ਜੈ ਮਾਂ ਸ਼ਾਰਦਾ ਸੇਵਾ ਸੰਗ ਕੀਰਤਨ ਮੰਡਲ

ਅਵਤਾਰ ਸਿੰਘ ਗੇਹਲੇ, ਪੰਜਾਬੀ ਜਾਗਰਣ, ਮਾਨਸਾ
ਜੈ ਮਾਂ ਸ਼ਾਰਦਾ ਸੇਵਾ ਸੰਗ ਕੀਰਤਨ ਮੰਡਲ ਨੰਬਰ. 2110 ਮਾਨਸਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੀਤੇ ਦਿਨ ਗਊਸ਼ਾਲਾ ਭਵਨ ਮਾਨਸਾ ਵਿਖੇ 13 ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਏ ਹਰ ਇਕ ਧੀ ਦਾ ਵਿਆਹ ਉਸਦੇ ਧਰਮ ਮੁਤਾਬਕ ਕੀਤਾ ਗਿਆ। ਮੰਡਲ ਦੇ ਪ੍ਰਧਾਨ ਬਿੱਟੂ ਸ਼ਰਮਾ ਨੇ ਦੱਸਿਆ ਕਿ ਇਸ ਕੰਨਿਆਦਾਨ ਮਹਾਯੱਗ ’ਚ ਵਿਸ਼ੇਸ਼ ਤੌਰ ’ਤੇ ਮੁੱਖ ਮਹਿਮਾਨ ਵਜੋਂ ਡਾ. ਵਿਜੈ ਸਿੰਗਲਾ (ਵਿਧਾਇਕ ਹਲਕਾ ਮਾਨਸਾ), ਸੁਧੀਰ ਸ਼ਰਮਾ (ਐਕਸੀਅਨ ਪੀਐੱਸਪੀਸੀਐੱਲ), ਡੀਐੱਸਪੀ ਮਾਨਸਾ, ਸੁਖਜੀਤ ਸਿੰਘ (ਐੱਸਐੱਚਓ ਸਿਟੀ-1 ਮਾਨਸਾ), ਭਗਵੰਤ ਸਿੰਘ (ਟ੍ਰੈਫਿਕ ਇੰਚਾਰਜ ਮਾਨਸਾ), ਓਮ ਕੰਸਟ੍ਰੱਕਸ਼ਨ ਕੰਪਨੀ ਮਾਨਸਾ, ਵਿਸ਼ੇਸ਼ ਸਹਿਯੋਗੀ ਅਗਰਵਾਲ ਸਭਾ ਦੇ ਪ੍ਰਧਾਨ ਅਸ਼ੋਕ ਕੁਮਾਰ ਜੀ ਆਦਿ ਹਾਜ਼ਰ ਰਹੇ।
ਇਸ ਤੋਂ ਇਲਾਵਾ ਪ੍ਰਸ਼ੋਤਮ ਬਾਂਸਲ, ਪ੍ਰਕਾਸ਼ ਚੰਦ, ਸਮੀਰ ਛਾਬੜਾ, ਸਾਬਕਾ ਐੱਮਐੱਲਏ. ਨਾਜਰ ਸਿੰਘ ਮਾਨਸ਼ਾਹੀਆ, ਵਿਨੈ ਸਿੰਗਲਾ, ਅਰਪਿਤ ਸਿੰਗਲਾ, ਰਾਜੇਸ਼ ਪੰਧੇਰ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਪ੍ਰਮੋਦ ਕੁਮਾਰ ਜੈਨ, ਸਤਪਾਲ ਬਾਂਸਲ, ਪ੍ਰੇਮ ਅਰੋੜਾ, ਐਡਵੋਕੇਟ ਰਾਕੇਸ਼ ਕੁਮਾਰ, ਜੈਕੇ ਸਪੁੱਤਰ ਰਾਕੇਸ਼ ਕੁਮਾਰ, ਬੱਬੀ ਦਾਨੇ ਵਾਲੀਆ, ਰੇਸ਼ਮਾ ਦੇਵੀ, ਵਿਨੋਦ ਕੁਮਾਰ ਭੰਮਾਂ, ਬਾਂਸਲ ਫੀਡ ਇੰਡਸਟਰੀਜ਼, ਸਲੋਚਨਾ ਦੇਵੀ, ਵਿਪਨ ਜ਼ਿੰਦਲ, ਡਾ. ਨਿਕ ਰਾਜ ਗਰਗ, ਮਾਸਟਰ ਰੁਲਦੂ ਰਾਮ, ਰਵਿੰਦਰ ਕੁਮਾਰ, ਸੁਜਿੰਦਰ ਪੱਪੀ, ਦੁਲੀ ਚੰਦ ਗੋਇਲ, ਬਾਂਸਲ ਸਟੀਲ ਐਂਡ ਐਲੂਮੀਨੀਅਮ, ਗੋਰਾ ਲਾਲ ਡੀਐੱਸਪੀ, ਨਿਊ ਜ਼ਿੰਦਰ ਵ੍ਹਾਈਟ ਹਾਊਸ, ਗੋਲਡੀ ਕੌਂਸਲਰ, ਮੰਗਤ ਰਾਏ ਅਰੋੜਾ, ਸ਼ਸ਼ੀ ਭੂਸ਼ਣ, ਨਰਿੰਦਰਪਾਲ, ਸਤਪਾਲ, ਬਲੂ ਹੈਵਨ, ਰੋਟਰੀ ਕਲੱਬ ਮਾਨਸਾ ਆਦਿ ਵੀ ਮੌਜੂਦ ਰਹੇ। ਸ਼ਹਿਰ ਦੀਆਂ ਸਾਰੀਆਂ ਧਾਰਮਿਕ, ਸਮਾਜਿਕ, ਰਾਜਨੀਤਿਕ ਤੇ ਜਾਗਰਣ ਮੰਡਲੀਆਂ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਪੂਰਾ ਸਹਿਯੋਗ ਦਿੱਤਾ। ਸਮਾਗਮ ਦਾ ਆਗਾਜ਼ ਬਿਰਜ ਲਾਲ ਮੂਸੇ ਵਾਲੇ ਨੇ ਕੀਤਾ।
ਇਸ ਮੌਕੇ ਕਥਾਵਾਚਕ ਭਾਈ ਰਾਜਵੀਰ ਸਿੰਘ ਘਰਾਂਗਣੇ ਵਾਲੇ ਹਾਜ਼ਰ ਰਹੇ ਅਤੇ ਪੰਜਾਬ ਦੀ ਮਸ਼ਹੂਰ ਜੋੜੀ ਕੁਲਦੀਪ ਕੰਠ ਤੇ ਰਚਨਾ ਅਟਵਾਲ ਨੇ ਧਾਰਮਿਕ ਗੀਤ ਗਾ ਕੇ ਲੋਕਾਂ ਦਾ ਮਨ ਮੋਹ ਲਿਆ। ਮੰਡਲ ਵੱਲੋਂ ਕੀਤੇ ਜਾਣ ਵਾਲੇ ਸਾਰੇ ਕੰਨਿਆਦਾਨ ਮੈਂਬਰਾਂ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਕੀਤੇ ਜਾਂਦੇ ਹਨ। ਲੋੜ ਅਨੁਸਾਰ ਘਰੇਲੂ ਸਾਮਾਨ ਵੀ ਦਿੱਤਾ ਜਾਂਦਾ ਹੈ। ਮੰਡਲ ਦੇ ਮੈਂਬਰ ਸਹਿਯੋਗ ਕਰਨ ਵਿਚ ਹਮੇਸ਼ਾ ਅੱਗੇ ਰਹਿੰਦੇ ਹਨ।
ਇਸ ਮੌਕੇ ਸਰਪ੍ਰਸਤ ਸੰਜੀਵ ਕੁਮਾਰ (ਸੰਜੂ), ਪ੍ਰਧਾਨ ਤਰਸੇਮ ਚੰਦ (ਬਿੱਟੂ ਸ਼ਰਮਾ), ਵਾਈਸ ਪ੍ਰਧਾਨ ਸੁਭਾਸ਼ ਬਾਂਸਲ, ਸਕੱਤਰ ਸੁਖਵਿੰਦਰ ਜੱਸਲ, ਜੁਆਇੰਟ ਸਕੱਤਰ ਮਨੋਜ ਕੁਮਾਰ ਮੌਜੀ, ਕੈਸ਼ੀਅਰ ਰਵੀ ਕੁਮਾਰ, ਭਵਨ ਇੰਚਾਰਜ ਰਮੇਸ਼ ਕੁਮਾਰ (ਮੇਸ਼ੀ) ਤੇ ਹੋਰ ਮੈਂਬਰਾਂ ਨੇ ਹਾਜ਼ਰੀ ਲਗਵਾਈ। ਅੰਤ ’ਚ ਮੰਡਲ ਵੱਲੋਂ ਸ਼ਹਿਰ ਵਾਸੀਆਂ, ਧਾਰਮਿਕ, ਸਮਾਜਿਕ, ਰਾਜਨੀਤਿਕ ਤੇ ਜਾਗਰਣ ਮੰਡਲੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮਹਾਯੱਗ ਵਿਚ ਪੁਲਿਸ ਪ੍ਰਸ਼ਾਸਨ ਤੇ ਟ੍ਰੈਫ਼ਿਕ ਪੁਲਿਸ ਦਾ ਵੀ ਪੂਰਾ ਸਹਿਯੋਗ ਰਿਹਾ।