ਪਰਵਿੰਦਰ ਸਿੰਘ ਝੋਟਾ ਨੂੰ ਕੀਤਾ ਰਿਹਾਅ,
ਨਸ਼ਿਆਂ ਖ਼ਿਲਾਫ਼ ਮੁਹਿੰਮ ਦੀ ਸ਼ੁਰੂਆਤ ਕਰਨ ਵਾਲੇ ਮਾਨਸਾ ਦੇ ਨੌਜਵਾਨ ਪਰਵਿੰਦਰ ਸਿੰਘ ਝੋਟਾ ਤੇ ਤਿੰਨ ਹੋਰ ਨੌਜਵਾਨਾਂ ਖ਼ਲਿਾਫ਼ ਪੁਲਿਸ ਵੱਲੋਂ ਇਰਾਦਾ ਕਤਲ ਦਾ ਪਰਚਾ ਦਰਜ ਕੀਤਾ ਗਿਆ ਸੀ। ਇਸ ਮਾਮਲੇ 'ਚ ਬਾਲ ਭਵਨ ਵਿਖੇ ਭਾਰੀ ਗਿਣਤੀ ਵਿਚ ਜੁੜੇ ਮਾਨਸਾ
Publish Date: Mon, 05 Jun 2023 08:07 PM (IST)
Updated Date: Mon, 05 Jun 2023 08:07 PM (IST)
ਹਰਕ੍ਰਿਸ਼ਨ ਸ਼ਰਮਾ, ਮਾਨਸਾ : ਨਸ਼ਿਆਂ ਖ਼ਿਲਾਫ਼ ਮੁਹਿੰਮ ਦੀ ਸ਼ੁਰੂਆਤ ਕਰਨ ਵਾਲੇ ਮਾਨਸਾ ਦੇ ਨੌਜਵਾਨ ਪਰਵਿੰਦਰ ਸਿੰਘ ਝੋਟਾ ਤੇ ਤਿੰਨ ਹੋਰ ਨੌਜਵਾਨਾਂ ਖ਼ਲਿਾਫ਼ ਪੁਲਿਸ ਵੱਲੋਂ ਇਰਾਦਾ ਕਤਲ ਦਾ ਪਰਚਾ ਦਰਜ ਕੀਤਾ ਗਿਆ ਸੀ। ਇਸ ਮਾਮਲੇ 'ਚ ਬਾਲ ਭਵਨ ਵਿਖੇ ਭਾਰੀ ਗਿਣਤੀ ਵਿਚ ਜੁੜੇ ਮਾਨਸਾ ਦੀਆਂ ਸਮੂਹ ਪਾਰਟੀਆਂ, ਸੰਘਰਸ਼ੀ ਜਥੇਬੰਦੀਆਂ ਅਤੇ ਇਨਸਾਫ਼ ਪਸੰਦ ਲੋਕ ਅੱਜ ਇਕੱਠੇ ਹੋਏ ਅਤੇ ਧਰਨਾ ਦਿੱਤਾ ਗਿਆ। ਇਸ ਦੇ ਬਾਅਦ ਐੱਸਐੱਸਪੀ ਮਾਨਸਾ ਨੇ ਕੇਸ ਰੱਦ ਕਰਕੇ ਪਰਮਿੰਦਰ ਸਿੰਘ ਝੋਟਾ ਨੁੂੰ ਜਲਦ ਰਿਹਾਅ ਕਰਨ, ਡੀਐਸਪੀ ਤੇ ਡਰੱਗ ਇੰਸਪੈਕਟਰ ਖ਼ਿਲਾਫ਼ ਪੜਤਾਲ ਕਰਵਾਉਣ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ। ਐੱਸਐੱਸਪੀ ਵੱਲੋਂ ਇਹ ਐਲਾਨ ਐਸਪੀ (ਡੀ) ਬੀਕੇ ਸਿੰਗਲਾ ਨੇ ਧਰਨੇ ਦੇ ਮੰਚ 'ਤੇ ਪਹੁੰਚ ਕੇ ਕੀਤਾ।
ਇਕੱਠ ਨੁੂੰ ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈੰਬਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਸੀਪੀਆਈ ਵਲੋਂ ਕਾਮਰੇਡ ਕ੍ਰਿਸ਼ਨ ਚੌਹਾਨ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੂਲਦੂ ਸਿੰਘ ਮਾਨਸਾ, ਲਿਬਰੇਸ਼ਨ ਆਗੂ ਕਾਮਰੇਡ ਸੁਖਦਰਸ਼ਨ ਸਿੰਘ ਨੱਤ, ਸ਼ੋ੍ਮਣੀ ਅਕਾਲੀ ਦਲ ਮਾਨ ਦੇ ਗੁਰਸੇਵਕ ਸਿੰਘ ਜਵਾਹਰਕੇ, ਸੋ੍ਮਣੀ ਕਮੇਟੀ ਮੈਂਬਰ ਗੁਰਪ੍ਰਰੀਤ ਸਿੰਘ ਝੱਬਰ, ਜਸਬੀਰ ਕੌਰ ਨੱਤ ਆਗੂ ਪ੍ਰਗਤੀਸ਼ੀਲ ਇਸਤਰੀ ਸਭਾ ਤੇ ਹੋਰ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕੀਤਾ।
ਅੱਜ ਦੇ ਧਰਨੇ 'ਚ ਲੋਕਾਂ ਦੇ ਦਬਾਅ ਸਦਕਾ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਅੱਕਾਂਵਾਲੀ ਅਤੇ ਗੁਰਪ੍ਰਰੀਤ ਸਿੰਘ ਭੁੱਚਰ ਨੁੂੰ ਵੀ ਸ਼ਾਮਲ ਹੋਣਾ ਪਿਆ। ਪ੍ਰਸ਼ਾਸਨ ਵਲੋਂ ਦਿੱਤੇ ਭਰੋਸੇ ਦੇ ਬਾਵਜੂਦ 'ਨਸ਼ਾ ਨਹੀਂ, ਰੁਜ਼ਗਾਰ ਦਿਓ' ਮੁਹਿੰਮ ਕਮੇਟੀ ਦੇ ਆਗੂਆਂ ਵੱਲੋਂ ਫ਼ੈਸਲਾ ਕੀਤਾ ਗਿਆ ਕਿ ਪਰਮਿੰਦਰ ਸਿੰਘ ਝੋਟਾ ਦੀ ਰਿਹਾਈ ਤੱਕ ਬਾਲ ਭਵਨ ਵਿਖੇ ਪੱਕਾ ਮੋਰਚਾ ਜਾਰੀ ਰਹੇਗਾ। ਆਗੂਆਂ ਨੇ ਦੱਸਿਆ ਕਿ ਐੱਸਐੱਸਪੀ ਵੱਲੋਂ ਧਰਨਾਕਾਰੀਆਂ ਨੂੰ ਦਿੱਤੇ ਭਰੋਸੇ ਮੁਤਾਬਿਕ ਪੁਲਸ ਨੇ ਅਦਾਲਤ ਵਿਚ ਅਰਜ਼ੀ ਦੇ ਕੇ ਇਰਾਦਾ ਕਤਲ ਦੇ ਕੇਸ 'ਚੋਂ ਰਿਹਾਅ ਕਰ ਦਿੱਤਾ। ਨਸ਼ਾ ਵਿਰੋਧੀ ਮੁਹਿੰਮ ਕਮੇਟੀ ਨੇ ਇਸ ਰਿਹਾਈ ਦਾ ਸੁਆਗਤ ਕਰਦੇ ਹੋਏ ਸਮੂਹ ਇਨਸਾਫ਼ ਪਸੰਦ ਲੋਕਾਂ ਤੇ ਸੰਘਰਸ਼ੀ ਜਥੇਬੰਦੀਆਂ ਨੂੰ 6 ਜੂਨ ਨੂੰ ਸਵੇਰੇ ਦਸ ਵਜੇ ਬਾਲ ਭਵਨ ਪਹੁੰਚਣ ਦਾ ਸੱਦਾ ਦਿੱਤਾ ਹੈ, ਤਾਂ ਜੋ ਇਸ ਅੰਦੋਲਨ ਨੂੰ ਫ਼ਤਿਹ ਮਾਰਚ ਦੇ ਰੂਪ ਵਿਚ ਬੁਲੰਦ ਕੀਤਾ ਜਾਵੇ।