ਟ੍ਰੇਡ ਕਮਿਸ਼ਨ ਮਾਨਸਾ ਨੇ ਡੀਜੀਪੀ ਗੌਰਵ ਨੂੰ ਦੱਸੀਆਂ ਸਮੱਸਿਆਵਾਂ
ਟ੍ਰੇਡ ਕਮਿਸ਼ਨ ਮਾਨਸਾ ਦੀ ਵੀਡੀਓ ਕਾਨਫਰੰਸ
Publish Date: Fri, 20 Feb 2026 08:11 PM (IST)
Updated Date: Sat, 21 Feb 2026 04:13 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਟ੍ਰੇਡ ਕਮਿਸ਼ਨ ਮਾਨਸਾ ਦੀ ਵੀਡੀਓ ਕਾਨਫ਼ਰੰਸ ਰਾਹੀਂ ਬਹੁਤ ਜ਼ਰੂਰੀ ਮੀਟਿੰਗ ਡੀਜੀਪੀ ਪੰਜਾਬ ਗੌਰਵ ਯਾਦਵ ਨਾਲ ਐਸਐਸਪੀ ਦਫ਼ਤਰ ਮਾਨਸਾ ਵਿਖੇ ਐੱਸਐੱਸਪੀ ਮਾਨਸਾ ਭਾਗੀਰਥ ਸਿੰਘ ਮੀਨਾ ਦੀ ਅਗਵਾਈ ਹੇਠ ਹੋਈ। ਮੀਟਿੰਗ ’ਚ ਜ਼ਿਲ੍ਹਾ ਮਾਨਸਾ ਦੇ ਵਪਾਰੀਆਂ ਦੇ ਸੁਰੱਖਿਆ ਸਬੰਧੀ ਮੁੱਦਿਆਂ ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਮੀਟਿੰਗ ਸੰਬੰਧੀ ਜਾਣਕਾਰੀ ਦਿੰਦੇ ਵਿਧਾਨ ਸਭਾ ਟ੍ਰੇਡ ਕਮਿਸ਼ਨ ਬੁਢਲਾਡਾ ਦੇ ਚੇਅਰਮੈਨ ਲਲਿਤ ਜੈਨ ਬਰੇਟਾ ਅਨੁਸਾਰ ਮੀਟਿੰਗ ਵਿਚ ਜ਼ਿਲ੍ਹੇ ਦੇ ਵਪਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰ ਵਪਾਰੀਆਂ ਦਾ ਕਾਨੂੰਨ ‘ਤੇ ਭਰੋਸਾ ਕਾਇਮ ਕਰਨ ਲਈ ਸਖ਼ਤ ਹੁਕਮ ਡੀਜੀਪੀ ਪੰਜਾਬ ਵੱਲੋਂ ਪ੍ਰਸ਼ਾਸਨ ਨੂੰ ਦਿੱਤੇ ਗਏ ਹਨ। ਵੀਡੀਓ ਕਾਨਫ਼ਰੰਸ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਉਨ੍ਹਾਂ ਸਾਫ਼ ਕਿਹਾ ਕਿ ਪੰਜਾਬ ਵਿਚ ਵਪਾਰੀਆਂ ਨੂੰ ਸੁਰੱਖਿਅਤ ਮਾਹੌਲ ਮੁੱਹਈਆ ਕਰਵਾਉਣ ਲਈ ਪੰਜਾਬ ਸਰਕਾਰ ਵਚਨਬੱਧ ਹੈ। ਇਸ ਤਹਿਤ ਵਪਾਰੀ ਕਮਿਸ਼ਨ ਦਾ ਗਠਨ ਪੰਜਾਬ ਵਿੱਚ ਕੀਤਾ ਗਿਆ ਹੈ। ਇਸ ਮੌਕੇ ਜ਼ਿਲ੍ਹਾ ਟ੍ਰੇਡ ਕਮਿਸ਼ਨ ਮਾਨਸਾ ਦੇ ਚੇਅਰਮੈਨ ਆਸ਼ੂ ਬਾਂਸਲ, ਹਲਕਾ ਟ੍ਰੇਡ ਕਮਿਸ਼ਨ ਬੁਢਲਾਡਾ ਦੇ ਚੇਅਰਮੈਨ ਲਲਿਤ ਜੈਨ ਬਰੇਟਾ, ਹਲਕਾ ਮਾਨਸਾ ਦੇ ਚੇਅਰਮੈਨ ਮਨੋਜ ਗੋਇਲ, ਹਲਕਾ ਸਰਦੂਲਗੜ੍ਹ ਦੇ ਚੇਅਰਮੈਨ ਬਲਵਿੰਦਰ ਸੰਧੂ ਅਤੇ ਪੁਲਸ ਐਸ.ਪੀ ਮਾਨਸਾ ਅਤੇ ਡੀਐਸਪੀ ਮੌਜੂਦ ਰਹੇ।