ਤਰਕਸ਼ੀਲ ਸੁਸਾਇਟੀ ਦਾ ਦੋ ਮਹੀਨਾਵਾਰ ਮੈਗਜ਼ੀਨ ਜਾਰੀ
ਤਰਕਸ਼ੀਲ ਸੁਸਾਇਟੀ ਜ਼ਿਲ੍ਹਾ ਮਾਨਸਾ ਦੀ ਇਕ ਅਹਿਮ ਮੀਟਿੰਗ ਟੀਚਰ ਹੋਮ ਮਾਨਸਾ ਵਿਖੇ ਹੋਈ। ਮੀਟਿੰਗ 'ਚ ਜ਼ਿਲ੍ਹੇ ਦੀਆਂ 9 ਇਕਾਈਆਂ ਬੁਢਲਾਡਾ, ਭੀਖੀ, ਝੁਨੀਰ, ਮਾਨਸਾ, ਜੋਗਾ, ਖੀਵਾ, ਕੁਲਰੀਆਂ, ਮੋਹਰ ਸਿੰਘ ਵਾਲਾ ਨੇ ਸ਼ਮੂਲੀਅਤ ਕੀਤੀ।
Publish Date: Sun, 10 Mar 2024 06:32 PM (IST)
Updated Date: Sun, 10 Mar 2024 06:32 PM (IST)
ਹਰਕ੍ਰਿਸ਼ਨ ਸ਼ਰਮਾ, ਮਾਨਸਾ : ਤਰਕਸ਼ੀਲ ਸੁਸਾਇਟੀ ਜ਼ਿਲ੍ਹਾ ਮਾਨਸਾ ਦੀ ਇਕ ਅਹਿਮ ਮੀਟਿੰਗ ਟੀਚਰ ਹੋਮ ਮਾਨਸਾ ਵਿਖੇ ਹੋਈ। ਮੀਟਿੰਗ 'ਚ ਜ਼ਿਲ੍ਹੇ ਦੀਆਂ 9 ਇਕਾਈਆਂ ਬੁਢਲਾਡਾ, ਭੀਖੀ, ਝੁਨੀਰ, ਮਾਨਸਾ, ਜੋਗਾ, ਖੀਵਾ, ਕੁਲਰੀਆਂ, ਮੋਹਰ ਸਿੰਘ ਵਾਲਾ ਨੇ ਸ਼ਮੂਲੀਅਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਆਗੂ ਮਾਸਟਰ ਲੱਖਾ ਸਿੰਘ ਸਹਾਰਨਾ, ਮੀਡੀਆ ਵਿਭਾਗ ਮੁਖੀ ਭੁਪਿੰਦਰ ਫੌਜੀ, ਨਰਿੰਦਰ ਕੌਰ ਬੁਰਜ ਹਮੀਰਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਜਿੱਥੇ ਹੋਰਨਾਂ ਫ਼ਰੰਟਾਂ 'ਤੇ ਸਹੀ ਕਾਰਗੁਜ਼ਾਰੀ ਦਿਖਾਉਣ 'ਚ ਨਾਕਾਮਯਾਬ ਰਹੀ ਹੈ ਅਤੇ ਵਿਗਿਆਨਕ ਵਿਚਾਰਾਂ ਨੂੰ ਕੁਚਲਣ ਲਈ ਆਪਣੀ ਪਹੁੰਚ ਦੀ ਦੁਰਵਰਤੋਂ ਕਰਦੀ ਰਹੀ ਹੈ, ਉਥੇ ਹੀ ਸਰਕਾਰ ਇਹ ਪ੍ਰਚਾਰ ਕਰ ਰਹੀ ਹੈ। ਸਾਡੇ ਰਾਜ 'ਚ ਅੌਰਤਾਂ ਸੁਰੱਖਿਤ ਹਨ ਪਰ ਅਸੀਂ ਦੇਖਦੇ ਹਾਂ ਕਿ 'ਵਿਸ਼ਵ ਗੁਰੂ' ਬਣਨ ਦੇ ਸੁਪਨੇ ਦੇਖਣ ਵਾਲੀ ਇਸ ਸਰਕਾਰ ਦੀ ਨੱਕ ਹੇਠ ਸਪੇਨ ਤੋਂ ਘੁੰਮਣ ਆਏ ਜੋੜੇ ਨਾਲ ਝਾਰਖੰਡ ਵਿੱਚ ਬਦਸਲੂਕੀ ਕਰਦਿਆਂ ਗੈਂਗ ਰੇਪ ਕੀਤਾ ਗਿਆ।
ਇਹ ਪੂਰੇ ਹਿੰਦੁਸਤਾਨ ਲਈ ਸ਼ਰਮਨਾਕ ਗੱਲ ਹੈ। ਇਸ ਘਟਨਾ ਨੇ ਵਿਸ਼ਵ ਪੱਧਰ 'ਤੇ ਭੰਡੀ ਕਰਵਾਈ ਹੈ ਤੇ ਭਾਰਤ ਨੂੰ ਅਸਰੁੱਖਿਅਤ ਰਾਜ ਗਿਣਦਿਆਂ ਮੋਦੀ ਰਾਜ ਦੀ ਅੌਰਤ ਸੁਰੱਖਿਆ ਨੀਤੀ ਲੋਕਾਂ ਸਾਹਮਣੇ ਜੱਗ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਘੱਟ ਗਿਣਤੀਆਂ, ਸਾਹਿਤਕਾਰਾਂ, ਬੁੱਧੀਜੀਵੀਆਂ ਤੇ ਪੱਤਰਕਾਰਾਂ ਅਤੇ ਵਿਰੋਧੀ ਧਿਰਾਂ ਦੀ ਜ਼ੁਬਾਨ ਨੂੰ ਬੰਦ ਕਰਵਾਉਣ ਲਈ ਕੇਂਦਰ ਪਹਿਲਾਂ ਤੋਂ ਹੀ ਆਵਾਮ ਵਿਰੋਧੀ ਗਤੀਵਿਧੀਆਂ ਕਰਕੇ ਆਗੂਆਂ ਤੇ ਪਰਚੇ ਕਰਵਾ ਜ਼ੇਲਾਂ੍ਹ ਵਿੱਚ ਭਰਨ ਵਿੱਚ ਮੋਹਰੀ ਰੋਲ ਅਦਾ ਕਰ ਰਿਹਾ ਹੈ। ਇਹ ਵੀ ਕਿਸੇ ਆਲੇ ਦੁਆਲੇ ਦੇ ਦੇਸ਼ਾਂ ਤੋਂ ਛੁਪਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਤਰਕਸ਼ੀਲ ਸੁਸਾਇਟੀ ਪੰਜਾਬ ਲੋਕ ਵਿਰੋਧੀ ਫ਼ਤਵਿਆਂ ਦਾ ਵਿਰੋਧ ਕਰਦੀ ਹੈ ਅਤੇ ਸੰਘਰਸ਼ਸ਼ੀਲ ਲੋਕਾਂ ਨਾਲ ਡਟੇ ਰਹਿਣ ਲਈ, ਸਾਮਾਜ ਨੂੰ ਰੂੜੀਵਾਦੀ ਪਰੰਪਰਾਵਾਂ ਤੋੜ ਕੇ ਜਾਗਰੂਕ ਕਰਨ ਲਈ ਵਚਨਵੱਧ ਰਹੀ ਹੈ ਅਤੇ ਰਹੇਗੀ। ਇਸ ਮੌਕੇ ਤਰਕਸੀਲ ਸੁਸਾਇਟੀ ਦਾ ਬੁਲਾਰਾ ਦੋ ਮਾਸਿਕ ਮੈਗਜ਼ੀਨ ਜਾਰੀ ਕੀਤਾ ਗਿਆ। ਉਨ੍ਹਾਂ ਦੇਸ਼ ਭਰ ਦੇ ਜੁਝਾਰੂ, ਤਬਦੀਲੀ ਪਸੰਦ ਸਾਰੇ ਵਸਨੀਕਾਂ ਨੂੰ ਤਰਕਸੀਲ ਸਾਹਿਤ ਦਾ ਪਰਚਾਰ ਪਸਾਰ ਕਰਨ ਦੀ ਅਪੀਲ ਕੀਤੀ। ਇਸ ਮੌਕੇ ਵਿੱਤ ਵਿਭਾਗ ਮੁਖੀ ਮਾ.ਮਹਿੰਦਰਪਾਲ ਅਤਲਾ,ਗੁਰਦੀਪ ਸਿੰਘ ਸਿੱਧੂ,ਗੋਰਾ ਲਾਲ,ਮਾਸਟਰ ਹਰਬੰਸ ਸਿੰਘ ਿਢੱਲੋਂ, ਜਸਪਾਲ ਅਤਲਾ , ਬੂਟਾ ਸਿੰਘ ਬੀਰ, ਗੁਰਦੀਪ ਸਿੰਘ ਲਾਲਿਆਂਵਾਲੀ ,ਰਾਜ ਕੁਮਾਰ ਰੰਗਾ,ਦਰਸਨ ਸਿੰਘ ਅੌਜਲਾ,ਅਜੈਬ ਸਿੰਘ ਅਲੀਸ਼ੇਰ,ਮੇਵਾ ਸਿੰਘ,ਨਿਰਭੈ ਸਿੰਘ ਹਾਜ਼ਰ ਸਨ।