ਟਾਵਰਾਂ ਦਾ ਸਾਮਾਨ ਚੋਰੀ ਕਰਨ ਦੇ ਮਾਮਲੇ ’ਚ ਇਕ ’ਤੇ ਕੇਸ
ਟਾਵਰਾਂ ਦਾ ਸਮਾਨ ਚੋਰੀ
Publish Date: Fri, 08 May 2026 07:50 PM (IST)
Updated Date: Sat, 09 May 2026 04:12 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਟਾਵਰਾਂ ਦਾ ਸਾਮਾਨ ਚੋਰੀ ਕਰਨ ਦੇ ਮਾਮਲੇ ’ਚ ਥਾਣਾ ਬੋਹਾ ਪੁਲਿਸ ਨੇ ਇੱਕ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਜਾਂਚ ਅਧਿਕਾਰੀ ਏਐਸਆਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੁਦੱਈ ਰਘਵੀਰ ਸਿੰਘ ਸਕਿਉਰਟੀ ਸੁਪਰਵਾਇਜ਼ਰ ਬੀਐੱਸ ਸਾਲਿਊਸ਼ਨ ਪ੍ਰਾਈਵੇਟ ਲਿਮਟੇਡ ਅਨੁਸਾਰ ਉਹ ਜ਼ਿਲ੍ਹਾ ਮਾਨਸਾ ਅਧੀਨ ਇੰਡੁਸ ਟਾਵਰ ਲਿਮ. ਕੰਪਨੀ ਵੱਲੋਂ ਲਗਾਏ ਟਾਵਰਾਂ ਦੀ ਸਕਿਉਰਟੀ/ ਪੈਟਰੋਲਿੰਗ ਕਰਨ ਦਾ ਕੰਮ ਕਰਦਾ ਹਾਂ। ਥਾਣਾ ਬੋਹਾ ਦੇ ਪਿੰਡਾਂ ਵਿੱਚ ਲੱਗੇ ਟਾਵਰਾਂ ‘ਚੋਂ ਅਲੀ ਅਹਿਮਦ ਵਾਸੀ ਮਕਾਨ ਨੰਬਰ. 99 ਗਲੀ ਨੰਬਰ. 2, ਪੁਰਾਣਾ ਮੁਸਤਫਾਬਾਦ ਦਿੱਲੀ ਸਾਮਾਨ ਚੋਰੀ ਕਰਕੇ ਲੈ ਗਿਆ। ਇਸ ਦੀ ਕੁੱਲ ਮਲੀਤੀ ਕਰੀਬ 3 ਲੱਖ ਰੁਪਏ ਬਣਦੀ ਹੈ।