਤੇ ਜ਼ਿਲ੍ਹੇ ਦੀਆਂ ਹੋਰ ਵੱਖ-ਵੱਖ ਥਾਵਾਂ ’ਤੇ ਸੈਂਸਜ਼-2027 ਸਬੰਧੀ ਫ਼ੀਲਡ ਟ੍ਰੇਨਰਜ਼ ਨੂੰ ਸਿਖਲਾਈ ਦਿੱਤੀ। ਬੱਚਤ ਭਵਨ ਵਿਖੇ ਹੋਈ ਟ੍ਰੇਨਿੰਗ ’ਚ ਖੋਜ ਅਫ਼ਸਰ ਅੰਕੜਾ ਵਿਭਾਗ ਰਣਜੀਤ ਸਿੰਘ ਨੇ ਸ਼ਿਰਕਤ ਕੀਤੀ ਤੇ ਜਨਗਣਨਾ ਸਬੰਧੀ ਵਿਸ਼ੇਸ਼ ਨੁਕਤਿਆਂ ਤੋਂ ਫ਼ੀਲਡ ਟ੍ਰੇਨਰਜ਼ ਨੂੰ ਜਾਣੂ ਕਰਵਾਇਆ। ਇਸ ਮੌਕੇ ਉਨ੍ਹਾਂ ਫ਼ੀਲਡ ਟ੍ਰੇਨਰਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਜਨਗਣਨਾ ਦਾ ਦੇਸ਼ ਦੀ ਉੱਨਤੀ ਤੇ ਵਿਕਾਸ ਵਿੱਚ ਅਹਿਮ ਰੋਲ ਹੁੰਦਾ ਹੈ। ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਪੂਰ੍ਹੀ ਇਮਾਨਦਾਰੀ ਤੇ ਤਨਦੇਹੀ ਨਾਲ ਸੌਂਪੀ ਜ਼ਿੰਮੇਵਾਰੀ ਨੂੰ ਪੂਰਾ ਕਰਕੇ ਸਰਕਾਰ ਨੂੰ ਸਹੀ ਅੰਕੜੇ ਮੁਹੱਈਆ ਕਰਵਾਈਏ। ਖੋਜ ਅਫ਼ਸਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ 30 ਅਪ੍ਰੈਲ ਤੋਂ 14 ਮਈ 2026 ਤੱਕ ਹਰ ਵਿਅਕਤੀ ਜਨਗਣਨਾ 2027 ਸਬੰਧੀ ਆਪਣੀ ਸਵੈ-ਗਣਨਾ ਕਰ ਸਕਦਾ ਹੈ ਅਤੇ ਘਰ ਬੈਠਿਆਂ ਹੀ ਸਬੰਧਤ ਸਾਇਟ ਤੇ ਡਾਟਾ ਅਪਲੋਡ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 15 ਮਈ ਤੋਂ 13 ਜੂਨ 2026 ਤੱਕ ਗਿਣਤੀਕਾਰ ਘਰ-ਘਰ ਜਾ ਕੇ ਡਾਟਾ ਇਕੱਤਰ ਕਰਨਗੇ, ਜਿਨ੍ਹਾਂ ਦਾ ਸਹਿਯੋਗ ਕੀਤਾ ਜਾਵੇ ਅਤੇ ਉਨ੍ਹਾਂ ਵੱਲੋਂ ਪੁੱਛੇ ਜਾਣ ਵਾਲੇ ਸਵਾਲਾਂ ਦੇ ਸਹੀ ਜਵਾਬ ਦਿੱਤੇ ਜਾਣ, ਤਾਂ ਜੋ ਜਨਗਣਨਾ ਸਬੰਧੀ ਆਂਕੜੇ ਇੱਕਠੇ ਕਰਨ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ।