ਸਰਦੂਲਗੜ੍ਹ ਬਲਾਕ ਸੰਮਤੀ ਦੇ ਚੇਅਰਮੈਨ ਦੀ ਹੋਈ ਚੋਣ
ਸਰਦੂਲਗੜ੍ਹ ਬਲਾਕ ਸੰਮਤੀ ਦੀ ਚੋਣ ਉਪ
Publish Date: Thu, 05 Mar 2026 07:51 PM (IST)
Updated Date: Thu, 05 Mar 2026 07:53 PM (IST)
- ਮਨਜੀਤ ਕੌਰ ਬਣੇ ਚੇਅਰਮੈਨ ਤੇ ਕੈਲਾਸ਼ ਦੇਵੀ ਉਪ ਚੇਅਰਮੈਨ ਚੁਣੇ ਗਏ
ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ
ਸਰਦੂਲਗੜ੍ਹ : ਸਰਦੂਲਗੜ੍ਹ ਬਲਾਕ ਸੰਮਤੀ ਦੀ ਚੋਣ ਉਪ ਮੰਡਲ ਮੈਜਿਸਟ੍ਰੇਟ-ਕਮ-ਪ੍ਰੀਜ਼ਾਈਡਿੰਗ ਅਫ਼ਸਰ ਹਰਜਿੰਦਰ ਸਿੰਘ ਜੱਸਲ ਦੀ ਪ੍ਰਧਾਨਗੀ ਵਿੱਚ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਵਿਖੇ ਹੋਈ। ਇਸ ਮੌਕੇ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਸਮੇਤ ਕੁੱਲ 16 ਮੈਂਬਰਾਂ ਵਿੱਚੋਂ 13 ਮੈਂਬਰ ਹਾਜ਼ਰ ਰਹੇ। ਹਾਜ਼ਰ ਸਮੂਹ ਮੈਂਬਰਾਂ ਨੇ ਸਰਬਸੰਮਤੀ ਨਾਲ ਮਨਜੀਤ ਕੌਰ ਪਤਨੀ ਜੱਗਰ ਸਿੰਘ ਪਿੰਡ ਟਿੱਬੀ ਹਰੀ ਸਿੰਘ (ਜ਼ੋਨ ਭੂੰਦੜ) ਨੂੰ ਚੇਅਰਮੈਨ ਅਤੇ ਕੈਲਾਸ਼ ਦੇਵੀ ਪਤਨੀ ਰਜਿੰਦਰ ਕੁਮਾਰ ਪਿੰਡ ਝੰਡਾ ਖੁਰਦ (ਜ਼ੋਨ ਝੰਡਾ ਖੁਰਦ) ਨੂੰ ਉਪ ਚੇਅਰਮੈਨ ਚੁੱਣਿਆ ਗਿਆ। ਚੋਣ ਮੌਕੇ ਨਗਰ ਪੰਚਾਇਤ ਪ੍ਰਧਾਨ ਵੀਨਾ ਰਾਣੀ ਦੇ ਪਤੀ ਪ੍ਰੇਮ ਗਰਗ, ਗੁਰਸੇਵਕ ਸਿੰਘ ਝੁਨੀਰ ਡਾਇਰੈਕਟਰ ਕੋਆਪ੍ਰੇਟਿਵ ਬੈਂਕ ਕੁਲਵੰਤ ਸਿੰਘ ਸੰਘਾ ਚੇਅਰਮੈਨ ਜਿਲ੍ਹਾ ਪ੍ਰੀਸ਼ਦ, ਐਡਵੋਕੇਟ ਨਵਦੀਪ ਸ਼ਰਮਾ ਡਾਇਰੈਕਟਰ ਸਿੱਖਿਆ ਕ੍ਰਾਂਤੀ, ਜਸਵਿੰਦਰ ਸਿੰਘ ਧਾਲੀਵਾਲ ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ ਸਰਦੂਲਗੜ੍ਹ, ਰਾਏ ਸਿੰਘ ਚੇਅਰਮੈਨ ਮਾਰਕੀਟ ਕਮੇਟੀ, ਪੰਕਜ ਗਰਗ, ਕੌਂਸਲਰ ਸੁਖਜੀਤ ਸਿੰਘ ਬੱਬਰ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਪੰਚ ਸਰਪੰਚ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।