ਦਿ ਰਾਇਲ ਕਾਲਜ ਆਫ ਨਰਸਿੰਗ ਬੋੜਾਵਾਲ

8) ਦਿ ਰੌਇਲ ਕਾਲਜ ਆਫ ਨਰਸਿੰਗ ਬੋੜਾਵਾਲ ਫ਼ਰੈਸ਼ਰ ਪਾਰਟੀ ਦੌਰਾਨ ਵਿਦਿਆਰਥੀ ਮੁੱਖ ਮਹਿਮਾਨ, ਕਾਲਜ ਪ੍ਰਬੰਧਕਾਂ ਤੇ ਸਟਾਫ਼ ਨਾਲ਼।
ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ
ਹੀਰੋਂ ਖ਼ੁਰਦ
ਦਿ ਰੌਇਲ ਕਾਲਜ ਆਫ਼ ਨਰਸਿੰਗ ਬੋੜਾਵਾਲ ਵਿਖੇ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਫ੍ਰੈਸ਼ਰ ਪਾਰਟੀ ਕਰਵਾਈ ਗਈ। ਇਸ ਵਿੱਚ ਬੀਐਸਸੀ ਨਰਸਿੰਗ, ਜੀਐਨਐਮ ਅਤੇ ਏਐਨਐਮ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਵਿਦਿਆਰਥੀਆਂ ਨੇ ਮਾਡਲਿੰਗ ਅਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਰਾਹੀਂ ਆਪਣਾ ਹੁਨਰ ਵਿਖਾਇਆ। ਮੁੱਖ ਮਹਿਮਾਨ ਵੱਜੋਂ ਡਾ. ਸਰਬਜੀਤ ਕੌਰ ਸੋਹਲ ਅਤੇ ਦਿ ਰੌਇਲ ਗਲੋਬਲ ਸਕੂਲ ਦੇ ਪ੍ਰਿੰਸੀਪਲ ਹਾਜ਼ਰ ਰਹੇ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਪੜ੍ਹਾਈ ਦੇ ਨਾਲ ਨਾਲ ਐਕਸਟਰਾ ਕਰੀਕੂਲਰ ਗਤੀਵਿਧੀਆਂ ਵਿੱਚ ਭਾਗ ਲੈਣ ਦੀ ਮਹੱਤਤਾ ਬਾਰੇ ਸੰਦੇਸ਼ ਦਿੱਤਾ। ਫ੍ਰੈਸ਼ਰ ਟਾਈਟਲਾਂ ਦੀ ਘੋਸ਼ਣਾ ਦੌਰਾਨ ਬੀਐਸਸੀ ਨਰਸਿੰਗ ਵਿੱਚ ਮੋਹਦ ਆਸਿਫ਼ ਨੂੰ ਮਿਸਟਰ ਫ੍ਰੈਸ਼ਰ ਅਤੇ ਹਰਨੂਰ ਕੌਰ ਨੂੰ ਮਿਸ ਫ੍ਰੈਸ਼ਰ ਚੁਣਿਆ ਗਿਆ। ਜੀ.ਐਨ.ਐਮ. ਵਿੱਚ ਪਰਮਿੰਦਰ ਸਿੰਘ ਨੇ ਮਿਸਟਰ ਫ੍ਰੈਸ਼ਰ ਅਤੇ ਹਿਮਾਨੀ ਨੇ ਮਿਸ ਫ੍ਰੈਸ਼ਰ ਦਾ ਖਿਤਾਬ ਜਿੱਤਿਆ। ਕਾਲਜ ਦੇ ਪ੍ਰਿੰਸੀਪਲ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਉਹ ਆਪਣੀ ਪੜ੍ਹਾਈ ‘ਤੇ ਪੂਰਾ ਧਿਆਨ ਦੇਣ ਅਤੇ ਨਾਲ ਹੀ ਆਪਣੀ ਸ਼ਖਸੀਅਤ ਦੇ ਵਿਕਾਸ ਲਈ ਹੋਰ ਸਰਗਰਮੀਆਂ ਵਿਚ ਹਿੱਸਾ ਲੈਣ। ਡਾ. ਸੋਹਲ ਨੇ ਵੀ ਆਪਣੇ ਭਾਸ਼ਣ ਵਿੱਚ ਵਿਦਿਆਰਥੀਆਂ ਨੂੰ ਸਮੇਂ ਦੀ ਕਦਰ ਕਰਨ ਅਤੇ ਮਿਹਨਤ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਕਾਲਜ ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਕਿ ਬੀਐੱਸਸੀ ਨਰਸਿੰਗ, ਜੀਐੱਨਐੱਮ ਤੇ ਏਐੱਨਐੱਮ ਕੋਰਸਾਂ ਲਈ ਦਾਖਲੇ ਜਾਰੀ ਹਨ। ਇੱਛੁਕ ਵਿਦਿਆਰਥੀ ਨਿਰਧਾਰਤ ਯੋਗਤਾ ਅਨੁਸਾਰ ਅਪਲਾਈ ਕਰ ਸਕਦੇ ਹਨ। ਬੀ.ਐਸ.ਸੀ. ਨਰਸਿੰਗ ਲਈ ਮੈਡੀਕਲ ਸਟ੍ਰੀਮ ਨਾਲ 2 ਲਾਜ਼ਮੀ ਹੈ ਅਤੇ ਦਾਖਲਾ ਪ੍ਰਕਿਰਿਆ ਪੀ.ਪੀ.ਐਮ.ਈ.ਟੀ. ਪ੍ਰੀਖਿਆ ਅਧਾਰਿਤ ਹੋਵੇਗੀ। ਕਾਲਜ ਵਿੱਚ ਆਧੁਨਿਕ ਲੈਬਸ, ਤਜਰਬੇਕਾਰ ਸਟਾਫ ਅਤੇ ਵਧੀਆ ਕਲੀਨੀਕਲ ਸੁਵਿਧਾਵਾਂ ਉਪਲੱਬਧ ਹਨ। ਕਾਲਜ ਚੇਅਰਮੈਨ ਏਕਮਜੀਤ ਸਿੰਘ ਸੋਹਲ ਨੇ ਫ੍ਰੈਸ਼ਰ ਪਾਰਟੀ ਦੌਰਾਨ ਆਪਣੇ ਸੰਬੋਧਨ ਵਿੱਚ ਕਿਹਾ ਕਿ ਨਵੇਂ ਵਿਦਿਆਰਥੀ ਕਾਲਜ ਦੀ ਜ਼ਿੰਦਗੀ ਨੂੰ ਪੂਰੇ ਵਿਸ਼ਵਾਸ ਅਤੇ ਉਤਸ਼ਾਹ ਨਾਲ ਸ਼ੁਰੂ ਕਰਨ। ਉਨ੍ਹਾਂ ਨੇ ਦੱਸਿਆ ਕਿ ਫ੍ਰੈਸ਼ਰ ਪਾਰਟੀ ਸਿਰਫ ਮਨੋਰੰਜਨ ਲਈ ਨਹੀਂ, ਸਗੋਂ ਵਿਦਿਆਰਥੀਆਂ ਨੂੰ ਆਪਣੇ ਟੈਲੇਂਟ ਨੂੰ ਸਾਹਮਣੇ ਲਿਆਉਣ ਅਤੇ ਨਵੀਆਂ ਦੋਸਤੀਆਂ ਬਣਾਉਣ ਦਾ ਵਧੀਆ ਮੌਕਾ ਦਿੰਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਐਕਸਟਰਾ ਕਰਿਕੁਲਰ ਗਤੀਵਿਧੀਆਂ ਵਿੱਚ ਭਾਗ ਲੈਣਾ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਇਸ ਨਾਲ ਪਰਸਨੈਲਿਟੀ ਡਿਵੈਲਪਮੈਂਟ ਹੁੰਦੀ ਹੈ ਅਤੇ ਭਵਿੱਖ ਵਿੱਚ ਵਧੀਆ ਮੌਕੇ ਮਿਲਦੇ ਹਨ।
ਦਾਖਲਿਆਂ ਸੰਬੰਧੀ ਗੱਲ ਕਰਦਿਆਂ ਏਕਮਜੀਤ ਸਿੰਘ ਸੋਹਲ ਨੇ ਕਿਹਾ ਕਿ ਦਿ ਰਾਇਲ ਕਾਲਜ ਆਫ ਨਰਸਿੰਗ ਬੋੜਾਵਾਲ ਵਿਖੇ ਬੀਐੱਸਸੀ. ਨਰਸਿੰਗ, ਜੀਐੱਨਐੱਮ ਅਤੇ ਏਐੱਨਐੱਮ ਦੇ ਕੋਰਸਾਂ ਲਈ ਦਾਖਲੇ ਖੁੱਲ੍ਹੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਜੋ ਵੀ ਨਰਸਿੰਗ ਖੇਤਰ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹਨ, ਉਹ ਸਮੇਂ ਸਿਰ ਅਪਲਾਈ ਕਰਨ ਅਤੇ ਇਸ ਸੁਨਹਿਰੇ ਮੌਕੇ ਦਾ ਲਾਭ ਚੁੱਕਣ। ਉਨ੍ਹਾਂ ਕਿਹਾ ਕਿ ਕਾਲਜ ਵੱਲੋਂ ਉੱਚ ਦਰਜੇ ਦੀ ਸਿੱਖਿਆ, ਤਜਰਬੇਕਾਰ ਸਟਾਫ ਅਤੇ ਵਧੀਆ ਪ੍ਰੈਕਟੀਕਲ ਟ੍ਰੇਨਿੰਗ ਦਿੱਤੀ ਜਾਂਦੀ ਹੈ, ਜੋ ਵਿਦਿਆਰਥੀਆਂ ਨੂੰ ਸਫਲ ਨਰਸ ਬਣਨ ਵਿੱਚ ਮਦਦ ਕਰਦੀ ਹੈ।