ਕੁੱਟਮਾਰ ਦੇ ਮਾਮਲੇ ’ਚ ਤਿੰਨ ’ਤੇ ਕੇਸ ਦਰਜ
ਕੁੱਟਮਾਰ ਦੇ ਮਾਮਲੇ ’ਚ ਥਾਣਾ ਭੀਖੀ
Publish Date: Tue, 28 Apr 2026 06:02 PM (IST)
Updated Date: Wed, 29 Apr 2026 04:10 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਕੁੱਟਮਾਰ ਦੇ ਮਾਮਲੇ ’ਚ ਥਾਣਾ ਭੀਖੀ ਪੁਲਿਸ ਨੇ ਤਿੰਨ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਏਐਸਆਈ ਬ੍ਰਿਸ਼ਭਾਨ ਨੇ ਦੱਸਿਆ ਕਿ ਮੁਦੱਈ ਦਰਸ਼ਨ ਸਿੰਘ ਵਾਸੀ ਹੀਮਰਗੜ੍ਹ ਢੈਪਈ ਦੁਆਰਾ ਸ਼ਿਕਾਇਤ ਦਰਜ ਕਰਵਾਈ ਹੈ ਕਿ 23 ਅਪ੍ਰੈਲ 2026 ਨੂੰ ਲਾਭ ਸਿੰਘ, ਬਲਵਿੰਦਰ ਸਿੰਘ ਅਤੇ ਅਵਤਾਰ ਸਿੰਘ ਉਰਫ਼ ਤਾਰੀ ਵਾਸੀ ਹਮੀਰਗੜ੍ਹ ਢੈਪਈ ਦੁਆਰਾ ਸਵੇਰੇ ਉਸ ਦੀ ਰਲ ਕੇ ਕੁੱਟਮਾਰ ਕੀਤੀ ਹੈ। ਇਸ ਤੋਂ ਬਾਅਦ ਉਹ ਹਥਿਆਰਾਂ ਸਮੇਤ ਭੱਜ ਗਏ। ਜਾਂਚ ਅਧਿਕਾਰੀ ਏਐੱਸਆਈ ਬ੍ਰਿਸ਼ਭਾਨ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮੁਲਜ਼ਮ ਲਾਭ ਸਿੰਘ, ਬਲਵਿੰਦਰ ਸਿੰਘ ਤੇ ਅਵਤਾਰ ਸਿੰਘ ਉਰਫ਼ ਵਾਸੀ ਹਮੀਰਗੜ੍ਹ ਢੈਪਈ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।