ਗੁਰਦੁਆਰਾ ਸਾਹਿਬ ਤੇ ਸੱਚਖੰਡ ਦੀ ਨੀਂਹ ਟੱਕ ਲਾ ਕੇ ਰੱਖੀ
ਸੰਤ ਬਾਬਾ ਘਾਲਾ ਸਿੰਘ ਜੀ ਦੇ ਜਨਮ ਅਸਥਾਨ ‘ਤੇ ਗੁਰਦੁਆਰਾ ਸਾਹਿਬ ਤੇ ਸੱਚਖੰਡ ਦੀ ਨੀਂਹ ਟੱਕ ਲਗਾ ਕੇ ਰੱਖੀ
Publish Date: Wed, 13 May 2026 06:41 PM (IST)
Updated Date: Wed, 13 May 2026 06:42 PM (IST)

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ ਮਹਿਲ ਕਲਾਂ : ਧੰਨ ਧੰਨ ਬਾਬਾ ਨੰਦ ਸਿੰਘ ਜੀ, ਧੰਨ ਧੰਨ ਬਾਬਾ ਈਸ਼ਰ ਸਿੰਘ ਜੀਅਤੇ ਧੰਨ ਧੰਨ ਬਾਬਾ ਨਰਾਇਣ ਸਿੰਘ ਜੀ ਦੀ ਅਪਾਰ ਕਿਰਪਾ ਸਦਕਾ ਪਿੰਡ ਚੰਨਣਵਾਲ (ਜ਼ਿਲ੍ਹਾ ਬਰਨਾਲਾ) ਵਿਖੇ ਨਾਨਕਸਰ ਸੰਪਰਦਾ ਦੇ ਮੁਖੀ ਸੰਤ ਬਾਬਾ ਘਾਲਾ ਸਿੰਘ ਜੀ ਦੇ ਜਨਮ ਅਸਥਾਨ ‘ਤੇ ਨਵੇਂ ਗੁਰਦੁਆਰਾ ਸਾਹਿਬ ਅਤੇ ਸੱਚਖੰਡ ਸਾਹਿਬ ਦੀ ਨੀਂਹ ਬੜੀ ਧਾਰਮਿਕ ਮਰਯਾਦਾ ਨਾਲ ਰੱਖੀ ਗਈ। ਇਸ ਮੌਕੇ ਸੇਵਾਦਾਰਾਂ ਵੱਲੋਂ ਅਰਦਾਸ ਉਪਰੰਤ ਟੱਕ ਲਗਾ ਕੇ ਗੁਰੂ ਘਰ ਦੀ ਸੇਵਾ ਦੀ ਸ਼ੁਰੂਆਤ ਕੀਤੀ ਗਈ। ਇਸ ਪਵਿੱਤਰ ਸਮਾਗਮ ਦੀ ਅਗਵਾਈ ਬਾਬਾ ਗੁਰਚਰਨ ਸਿੰਘ ਜੀ ਅਤੇ ਬਾਬਾ ਮੋਹਰ ਸਿੰਘ ਜੀ ਸਮੂਹ ਸੇਵਾਦਾਰ ਬਹਿੰਗਮ ਵੱਲੋਂ ਕੀਤੀ ਗਈ। ਅਰਦਾਸ ਬੇਨਤੀ ਤੋਂ ਬਾਅਦ ਨਾਨਕਸਰ ਦਿੱਲੀ ਗੁਲਾਬੀ ਬਾਗ ਦੇ ਸੰਤ ਬਾਬਾ ਗੁਰਚਰਨ ਸਿੰਘ, ਨਾਨਕਸਰ ਕਲੇਰਾਂ ਦੇ ਸੇਵਾਦਾਰ ਬਾਬਾ ਮੇਹਰ ਸਿੰਘ, ਬਾਬਾ ਰਵਿੰਦਰ ਸਿੰਘ, ਬਾਬਾ ਰਾਮਨਦੀਪ ਸਿੰਘ ਮਡੀਰਾ, ਭਾਈ ਜਸਵਿੰਦਰ ਸਿੰਘ ਬਿੰਦੀ ਅਤੇ ਭਾਈ ਗੇਜਾ ਸਿੰਘ ਵੱਲੋਂ ਸੰਤ ਬਾਬਾ ਘਾਲਾ ਸਿੰਘ ਜੀ ਦੇ ਜਨਮ ਸਥਾਨ ‘ਤੇ ਟੱਕ ਲਗਾ ਕੇ ਗੁਰਦੁਆਰਾ ਸਾਹਿਬ ਅਤੇ ਸੱਚਖੰਡ ਦੀ ਨੀਂਹ ਰੱਖੀ ਗਈ। ਇਸ ਮੌਕੇ ਸੰਤ ਬਾਬਾ ਘਾਲਾ ਸਿੰਘ ਜੀ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਵਾਂ ਬਣਨ ਵਾਲਾ ਗੁਰਦੁਆਰਾ ਸਾਹਿਬ ਅਤੇ ਸੱਚਖੰਡ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਦਰਬਾਰ ਸਾਹਿਬ ਦੇ ਬਣਨ ਨਾਲ ਕਥਾ-ਕੀਰਤਨ ਰਾਹੀਂ ਸਿੱਖੀ ਗਿਆਨ ਵਿੱਚ ਵਾਧਾ ਹੋਵੇਗਾ ਅਤੇ ਇਹ ਸਥਾਨ ਨਾਮ ਜਪਣ ਤੇ ਨਾਮ ਜਪਾਉਣ ਦਾ ਵੱਡਾ ਕੇਂਦਰ ਬਣੇਗਾ। ਉਨ੍ਹਾਂ ਦੱਸਿਆ ਕਿ ਬਾਬਾ ਗੁਰਚਰਨ ਸਿੰਘ ਦਿੱਲੀ ਵਾਲਿਆਂ ਵੱਲੋਂ ਕੀਤਾ ਗਿਆ ਬਚਨ ਅੱਜ ਸੱਚ ਹੋਇਆ ਹੈ ਅਤੇ ਇਸ ਸਥਾਨ ‘ਤੇ ਵੱਡੇ ਧਾਰਮਿਕ ਕੇਂਦਰ ਦੀ ਸ਼ੁਰੂਆਤ ਹੋਈ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਬੇਅੰਤ ਕੌਰ ਖਹਿਰਾ, ਸਰਪੰਚ ਕੁਲਵਿੰਦਰ ਕੌਰ ਧਾਲੀਵਾਲ, ਸਾਬਕਾ ਸਰਪੰਚ ਨੰਬਰਦਾਰ ਗੁਰਜੰਟ ਸਿੰਘ ਧਾਲੀਵਾਲ, ਸੁਰਜਨ ਸਿੰਘ ਅਤੇ ਰਾਮ ਸਿੰਘ ਚੰਨਣਵਾਲ ਨੇ ਸੰਤ ਬਾਬਾ ਘਾਲਾ ਸਿੰਘ ਜੀ ਵੱਲੋਂ ਆਪਣੇ ਜਨਮ ਸਥਾਨ ‘ਤੇ ਗੁਰਦੁਆਰਾ ਸਾਹਿਬ ਅਤੇ ਸੱਚਖੰਡ ਬਣਾਉਣ ਦੇ ਕਾਰਜਾਂ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ ਅਤੇ ਐਲਾਨ ਕੀਤਾ ਕਿ ਕੰਮ ਪੂਰਾ ਹੋਣ ਉਪਰੰਤ ਸੰਤ ਬਾਬਾ ਘਾਲਾ ਸਿੰਘ ਜੀ ਦਾ ਜਨਮ ਦਿਹਾੜਾ ਵੀ ਇਥੋਂ ਹੀ ਮਨਾਇਆ ਜਾਵੇਗਾ ।ਇਸ ਮੌਕੇ ਸੰਤ ਬਾਬਾ ਗੇਜਾ ਸਿੰਘ, ਬਾਬਾ ਹਰੀ ਸਿੰਘ ਝੋਰੜਾ, ਭਾਈ ਗੋਰਾ ਸਿੰਘ ਭਦੌੜ, ਭਾਈ ਸਤਨਾਮ ਸਿੰਘ ਜੱਸਾ, ਭਾਈ ਨਿਰਪਾਲ ਸਿੰਘ ਏਅਰਲੈਂਡ, ਮਾਤਾ ਮਲਕੀਤ ਕੌਰ, ਭਾਈ ਦਰਸ਼ਨ ਸਿੰਘ ਖਾਲਸਾ ਚੰਨਣਵਾਲ, ਭਾਈ ਦਰਬਾਰ ਸਿੰਘ, ਸੈਕਟਰੀ ਰਾਮ ਸਿੰਘ, ਫੌਜੀ ਬਲਵਿੰਦਰ ਸਿੰਘ ਰਾਜਾ, ਲਾਡੀ ਜਲਾਲਾਬਾਦ, ਸੁਖਦੇਵ ਸਿੰਘ, ਹਰਪ੍ਰੀਤ ਸਿੰਘ, ਬਾਬਾ ਯਾਦਵਿੰਦਰ ਸਿੰਘ, ਸੁਖਵਿੰਦਰ ਸਿੰਘ ਸੁਖੀ, ਜਰਨੈਲ ਸਿੰਘ ਜੈਲੀ, ਗੁਰਮੀਤ ਸਿੰਘ ਬੜਿੰਗਾ, ਗੁਰਜਨਕ ਸਿੰਘ, ਗੁਰਬਾਜ਼ ਸਿੰਘ ਵਿਰਕ ਰਾਏਸਰ, ਜਥੇਦਾਰ ਭੋਲਾ ਸਿੰਘ, ਸਿੰਦਰ ਸਿੰਘ, ਬਲਵਿੰਦਰ ਸਿੰਘ ਗਿੱਲ, ਜਗਸੀਰ ਸਿੰਘ, ਅਮਰਜੀਤ ਸਿੰਘ ਅਤੇ ਮਨਪ੍ਰੀਤ ਸਿੰਘ ਹਾਜ਼ਰ ਸਨ।