ਤੀਆਂ ਦੇ ਤਿਉਹਾਰ ਮੌਕੇ ਪਾਈਆਂ ਧਮਾਲਾਂ
ਸਥਾਨਕ ਸ਼ਹਿਰ ਦੇ ਵਾਰਡ ਨੰਬਰ 16 ਦੀਆਂ ਸਮੂਹ ਅੌਰਤਾਂ ਵੱਲੋਂ ਇਕੱਠੇ ਹੋ ਕੇ ਤੀਜ਼ ਦਾ ਤਿਉਹਾਰ ਸੁਨੀਤਾ ਗਰਗ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਦੌਰਾਨ ਵਾਰਡ ਦੀਆਂ ਅੌਰਤਾਂ ਦੇ ਤੀਜ਼ ਨਾਲ ਸੰਬਧਿਤ ਵੱਖ-ਵੱਖ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਅੌਰਤਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸੁਨੀਤਾ ਗਰਗ ਨੇ ਦੱਸਿਆ ਕਿ ਇਹ ਤਿਉਹਾਰ ਸੱਭਿਆਚਾਰ ਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਤੇ ਨਵੀਂ ਪੀੜ੍ਹੀ ਨੂੰ ਪੁੁਰਾਣੇ ਵਿਰਸੇ ਤੋਂ ਜਾਣੂ ਕਰਵਾਉਣ ਲਈ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਜੌਕੇ ਯੁੱਗ ਵਿਚ ਧੀਆਂ ਨੂੰ ਕੁੱਖ ਵਿਚ ਮਾਰਨ ਕਾਰਨ ਹੀ ਤੀਆਂ ਦਾ ਤਿਉਹਾਰ ਆਲੌਪ ਹੁੰਦਾ ਜਾ ਰਿਹਾ ਹੈ। ਇਸ ਮੌਕੇ ਸਮੂਹ ਅੌਰਤਾਂ ਨੇ ਪੰਜਾਬੀ ਪਹਿਰਾਵੇ 'ਚ ਸੱਜ-ਧੱਜ ਕੇ ਬੋਲੀਆਂ ਪਾ ਕੇ ਨੱਚ ਟੱਪਕੇ ਧਮਾਲ ਪਾਈ। ਇਸ ਦੌਰਾਨ ਅੌਰਤਾਂ ਦੇ ਮਹਿੰਦੀ, ਜਰਨਲ ਨਾਲੇਜ ਦੇ ਮੁਕਾਬਲੇ ਕਰਵਾਏ ਗਏ ਤੇ ਜੇਤੂਆਂ ਨੂੰ ਇਨਾਮ ਦਿੱਤੇ ਗਏ। ਇਸ ਦੌਰਾਨ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਪੁਰਾਣੀਆਂ ਯਾਂਦਾ ਦੀ ਵੀ ਪ੍ਰਦਰਸ਼ਨੀ ਲਗਾਈ ਗਈ ਤੇ ਅਖੀਰ ਵਿਚ ਮਿਸ ਤੀਜ਼ ਦਾ ਮੁਕਾਬਲਾ ਕਰਵਾਇਆ ਗਿਆ।
Publish Date: Thu, 22 Aug 2019 03:51 PM (IST)
Updated Date: Thu, 22 Aug 2019 03:51 PM (IST)

ਸੁਰਿੰਦਰ ਲਾਲੀ, ਮਾਨਸਾ : ਸਥਾਨਕ ਸ਼ਹਿਰ ਦੇ ਵਾਰਡ ਨੰਬਰ 16 ਦੀਆਂ ਸਮੂਹ ਅੌਰਤਾਂ ਵੱਲੋਂ ਇਕੱਠੇ ਹੋ ਕੇ ਤੀਜ਼ ਦਾ ਤਿਉਹਾਰ ਸੁਨੀਤਾ ਗਰਗ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਦੌਰਾਨ ਵਾਰਡ ਦੀਆਂ ਅੌਰਤਾਂ ਦੇ ਤੀਜ਼ ਨਾਲ ਸੰਬਧਿਤ ਵੱਖ-ਵੱਖ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਅੌਰਤਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸੁਨੀਤਾ ਗਰਗ ਨੇ ਦੱਸਿਆ ਕਿ ਇਹ ਤਿਉਹਾਰ ਸੱਭਿਆਚਾਰ ਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਤੇ ਨਵੀਂ ਪੀੜ੍ਹੀ ਨੂੰ ਪੁੁਰਾਣੇ ਵਿਰਸੇ ਤੋਂ ਜਾਣੂ ਕਰਵਾਉਣ ਲਈ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਜੌਕੇ ਯੁੱਗ ਵਿਚ ਧੀਆਂ ਨੂੰ ਕੁੱਖ ਵਿਚ ਮਾਰਨ ਕਾਰਨ ਹੀ ਤੀਆਂ ਦਾ ਤਿਉਹਾਰ ਆਲੌਪ ਹੁੰਦਾ ਜਾ ਰਿਹਾ ਹੈ। ਇਸ ਮੌਕੇ ਸਮੂਹ ਅੌਰਤਾਂ ਨੇ ਪੰਜਾਬੀ ਪਹਿਰਾਵੇ 'ਚ ਸੱਜ-ਧੱਜ ਕੇ ਬੋਲੀਆਂ ਪਾ ਕੇ ਨੱਚ ਟੱਪਕੇ ਧਮਾਲ ਪਾਈ। ਇਸ ਦੌਰਾਨ ਅੌਰਤਾਂ ਦੇ ਮਹਿੰਦੀ, ਜਰਨਲ ਨਾਲੇਜ ਦੇ ਮੁਕਾਬਲੇ ਕਰਵਾਏ ਗਏ ਤੇ ਜੇਤੂਆਂ ਨੂੰ ਇਨਾਮ ਦਿੱਤੇ ਗਏ। ਇਸ ਦੌਰਾਨ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਪੁਰਾਣੀਆਂ ਯਾਂਦਾ ਦੀ ਵੀ ਪ੍ਰਦਰਸ਼ਨੀ ਲਗਾਈ ਗਈ ਤੇ ਅਖੀਰ ਵਿਚ ਮਿਸ ਤੀਜ਼ ਦਾ ਮੁਕਾਬਲਾ ਕਰਵਾਇਆ ਗਿਆ। ਜੱਜਾ ਦੀ ਭੂਮਿਕਾ ਅਮਰਦੀਪ ਕੌਰ, ਤੇਜਿੰਦਰ ਕੌਰ ਨੇ ਨਿਭਾਈ। ਇਸ ਮੌਕੇ ਗਗਨਦੀਪ ਕੌਰ ਮਿਸ ਤੀਜ ਚੁਣੀ ਗਈ, ਜਿਸ ਨੂੰ ਸਮੂਹ ਮੈਂਬਰਾਂ ਨੇ ਤਾਜ ਪਹਿਨਾਕੇ ਵਧਾਈ ਦਿੱਤੀ। ਇਸ ਦੌਰਾਨ ਅੌਰਤਾਂ ਵੱਲੋਂ ਪੇਸ਼ ਕੀਤਾ ਸੱਭਿਆਚਾਰ ਪ੍ਰਰੋਗਰਾਮ ਖਿੱਚ ਦਾ ਕੇਂਦਰ ਬਣਿਆ ਰਿਹਾ। ਇਸ ਪ੍ਰਰੋਗਰਾਮ ਦੌਰਾਨ ਪੁਰਾਣੇ ਵਿਰਸੇ ਦੀਆਂ ਯਾਂਦਾ ਨੂੰ ਤਾਜਾ ਕਰਦੇ ਹੋਏ ਬੋਲੀਆਂ 'ਸਾਉਣ ਵੀਰ ਇਕੱਠੀਆਂ ਕਰੇ, ਭਾਦੋਂ ਚੰਦਰੀ ਵਿਛੋੜੇ ਪਾਏ' ਪਾਈਆਂ ਗਈਆਂ। ਕਲੱਬ ਮੈਂਬਰਾਂ ਵੱਲੋਂ ਢੌਲ ਦੀ ਥਾਪ ਤੇ ਭੰਗੜਾ ਅਤੇ ਗਿੱਧਾ ਪਾ ਕੇ ਇਸ ਪ੍ਰਰੋਗਰਾਮ ਨੂੰ ਖੁਸ਼ੀਆਂ ਭਰਿਆ ਬਣਾ ਦਿੱਤਾ। ਸੁਨੀਤਾ ਗਰਗ ਨੇ ਤੀਜ਼ ਦੇ ਤਿਉਹਾਰ ਸਬੰਧੀ ਸੰਬੋਧਨ ਕਰਦਿਆਂ ਕਿਹਾ ਕਿ ਸਾਉਣ ਦੀਆਂ ਤੀਆਂ ਦਾ ਤਿਉਹਾਰ ਬਹੁਤ ਹੀ ਵਧੀਆ ਤਿਉਹਾਰ ਹੈ। ਇਸ ਦੌਰਾਨ ਸੁਹਰੇ ਘਰ ਗਈਆਂ ਅੌਰਤਾਂ ਨੂੰ ਪੇਕੇ ਘਰ ਆ ਕੇ ਇਕ ਦੂਜੀ ਨੂੰ ਮਿਲਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਦੱਸਿਆ ਕਿ ਇਹੋ ਜਿਹੇ ਤਿਉਹਾਰ ਮਨਾਉਣ ਨਾਲ ਅੱਜਕੱਲ ਦੇ ਬੱਚਿਆਂ ਨੂੰ ਆਪਣੀ ਸੰਸਕਿ੍ਤ ਤੇ ਸੱਭਿਅਤਾ ਦਾ ਪਤਾ ਚੱਲਦਾ ਹੈ ਤੇ ਉਹ ਆਪਣੀ ਪੰਜਾਬੀ ਸੱਭਿਅਤਾ ਨਾਲ ਜੁੜੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਇਹੋ ਜਿਹੇ ਰਵਾਇਤੀ ਤਿਉਹਾਰ ਕਰਵਾਉਣਾ ਸਮੇਂ ਦੀ ਮੁੱਖ ਲੋੜ ਹੈ, ਕਿਉਂਕਿ ਬਹੁਤ ਸਾਰੇ ਸਾਡੇ ਪੰਜਾਬੀ ਤਿਉਹਾਰ ਅਲੋਪ ਹੁੰਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇੰਨਾਂ ਤਿਉਹਾਰਾਂ ਸਦਕਾ ਹੀ ਸਾਡੀ ਨੌਜਵਾਨ ਪੀੜ੍ਹੀ ਸੱਭਿਆਚਾਰ ਨਾਲ ਜੁੜੀ ਰਹਿੰਦੀ ਹੈ। ਇਸ ਮੌਕੇ ਸੁਨੀਤਾ ਗਰਗ, ਅਨੀਤਾ, ਦੀਪੀ, ਦੀਆ, ਕਿਰਨ, ਮਨਪ੍ਰਰੀਤ ਵਾਲੀਆ, ਨੀਲਮ, ਰੈਨੂੰ ਗਰਗ, ਸਾਕਸੀ, ਸੀਮਾ, ਸਿੰਮੀ, ਸ਼ਸ਼ੀ ਸੋਨਿਕਾ, ਰੈਨੂੰ, ਸੁਮਨ, ਪੂਜ, ਸੁਨੇਹਾ, ਨਮਿਤਾ ਆਦਿ ਹਾਜ਼ਰ ਸਨ।