ਮਾਨਸਾ ਦੀ ਅਧੂਰੀ ਰਹਿੰਦੀ ਸੜਕ ਦੀ ਜਲਦ ਹੋਵੇਗੀ ਉਸਾਰੀ
ਮਾਨਸਾ ਦੀ 21 ਮੈਂਬਰੀ ਕਮੇਟੀ ਦੇ
Publish Date: Sat, 25 Apr 2026 07:26 PM (IST)
Updated Date: Sun, 26 Apr 2026 04:16 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਮਾਨਸਾ ਦੀ 21 ਮੈਂਬਰੀ ਕਮੇਟੀ ਦੇ ਯਤਨਾਂ ਨੂੰ ਬੂਰ ਪਿਆ ਹੈ। ਮਾਨਸਾ ਦੀ ਕਚਹਿਰੀ ਰੋਡ, ਜਿਸ ਦਾ ਨਿਰਮਾਣ ਦੋ ਮਹੀਨੇ ਪਹਿਲਾਂ ਸ਼ੁਰੂ ਹੋਇਆ ਸੀ। ਠੇਕੇਦਾਰ ਵੱਲੋਂ ਵਿਚਕਾਰ ਹੀ ਛੱਡ ਦਿੱਤਾ ਗਿਆ ਸੀ। ਇਸ ਮਾਮਲੇ ਸਬੰਧੀ 21 ਮੈਂਬਰੀ ਕਮੇਟੀ ਵੱਲੋਂ ਏਡੀਸੀ ਮਾਨਸਾ ਅਨੁਪ੍ਰਰੀਤਾ ਜੋਹਲ ਨਾਲ ਮੁਲਾਕਾਤ ਕੀਤੀ। ਲਿਖਤੀ ਰੂਪ ’ਚ ਅਪੀਲ ਕੀਤੀ ਕਿ ਸੜਕ ਦਾ ਨਿਰਮਾਣ ਜਲਦ ਸ਼ੁਰੂ ਕਰਵਾਇਆ ਜਾਵੇ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਾਰਵਾਈ ਕਰਦਿਆਂ ਮਾਨਸਾ ਵਾਸੀਆਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਦੋ ਦਿਨਾਂ ਦੇ ਅੰਦਰ ਸੜਕ ਦਾ ਨਿਰਮਾਣ ਕੰਮ ਮੁੜ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੜਕ ਬਣਾਉਣ ’ਚ ਉੱਚ ਮਾਪਦੰਡਾਂ ਨੂੰ ਅਪਣਾਇਆ ਜਾਵੇਗਾ ਅਤੇ ਕਿਸੇ ਵੀ ਕਿਸਮ ਦਾ ਘਟੀਆ ਮਟੀਰੀਅਲ ਵਰਤਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸਾਰਾ ਕੰਮ ਪ੍ਰਸ਼ਾਸਨ ਦੀ ਦੇਖ ਰੇਖ ਹੇਠ ਕੀਤਾ ਜਾਵੇਗਾ। ਇਸ ਭਰੋਸੇ 'ਤੇ 21 ਮੈਂਬਰੀ ਕਮੇਟੀ ਵੱਲੋਂ ਖੁਸ਼ੀ ਪ੍ਰਗਟਾਈ ਗਈ। ਨਾਲ ਹੀ ਕਮੇਟੀ ਨੇ ਮੰਗ ਕੀਤੀ ਕਿ ਸਿਰਫ਼ ਕਚਹਿਰੀ ਰੋਡ ਹੀ ਨਹੀਂ, ਸਗੋਂ ਸ਼ਹਿਰ ਦੀਆਂ ਤਕਰੀਬਨ ਇੱਕ ਦਰਜਨ ਤੋਂ ਵੱਧ ਅਧੂਰੀਆਂ ਪਈਆਂ ਸੜਕਾਂ ਦੇ ਨਿਰਮਾਣ ਨੂੰ ਵੀ ਗੰਭੀਰਤਾ ਨਾਲ ਲੈਂਦਿਆਂ ਤੇਜ਼ੀ ਨਾਲ ਪੂਰਾ ਕੀਤਾ ਜਾਵੇ। ਕਮੇਟੀ ਨੇ ਜ਼ੋਰ ਦਿੱਤਾ ਕਿ ਸੜਕਾਂ ਦੇ ਨਿਰਮਾਣ ਦੌਰਾਨ ਕੇਵਲ ਮਟੀਰੀਅਲ ਦੀ ਜਾਂਚ ਹੀ ਨਹੀਂ, ਸਗੋਂ ਲੈਵਲਿੰਗ ਅਤੇ ਪਾਣੀ ਨਿਕਾਸੀ ਦੇ ਪ੍ਰਬੰਧਾਂ ਨੂੰ ਵੀ ਪੂਰੀ ਤਰ੍ਹਾਂ ਧਿਆਨ ਵਿੱਚ ਰੱਖਿਆ ਜਾਵੇ। 21 ਮੈਂਬਰੀ ਕਮੇਟੀ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹ ਵੀ ਲਿਖਤੀ ਮੰਗ ਕੀਤੀ ਕਿ ਪਿਛਲੇ ਦੋ ਸਾਲਾਂ ਵਿੱਚ ਬਣੀਆਂ ਸੜਕਾਂ ਦੀ ਦੁਆਰਾ ਸੈਂਪਲਿੰਗ ਕੀਤੀ ਜਾਵੇ। ਇਸ ਤੋਂ ਇਲਾਵਾ ਕਚਹਿਰੀ ਰੋਡ ਦਾ ਉਹ ਹਿੱਸਾ, ਜਿਸ ਦੇ ਸੈਂਪਲ ਪਹਿਲਾਂ ਫੇਲ੍ਹ ਹੋ ਚੁੱਕੇ ਹਨ, ਨੂੰ ਵੀ ਜਲਦ ਤੋੜ ਕੇ ਦੁਆਰਾ ਤਿਆਰ ਕੀਤਾ ਜਾਵੇ। ਇਸ ਮੌਕੇ ਐਡਵੋਕੇਟ ਗੁਰਲਾਭ ਸਿੰਘ, ਮਾਨਿਕ ਗੋਇਲ, ਨਾਜ਼ਰ ਸਿੰਘ ਮਾਨਸ਼ਾਹੀਆ, ਚਮਕੌਰ ਸਿੰਘ ਸਿੱਧੂ ਮੂਸਾ, ਰੁਲਦੂ ਸਿੰਘ ਮਾਨਸਾ, ਕ੍ਰਿਸ਼ਨ ਚੌਹਾਨ, ਧੰਨਾ ਮੱਲ ਗੋਇਲ, ਡਾ. ਜਨਕ ਰਾਜ, ਹਰਜਿੰਦਰ ਸਿੰਘ ਮਾਨਸ਼ਾਹੀਆ, ਮਨਜੀਤ ਸਦਿਉੜਾ, ਅੰਕੁਸ਼ ਜਿੰਦਲ, ਨਛੱਤਰ ਸਿੰਘ ਖੀਵਾ, ਮੁਨੀਸ਼ ਬੱਬੀ ਦਾਨੇਵਾਲੀਆ, ਸ਼ਮੀਰ ਛਾਬੜਾ, ਸੁਰੇਸ਼ ਨੰਦਗੜੀਆ, ਜਤਿੰਦਰ ਆਗਰਾ, ਮਨਦੀਪ ਸਿੰਘ ਗੋਰਾ, ਰਾਜਵਿੰਦਰ ਰਾਣਾ ਤੇ ਬਲਵਿੰਦਰ ਘਰਾਗਣਾ ਹਾਜ਼ਰ ਸਨ।