ਸੀਪੀਆਈ ਐੱਮਐੱਲ ਵੱਲੋਂ ਇਰਾਨ ’ਤੇ ਹੋਏ ਹਮਲੇ ਦੀ ਨਿਖੇਧੀ
ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਇਜ਼ਰਾਈਲ
Publish Date: Sat, 28 Feb 2026 07:44 PM (IST)
Updated Date: Sun, 01 Mar 2026 04:13 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸੀਪੀਆਈ (ਐੱਮਐੱਲ) ਲਿਬਰੇਸ਼ਨ ਨੇ ਇਜ਼ਰਾਈਲ ਅਮਰੀਕੀ ਹਮਲਾਵਰ ਗਿਰੋਹ ਵਲੋਂ ਇਰਾਨ ’ਤੇ ਸ਼ੁਰੂ ਕੀਤੇ ਇਕਪਾਸੜ ਹਮਲੇ ਦੀ ਨਿਖੇਧੀ ਕਰਦਿਆਂ ਭਾਰਤ ਸਰਕਾਰ ਤੋਂ ਇਸ ਹਮਲੇ ਦਾ ਵਿਰੋਧ ਕਰਨ ਦੀ ਮੰਗ ਕੀਤੀ ਹੈ। ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ, ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਰੁਲਦੂ ਸਿੰਘ ਮਾਨਸਾ ਤੇ ਸੁਖਦਰਸ਼ਨ ਸਿੰਘ ਨੱਤ ਵੱਲੋਂ ਕਿਹਾ ਗਿਆ ਹੈ ਕਿ ਇਕ ਪਾਸੇ ਇਹ ਹਮਲਾਵਰ ਟੋਲਾ ਓਮਾਨ ਦੀ ਵਿਚੋਲਗੀ ਨਾਲ ਇਰਾਨ ਨਾਲ ਕਿਸੇ ਸਮਝੌਤੇ ਲਈ ਗੱਲ ਚਲਾ ਰਹੇ ਸਨ। ਦੂਜੇ ਪਾਸੇ ਚੱਲ ਰਹੀ ਗੱਲਬਾਤ ਦੌਰਾਨ ਹੀ ਉਨ੍ਹਾਂ ਨੇ ਧੋਖੇ ਨਾਲ ਇਰਾਨ ‘ਤੇ ਵੱਡਾ ਮਿਜ਼ਾਇਲ ਹਮਲਾ ਕਰ ਦਿੱਤਾ ਹੈ ਕਿਉਂਕਿ ਇਹ ਹਮਲਾ ਪ੍ਰਧਾਨ ਮੰਤਰੀ ਮੋਦੀ ਦੇ ਇਜ਼ਰਾਈਲ ਦੌਰੇ ਦੇ ਤੁਰੰਤ ਬਾਅਦ ਸ਼ੁਰੂ ਹੋਇਆ ਹੈ। ਸੰਸਾਰ ਦੀਆਂ ਜੰਗ ਵਿਰੋਧੀ ਸ਼ਕਤੀਆਂ ਇਸ ਜੰਗ ਲਈ ਮੋਦੀ ਜੀ ਦੀ ਮੌਨ ਸਹਿਮਤੀ ਨੂੰ ਵੀ ਜ਼ਿੰਮੇਵਾਰ ਮੰਨ ਰਹੀਆਂ ਹਨ। ਲਿਬਰੇਸ਼ਨ ਆਗੂਆਂ ਅਨੁਸਾਰ ਇਸ ਮਾਮਲੇ ’ਚ ਹਾਲੇ ਤੱਕ ਇਰਾਨ ਦਾ ਕੋਈ ਕਸੂਰ ਸਾਹਮਣੇ ਨਹੀਂ ਆਇਆ, ਬਲਕਿ ਦੁਨੀਆਂ ਭਰ ਦੇ ਤੇਲ ਅਤੇ ਹੋਰ ਕੁਦਰਤੀ ਸਰੋਤਾਂ ‘ਤੇ ਕਬਜ਼ਾ ਕਰਨ ਦੀ ਟਰੰਪ ਸਰਕਾਰ ਸਾਮਰਾਜੀ ਜ਼ਿੰਮੇਵਾਰ ਹੈ। ਇਰਾਕ, ਲਿਬੀਆ, ਸੀਰੀਆ ਤੇ ਤੋਂ ਬਾਅਦ ਹੁਣ ਉਸ ਨੇ ਇਰਾਨ ਨੂੰ ਹਮਲੇ ਦਾ ਨਿਸ਼ਾਨਾ ਬਣਾਇਆ ਹੈ। ਅਮਰੀਕਾ ਦਾ ਵਿਦੇਸ਼ ਸਕੱਤਰ ਤਾਂ ਪੂਰੀ ਬੇਸ਼ਰਮੀ ਨਾਲ ਦੁਨੀਆਂ ਦੇ ਦੇਸ਼ਾਂ ਦੇ ਆਜ਼ਾਦੀ ਪਸੰਦ ਅੰਦੋਲਨਾਂ ਵਲੋਂ ਹਰਾ ਕੇ ਸਮਾਪਤ ਕਰ ਦਿੱਤੇ ਗਏ।