ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ 26 ਜਨਵਰੀ 2023 ਨੂੰ ਬਠਿੰਡਾ ਵਿਖੇ ਨਵਾਂ ਬੱਸ ਸਟੈਂਡ ਬਣਾਉਣ ਦਾ ਐਲਾਨ ਕੀਤਾ ਗਿਆ ਸੀ। ਇਹ ਬੱਸ ਅੱਡਾ ਸਥਾਨਕ ਥਰਮਲ ਪਲਾਂਟ ਦੇ ਨੇੜੇ ਜ਼ਮੀਨ ਵਿਚ ਬਣਨ ਜਾ ਰਿਹਾ ਹੈ, ਜਿਹੜਾ ਕਿ ਨਗਰ ਨਿਗਮ ਬਠਿੰਡਾ ਵੱਲੋਂ ਬਣਵਾਇਆ ਜਾ ਰਿਹਾ ਹੈ, ਜੋ ਕਿ ਬਿਲਕੁਲ ਵੀ ਮਨਜੂਰ ਨਹੀਂ ਕੀਤਾ ਜਾਵੇਗਾ।

ਸੀਨੀਅਰ ਸਟਾਫ਼ ਰਿਪੋਰਟਰ, ਬਠਿੰਡਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ 26 ਜਨਵਰੀ 2023 ਨੂੰ ਬਠਿੰਡਾ ਵਿਖੇ ਨਵਾਂ ਬੱਸ ਸਟੈਂਡ ਬਣਾਉਣ ਦਾ ਐਲਾਨ ਕੀਤਾ ਗਿਆ ਸੀ। ਇਹ ਬੱਸ ਅੱਡਾ ਸਥਾਨਕ ਥਰਮਲ ਪਲਾਂਟ ਦੇ ਨੇੜੇ ਜ਼ਮੀਨ ਵਿਚ ਬਣਨ ਜਾ ਰਿਹਾ ਹੈ, ਜਿਹੜਾ ਕਿ ਨਗਰ ਨਿਗਮ ਬਠਿੰਡਾ ਵੱਲੋਂ ਬਣਵਾਇਆ ਜਾ ਰਿਹਾ ਹੈ, ਜੋ ਕਿ ਬਿਲਕੁਲ ਵੀ ਮਨਜੂਰ ਨਹੀਂ ਕੀਤਾ ਜਾਵੇਗਾ। ਇਹ ਪ੍ਰਗਟਾਵਾ ਪਨਬੱਸ ਪੀਆਰਟੀਸੀ ਕੰਟ੍ਰੈਕਟ ਵਰਕਰ ਯੁਨੀਅਨ ਦੇ ਸੂਬਾ ਮੀਤ ਪ੍ਰਧਾਨ ਕੁਲਵੰਤ ਸਿੰਘ ਮਨੇਸ ਨੇ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਬੱਸ ਸਟੈਂਡ ਤੋਂ ਪੀਆਰਟੀਸੀ ਨੂੰ ਹਰ ਸਾਲ ਲੱਗਭੱਗ ਤਿੰਨ ਕਰੋੜ ਦੀ ਆਮਦਨ ਹੁੰਦੀ ਹੈ, ਜਿਵੇਂ ਕਿ ਅੱਡਾ ਫੀਸ, ਸਾਇਕਲ ਸਟੈਂਡ, 50 ਦੇ ਕਰੀਬ ਦੁਕਾਨਾਂ ਅਤੇ ਬੱਸ ਸਟੈਂਡ ਵਿਚਲੀਆਂ ਕੰਟੀਨਾਂ ਦਾ ਕਿਰਾਇਆ ਪਾ ਕੇ ਵੱਡੀ ਕਮਾਈ ਹੋ ਰਹੀ ਹੈ। ਜੇਕਰ ਇਹ ਬੱਸ ਸਟੈਂਡ ਨਗਰ ਨਿਗਮ ਦੇ ਅਧੀਨ ਬਣਦਾ ਹੈ ਤਾਂ ਪੀਆਰਟੀਸੀ ਨੂੰ ਬਹੁਤ ਵੱਡਾ ਘਾਟਾ ਪਵੇਗਾ, ਜੋ ਕਿ ਵਰਕਰ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ ਅਤੇ ਇਸ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਬਠਿੰਡਾ ਡਿਪੂ ਦੇ ਪ੍ਰਧਾਨ ਗੁਰਸਿਕੰਦਰ ਸਿੰਘ ਨੇ ਕਿਹਾ ਕਿ ਜੇਕਰ ਪੀਆਰਟੀਸੀ ਤੋਂ ਇਹ ਆਮਦਨ ਦਾ ਸਾਧਨ ਖੋਹ ਕੇ ਨਵਾਂ ਬਾਸ ਸਟੈਂਡ ਨਗਰ ਨਿਗਮ ਦੇ ਅੰਡਰ ਬਣਵਾਉਣ ਦੀ ਸਾਜਿਸ਼ ਰਚੀ ਗਈ ਤਾਂ ਇਸ ਵਿਰੁਧ ਵੱਡੇ ਪੱਧਰ 'ਤੇ ਸਰਕਾਰ ਖਿਲਾਫ ਮੋਰਚਾ ਵਿੱਿਢਆ ਜਾਵੇਗਾ ਅਤੇ ਆਮ ਆਦਮੀ ਦੇ ਨਾਮ 'ਤੇ ਵੋਟਾਂ ਬਟੋਰਨ ਵਾਲੀ ਭਗਵੰਤ ਮਾਨ ਸਰਕਾਰ ਦਾ ਅਸਲੀ ਚਿਹਰਾ ਬੇਨਕਾਬ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਸ਼ਹਿਰ ਦੇ ਵਿਚਕਾਰ ਪੀਆਰਟੀਸੀ ਕੋਲ ਲਗਭਗ ਅੱਠ ਏਕੜ 'ਚ ਬਣੇ ਬੱਸ ਸਟੈਂਡ ਅਤੇ ਵਰਕਸ਼ਾਪ ਵਾਲੀ ਜਗ੍ਹਾ ਦੀ ਕੀਮਤ ਕਰੋੜਾਂ ਵਿਚ ਹੈ ਅਤੇ ਸਰਕਾਰ ਇਸ ਜਗ੍ਹਾ ਦੇ ਬਦਲੇ ਸਾਨੂੰ ਬੱਸ ਸਟੈਂਡ ਅਤੇ ਵਰਕਸ਼ਾਪ ਬਣਾਉਣ ਲਈ ਥਰਮਲ ਕੋਲ ਜਗ੍ਹਾ ਦੇਵੇ ਤੇ ਆਪਣਾ ਬੱਸ ਸਟੈਂਡ ਬਣਾਉਣ ਦੀ ਮਨਜੂਰੀ ਦੇਵੇ ਤਾਂ ਆਉਣ ਵਾਲੇ ਸਮੇਂ ਵਿਚ ਪੀਆਰਟੀਸੀ ਦੀ ਆਮਦਨ ਵਿਚ ਹੋਰ ਵੀ ਵਾਧਾ ਹੋਵੇਗਾ। ਇਸ ਮੌਕੇ ਬਠਿੰਡਾ ਡਿਪੂ ਦੀ ਸਾਰੀ ਕਮੇਟੀ ਨੇ ਇਹ ਫੈਸਲਾ ਲਿਆ ਕਿ ਜੇਕਰ ਨਵਾਂ ਬਣਨ ਵਾਲਾ ਬਸ ਅੱਡਾ ਪੀਆਰਟੀਸੀ ਦੇ ਅਧੀਨ ਨਾ ਬਣਿਆ ਤਾਂ ਜੱਥੇਬੰਦੀ ਡੱਟ ਕੇ ਸਰਕਾਰ ਦਾ ਵਿਰੋਧ ਕਰੇਗੀ ਅਤੇ ਭਰਾਤਰੀ ਜੱਥੇਬੰਦੀਆਂ ਨੂੰ ਨਾਲ ਲੈ ਕੇ ਸਰਕਾਰ ਦੇ ਇਸ ਗਲਤ ਫੈਸਲੇ ਵਿਰੁਧ ਵੱਡੇ ਪੱਧਰ 'ਤੇ ਮੋਰਚਾ ਖੋਲਿ੍ਹਆ ਜਾਵੇਗਾ। ਇਸ ਸਮੇਂ ਸੈਕਟਰੀ ਕੁਲਦੀਪ ਬਾਦਲ, ਚੇਅਰਮੈਨ ਸਰਬਜੀਤ ਸਿੰਘ ਭੁੱਲਰ, ਹਰਤਾਰ ਸ਼ਰਮਾ, ਕੈਸ਼ੀਅਰ ਰਵਿੰਦਰ ਬਰਾੜ, ਗੁਰਦੀਪ ਝੁਨੀਰ ਅਤੇ ਮਨਪ੍ਰਰੀਤ ਹਾਕੂਵਾਲਾ ਹਾਜ਼ਰ ਰਹੇ।