ਜਨਗਣਨਾ ਡਿਊਟੀ ਮੌਕੇ ਮੁਸ਼ਕਲਾਂ ਬਾਰੇ ਅਧਿਆਪਕਾਂ ਦਾ ਫੁੱਟਿਆ ਗੁੱਸਾ
ਮਾਨਸਾ ਜ਼ਿਲ੍ਹੇ ਦੀਆਂ ਅਧਿਆਪਕ ਜੱਥੇਬੰਦੀਆਂ
Publish Date: Mon, 18 May 2026 07:42 PM (IST)
Updated Date: Tue, 19 May 2026 04:10 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਜ਼ਿਲ੍ਹੇ ਦੀਆਂ ਅਧਿਆਪਕ ਜੱਥੇਬੰਦੀਆਂ ਵੱਲੋਂ ਜਨਗਣਨਾ ਡਿਊਟੀ ਵਿੱਚ ਆ ਰਹੀਆਂ ਮੁਸ਼ਕਿਲਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਨੂੰ ਮਿਲਣ ਆਇਆ। ਇਸ ਬਾਰੇ ਅਧਿਆਪਕ ਆਗੂਆਂ ਅਮੋਲਕ ਡੇਲੂਆਣਾ, ਕਰਮਜੀਤ ਤਾਮਕੋਟ, ਲਖਵਿੰਦਰ ਮਾਨ ਅਤੇ ਦਰਸ਼ਨ ਅਲੀਸ਼ੇਰ ਨੇ ਦੱਸਿਆ ਕਿ ਅੱਤ ਦੀ ਪੈ ਰਹੀ ਗਰਮੀ ਵਿੱਚ ਉਨ੍ਹਾਂ ਨੂੰ ਸਕੂਲ ਤੋਂ ਬਾਅਦ 2 ਵਜੇ ਜਨਗਣਨਾ ਡਿਊਟੀ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਆਗੂਆਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੀ ਗ਼ੈਰ-ਹਾਜ਼ਰੀ ਵਿੱਚ ਅਧਿਆਪਕਾਂ ਨੇ ਡੀਈਓ ਸੈਕੰਡਰੀ ਨੂੰ ਮੰਗ ਪੱਤਰ ਦਿੱਤਾ ਗਿਆ। ਪਰ ਮਸਲਾ ਹੱਲ ਹੁੰਦਾ ਨਾ ਦੇਖ ਕੇ ਅਧਿਆਪਕਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਗੇਟ ‘ਤੇ ਧਰਨਾ ਲੱਗਾ ਦਿੱਤਾ। ਅਧਿਆਪਕ ਆਗੂਆਂ ਰਾਜਵਿੰਦਰ ਬੈਹਣੀਵਾਲ, ਸਤੀਸ਼ ਕੁਮਾਰ, ਸੁਖਵੀਰ ਸਿੰਘ ਬੱਬੀ ਨੇ ਕਿਹਾ ਕਿ ਨਸ਼ੇੜੀਆਂ ਕਾਰਨ ਦੁਪਹਿਰ ਦੇ ਸਮੇਂ ਇਕੱਲੇ ਔਰਤ ਅਧਿਆਪਕ ਗਲੀਆਂ ਵਿੱਚ ਘੁੰਮ ਕੇ ਜਨਗਣਨਾ ਕਿਵੇਂ ਕਰਨਗੇ। ਉਨ੍ਹਾਂ ਦੀ ਸੁਰੱਖਿਆ ਦੀ ਜਿੰਮੇਵਾਰੀ ਕੌਣ ਲਵੇਗਾ?
ਅਧਿਆਪਕ ਆਗੂਆਂ ਮਨਮੋਹਨ ਸਿੰਘ, ਰਾਜਵਿੰਦਰ ਮੀਰ, ਨਵੀਨ ਬੋਹਾ, ਧਰਮਿੰਦਰ ਹੀਰੇਵਾਲਾ ਅਤੇ ਸਹਿਦੇਵ ਸਿੰਘ ਨੇ ਕਿ ਅਧਿਆਪਕਾਂ ਦੀਆਂ ਦੋ ਦੋ ਅਤੇ ਤਿੰਨ ਤਿੰਨ ਥਾਂ ਤੇ ਡਿਊਟੀਆਂ ਲਗਾਈਆਂ ਹਨ। ਉਨ੍ਹਾਂ ਕਿਹਾ ਕਿ ਇੱਕੋ ਸਮੇਂ ਜਨਗਣਨਾ, ਡਰੱਗ ਸਰਵੇ, ਬੀ ਐੱਲਓਜ਼ ਨੂੰ ਐੱਸਆਈਆਰ ਅਤੇ ਨਗਰ ਕੌਂਸਲ ਚੋਣਾਂ ਵਿੱਚ ਡਿਊਟੀਆਂ ਲੱਗਾ ਦਿਤੀਆਂ ਹਨ, ਜੋ ਅਧਿਆਪਕ ਕਿਸੇ ਵੀ ਤਰ੍ਹਾਂ ਨੇਪਰੇ ਨਹੀਂ ਚਾੜ੍ਹ ਸਕਦੇ। ਆਗੂਆਂ ਨੇ ਕਿਹਾ ਕਿ ਅਧਿਆਪਕਾਂ ਦੀਆਂ ਅਨੇਕਾਂ ਤਰ੍ਹਾਂ ਦੀਆਂ ਗੈਰ ਵਿਦਿਅਕ ਡਿਊਟੀਆਂ ਲਗਾਉਣ ਕਰ ਕੇ ਸਕੂਲਾਂ ਵਿੱਚ ਪੜ੍ਹਾਈ ਦਾ ਮਹੌਲ ਖ਼ਤਮ ਹੋ ਚੁੱਕਿਆ ਹੈ। ਅੰਤ ਵਿੱਚ ਡੀਈਓ ਵੱਲੋਂ ਕੱਲ ਆਨ ਡਿਊਟੀ ਜਨ ਗਣਨਾ ਜ਼ਾਰੀ ਕਰਨ ਦਾ ਪੱਤਰ ਜ਼ਾਰੀ ਕਰਨ ਦੇ ਭਰੋਸੇ ਤੇ ਧਰਨਾ ਚੁੱਕਿਆ ਗਿਆ। ਆਗੂਆਂ ਨੇ ਕਿਹਾ ਕਿ ਜੇਕਰ ਕੱਲ ਪੱਤਰ ਜ਼ਾਰੀ ਨਾ ਹੋਇਆ ਤਾਂ ਕੱਲ ਸਕੂਲ ਟਾਈਮ ਤੋਂ ਬਾਅਦ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਘੇਰਿਆ ਜਾਵੇਗਾ। ਇਸ ਸਮੇਂ ਸੁਖਵੀਰ ਕੌਰ, ਰਿੰਪੀ ਰਾਣੀ, ਅਮਨਦੀਪ ਕੌਰ, ਰਾਜਪਾਲ ਸਿੰਘ, ਅਨਮੋਲਦੀਪ ਸਿੰਘ, ਗੁਰਵਿੰਦਰ ਮਾਖਾ, ਗੁਰਪ੍ਰੀਤ ਭੀਖੀ, ਹਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਪਲਵਿੰਦਰ ਸਿੰਘ, ਕੁਲਦੀਪ ਖਾਰਾ, ਕੁਲਵਿੰਦਰ ਸਿੰਘ, ਰਾਕੇਸ਼ ਕੁਮਾਰ ਹਾਜ਼ਰ ਸਨ।