ਬਾਰ੍ਹਵੀ ’ਚ ਸ਼ਾਨਦਾਰ ਨਤੀਜਾ ਰਹਿਣ ’ਤੇ ਬੱਚੇ ਸਨਮਾਨਿਤ
ਸ. ਚੇਤਨ ਸਿੰਘ ਸਰਵਹਿੱਤਕਾਰੀ ਸੀਨੀ.
Publish Date: Sat, 16 May 2026 06:05 PM (IST)
Updated Date: Sun, 17 May 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਚੇਤਨ ਸਿੰਘ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿੱਦਿਆ ਮੰਦਰ, ਮਾਨਸਾ ਦੇ ਬਾਰ੍ਹਵੀਂ ਜਮਾਤ ਦੇ ਆਰਟਸ, ਕਾਮਰਸ, ਮੈਡੀਕਲ ਅਤੇ ਨਾਨ ਮੈਡੀਕਲ ਦੇ ਕੁੱਲ੍ਹ 166 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਸਾਰੇ ਹੀ ਵਿਦਿਆਰਥੀਆਂ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ। ਬੜੇ ਹੀ ਮਾਣ ਵਾਲੀ ਗੱਲ ਹੈ ਕਿ ਕਾਮਰਸ ਗਰੁੱਪ ਵਿੱਚੋਂ ਦਿਵਿਆਂਸ਼ੀ ਨੇ 97 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਵਿੱਦਿਆ ਮੰਦਰ ਦਾ ਨਾਂ ਚਮਕਾਇਆ। ਇਸ ਤੋਂ ਇਲਾਵਾ ਦੀਪਾਂਸ਼ ਗੋਇਲ ਨੇ 96 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਵਿੱਦਿਆ ਮੰਦਰ ਵਿੱਚੋਂ ਦੂਸਰਾ ਸਥਾਨ ਅਤੇ ਜਾਨਵੀ ਤੇ ਡਾਲੀ ਬਾਈ ਨੇ 96 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਹਰਮਨਪ੍ਰੀਤ ਕੌਰ ਨੇ 95 ਫ਼ੀਸਦੀ, ਅੰਸ਼ਿਕਾ 94 ਪ੍ਰਤੀਸ਼ਤ, ਹੰਸਿਕਾ 94 ਪ੍ਰਤੀਸ਼ਤ, ਪਰੀਸ਼ਾ 93 ਪ੍ਰਤੀਸ਼ਤ, ਪਰਾਚੀ 93 ਪ੍ਰਤੀਸ਼ਤ, ਅਕਸ਼ ਗੋਇਲ 93, ਦਿਸ਼ਾ 91 ਪ੍ਰਤੀਸ਼ਤ, ਮਾਧਵ 90 ਫੀਸਦੀ, ਕ੍ਰਿਸ਼ ਗੋਇਲ 90 ਫ਼ੀਸਦੀ, ਰੀਤੂ ਸ਼ਰਮਾਂ 90 ਪ੍ਰਤੀਸ਼ਤ ਅਤੇ ਗੁਰਕੀਰਤ ਸਿੰਘ 89 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ। ਇਸੇ ਤਰ੍ਹਾਂ ਆਰਟਸ ਗਰੁੱਪ ਵਿੱਚੋਂ ਹੁਸਨਦੀਪ ਸਿੰਘ ਨੇ 94 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਵਿੱਦਿਆ ਮੰਦਰ ਵਿੱਚੋਂ ਪਹਿਲਾ ਸਥਾਨ, ਸੁਖਰੀਤ ਇੰਸਾ ਨੇ 93 ਪ੍ਰਤੀਸ਼ਤ, ਜਾਨਵੀ ਸਿੰਗਲਾ ਨੇ 93 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਅਤੇ ਗੁਰਿੰਦਰ ਸਿੰਘ ਨੇ 91 ਫ਼ੀਸਦੀ ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਲ ਕੀਤਾ, ਇਸ਼ੀਤਾ ਛਾਬੜਾ 90 ਪ੍ਰਤੀਸ਼ਤ ਅਤੇ ਸੁਖਮਨਪ੍ਰੀਤ ਸਿੰਘ ਨੇ 89 ਫ਼ੀਸਦੀ ਅੰਕ ਪ੍ਰਾਪਤ ਕੀਤੇ। ਸਾਇੰਸ ਗਰੁੱਪ ਵਿੱਚੋਂ ਤਨਪ੍ਰੀਤ ਕੌਰ (ਨਾਨ ਮੈਡੀਕਲ) ਨੇ 90 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਵਿੱਦਿਆ ਮੰਦਰ ਵਿੱਚੋਂ ਪਹਿਲਾ ਸਥਾਨ, ਗੁਰਕੀਰਤ ਸਿੰਘ (ਨਾਨ ਮੈਡੀਕਲ) ਨੇ 89 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਹਾਸਲ ਕੀਤਾ। ਬੜੀ ਖੁਸ਼ੀ ਦੀ ਗੱਲ ਹੈ ਕਿ 22 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰਕੇ ਵਿੱਦਿਆ ਮੰਦਰ ਦਾ ਨਾਂ ਰੌਸ਼ਨ ਕੀਤਾ। ਇੰਨ੍ਹਾਂ ਸਾਰੇ ਹੀ ਹੋਣਹਾਰ ਵਿਦਿਆਰਥੀਆਂ ਨੂੰ ਵਿੱਦਿਆ ਮੰਦਰ ਦੀ ਪ੍ਰਾਰਥਨਾ ਸਭਾ ਦੇ ਵਿੱਚ ਫੁੱਲਾਂ ਦੀਆਂ ਮਾਲਾ ਪਹਿਨਾਕੇ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਾਰੇ ਹੀ ਵਿਦਿਆਰਥੀਆਂ ਦਾ ਨਤੀਜਾ ਬੜਾ ਹੀ ਸ਼ਾਨਦਾਰ ਰਿਹਾ। ਵਿੱਦਿਆ ਮੰਦਰ ਦੇ ਪ੍ਰਧਾਨ ਡਾ. ਬਲਦੇਵ ਰਾਜ ਬਾਂਸਲ ਨੇ ਬੱਚਿਆਂ ਨੂੰ ਵਧਾਈ ਦਿੱਤੀ। ਇਸਦੇ ਨਾਲ ਹੀ ਵਿੱਦਿਆ ਮੰਦਰ ਦੇ ਪ੍ਰਿੰਸੀਪਲ ਜਗਦੀਪ ਕੁਮਾਰ ਪਟਿਆਲ ਨੇ ਇੰਨ੍ਹਾਂ ਹੋਣਹਾਰ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਤਾ ਪਿਤਾ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਇਸੇ ਤਰ੍ਹਾਂ ਉੱਚ ਬੁਲੰਦੀਆਂ ਨੂੰ ਛੂਹਣ ਦਾ ਆਸ਼ੀਰਵਾਦ ਦਿੱਤਾ।