200 ਲੀਟਰ ਲਾਹਣ ਸਮੇਤ ਇਕ ਕਾਬੂ
ਥਾਣਾ ਸਿਟੀ 1 ਮਾਨਸਾ ਪੁਲਿਸ
Publish Date: Mon, 27 Apr 2026 06:36 PM (IST)
Updated Date: Tue, 28 Apr 2026 04:10 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਥਾਣਾ ਸਿਟੀ-1 ਮਾਨਸਾ ਪੁਲਿਸ ਨੇ 200 ਲੀਟਰ ਲਾਹਣ ਸਮੇਤ ਇਕ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਏਐੱਸਆਈ ਸ਼ਪਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਮੱਖਣ ਸਿੰਘ ਉਰਫ਼ ਗੋਗਾ ਵਾਸੀ ਨੇੜੇ ਧਰਮਸ਼ਾਲਾ ਜਵਾਹਰਕੇ ਮਾਨਸਾ ਆਪਣੇ ਰਿਹਾਇਸ਼ੀ ਮਕਾਨ ਵਿੱਚ ਲਾਹਣ ਰੱਖ ਕੇ ਸ਼ਰਾਬ ਨਾਜਾਇਜ਼ ਕਸ਼ੀਦ ਕਰਦਾ ਹੈ। ਇਤਲਾਹ ਠੋਸ ਤੇ ਭਰੋਸੇਯੋਗ ਹੋਣ ’ਤੇ ਮੱਖਣ ਸਿੰਘ ਉਰਫ਼ ਗੋਗਾ ਆਪਣੇ ਘਰ ਵਿੱਚ ਨਜਾਇਜ਼ ਸ਼ਰਾਬ ਕਸ਼ੀਦ ਕਰਨ ਦਾ ਆਦਿ ਹੈ। ਇਸ ’ਤੇ ਮੁਲਜ਼ਮ ਮੱਖਣ ਸਿੰਘ ਉਰਫ਼ ਗੋਗਾ ਵਾਸੀ ਨੇੜੇ ਧਰਮਸ਼ਾਲਾ ਜਵਾਹਰਕੇ ਮਾਨਸਾ ਦੇ ਘਰ ਰੇਡ ਕਰਕੇ 200 ਲੀਅਰ ਲਾਹਣ ਬਰਾਮਦ ਹੋਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ‘ਚ ਮੱਖਣ ਸਿੰਘ ਉਰਫ਼ ਗੋਗਾ ਨੂੰ ਨਾਮਜ਼ਦ ਕਰ ਲਿਆ ਹੈ ।