2.40 ਲੱਖ ਰੁਪਏ ਦੀ ਚੋਰੀ ਦਾ ਸਾਮਾਨ ਬਰਾਮਦ, ਦੋ ਕਾਬੂ
threaft luggage found case file
Publish Date: Wed, 10 Jun 2020 07:54 PM (IST)
Updated Date: Wed, 10 Jun 2020 07:54 PM (IST)
ਸਟਾਫ ਰਿਪੋਰਟਰ, ਮਾਨਸਾ : ਸ਼ਹਿਰ ਮਾਨਸਾ ਦੇ ਵਾਰਡ ਨੰਬਰ 25 ਦੇ ਸਟੋਰ ਵਿੱਚੋਂ 4 ਤੇ 5 ਜੂਨ ਦੀ ਦਰਮਿਆਨੀ ਰਾਤ ਨੂੰ ਤਾਲੇ ਤੋੜ ਕੇ 4 ਵੱਡੀਆਂ ਐਲ.ਈ.ਡੀ. ਸਕਰੀਨਾਂ, ਡੀ.ਵੀ.ਡੀ. ਪਲੇਅਰ, ਵੀਡੀਓ ਕਰੇਨ ਅਪਰੇਟਿੰਗ ਮਸ਼ੀਨ ਆਦਿ ਸਮਾਨ ਚੋਰੀ ਕਰਕੇ ਲੈ ਜਾਣ ਵਾਲੇ 2 ਮੁਲਜ਼ਮਾਂ ਨੂੰ ਟਰੇਸ ਕਰਕੇ ਗਿ੍ਫਤਾਰ ਕੀਤਾ ਗਿਆ। ਚੋਰੀ ਮਾਲ 4 ਵੱਡੀਆਂ ਐਲ.ਈ.ਡੀ. ਸਕਰੀਨਾਂ, ਡੀ.ਵੀ.ਡੀ. ਪਲੇਅਰ, ਇੱਕ ਚੇਂਜਰ, ਇੱਕ ਸਟੈਪਲਾਈਜ਼ਰ ਅਤੇ ਵੀਡੀਓ ਕਰੇਨ ਅਪਰੇਟਿੰਗ ਮਸ਼ੀਨ ਨੂੰ ਬਰਾਮਦ ਕੀਤਾ ਗਿਆ ਹੈ ਅਤੇ ਵਾਰਦਾਤ 'ਚ ਵਰਤੇ ਆਟੋ ਰਿਕਸ਼ਾ ਨੰ:ਐਚ.ਆਰ.56ਬੀ-6979 ਨੂੰ ਵੀ ਕਬਜੇ ਵਿੱਚ ਲੈ ਲਿਆ ਗਿਆ ਹੈ ਬਰਾਮਦ ਕੀਤੇ ਸਮਾਨ ਦੀ ਕੁੱਲ ਮਾਲੀਤੀ ਕਰੀਬ 2 ਲੱਖ 40 ਹਜ਼ਾਰ ਰੁਪਏ ਬਣਦੀ ਹੈ
ਇਸ ਬਾਰੇ ਜਾਣਾਕਰੀ ਦਿੰਦਿਆਂ ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਨਿਤਿੰਨ ਖੁੰਗਰ ਵਾਸੀ ਅੌਲਖ ਕਲੌਨੀ ਮਾਨਸਾ ਨੇ ਥਾਣਾ ਸਿਟੀ-1 ਮਾਨਸਾ ਦੀ ਪੁਲਿਸ ਕੋਲ ਬਿਆਨ ਲਿਖਾਇਆ ਕਿ ਉਹ ਮੰਦਰ ਵਾਲੀ ਗਲੀ ਮਾਨਸਾ ਵਿਖੇ ਫੋਟੋਗ੍ਰਾਫੀ ਦਾ ਕੰਮ ਕਰਦਾ ਹੈ ਉਸ ਕੋਲ ਵੱਡੇ ਪ੍ਰਰੋਗਰਾਮ ਕਰਨ ਲਈ 4 ਵੱਡੀਆਂ ਐਲਈਡੀ ਸਕਰੀਨਾਂ 50 ਇੰਚੀ, ਡੀਵੀਡੀ ਪਲੇਅਰ, ਇੱਕ ਚੇਜਰ, ਇੱਕ ਸਟੈਪਲਾਈਜ਼ਰ ਅਤੇ ਵੀਡੀਓ ਕਰੇਨ ਅਪਰੇਟਿੰਗ ਮਸ਼ੀਨ ਆਦਿ ਸਿਸਟਮ ਹੈ, ਜੋ ਇਹ ਸਾਮਾਨ ਉਸ ਵੱਲੋਂ ਭਗਤ ਸਿੰਘ ਚੌਂਕ ਮਾਨਸਾ ਤੋਂ ਡੀ.ਏ.ਵੀ. ਸਕੂਲ ਮਾਨਸਾ ਨੂੰ ਜਾਂਦੀ ਲਿੰਕ ਸੜਕ ਤੇ ਬਣਾਏ ਸਟੋਰ ਵਿੱਚ ਰੱਖਿਆ ਹੋਇਆ ਸੀ। ਜਿਸ ਨੂੰ 4 ਜੂਨ ਅਤੇ 5 ਜੂਨ ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਨੇ ਸਟੋਰ ਦਾ ਸ਼ਟਰ ਅਤੇ ਤਾਲੇ ਤੋੜ ਕੇ ਉਕਤ ਸਮਾਨ ਚੋਰੀ ਕਰ ਲਿਆ। ਪੀੜਤ ਪਹਿਲਾਂ ਆਪਣੇ ਤੌਰ ਤੇ ਪੜਤਾਲ ਕਰਦਾ ਰਿਹਾ ਅਤੇ ਫਿਰ 9 ਜੂਨ 2020 ਨੂੰ ਪੁਲਿਸ ਕੋਲ ਬਿਆਨ ਲਿਖਾਉਣ ਮਾਮਲਾ ਅ/ਧ 457,380 ਹਿੰ:ਦੰ: ਥਾਣਾ ਸਿਟੀ-1 ਮਾਨਸਾ ਦਰਜ਼ ਰਜਿਸਟਰ ਕਰਵਾ ਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।
ਤਫ਼ਤੀਸ਼ ਦੌਰਾਨ ਮਾਮਲੇ ਟਰੇਸ ਕਰਕੇ 2 ਮੁਲਜ਼ਮਾਂ ਅਵਤਾਰ ਸਿੰਘ ਉਰਫ ਤਾਰੀ ਅਤੇ ਜਸਪਾਲ ਸਿੰਘ ਉਰਫ ਪਾਲੀ ਵਾਸੀ ਵਾਰਡ ਨੰਬਰ 25 ਨੂੰ ਗਿ੍ਫ਼ਤਾਰ ਕਰਕੇ ਚੋਰੀ ਮਾਲ 4 ਵੱਡੀਆਂ ਐਲ.ਈ.ਡੀ. ਸਕਰੀਨਾਂ, ਡੀ.ਵੀ.ਡੀ. ਪਲੇਅਰ, ਇੱਕ ਚੇਜਰ, ਇੱਕ ਸਟੈਪਲਾਈਜ਼ਰ ਅਤੇ ਵੀਡੀਓ ਕਰੇਨ ਅਪਰੇਟਿੰਗ ਮਸ਼ੀਨ ਨੂੰ ਬਰਾਮਦ ਕੀਤਾ ਗਿਆ ਹੈ। ਗਿ੍ਫਤਾਰ ਮੁਲਜ਼ਮਾਂ ਵੱਲੋਂ ਵਾਰਦਾਤ ਵਿੱਚ ਵਰਤੇ ਆਟੋ ਰਿਕਸ਼ਾ ਨੂੰ ਵੀ ਕਬਜਾ ਪੁਲਿਸ ਵਿੱਚ ਲੈ ਲਿਆ ਗਿਆ ਹੈ ਬਰਾਮਦ ਕੀਤੇ ਸਮਾਨ ਦੀ ਕੁੱਲ ਮਾਲੀਤੀ ਕਰੀਬ 2 ਲੱਖ 40 ਹਜ਼ਾਰ ਰੁਪਏ ਬਣਦੀ ਹੈ ਗਿ੍ਫਤਾਰ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।