- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ

-ਸੁਸਾਇਟੀ ਦੇ ਭੁਪਿੰਦਰ ਬੱਗਾ ਤੇ ਹਰਨਿੰਦਰ ਆਸਟ੍ਰੇਲੀਆ ਨੇ ਭੇਟ ਕੀਤੀ 15 ਹਜ਼ਾਰ ਦੀ ਰਾਸ਼ੀ
ਹਰਮੇਲ ਸਾਗਰ, ਪੰਜਾਬੀ ਜਾਗਰਣ, ਭੁੱਚੋ ਮੰਡੀ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਫ਼ਤਿਹ ਸਿੰਘ ਵਾਲਾ ਵਿੱਚ ਮਾਪੇ ਅਧਿਆਪਕ ਮਿਲਣੀ ਤੇ ਮਾਪੇ ਵਰਕਸ਼ਾਪ ਤਹਿਤ ‘ਸਿੱਖਿਆ ਦਾ ਮਹਾਜਸ਼ਨ’ ਬਹੁਤ ਹੀ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ਵਿੱਚ ਹਲਕਾ ਭੁੱਚੋ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਵੱਲੋਂ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ ਗਈ। ਇਸ ਮੌਕੇ ਸਕੂਲ ਪ੍ਰਿੰਸੀਪਲ ਤੇ ਸਮੂਹ ਸਟਾਫ਼, ਐਸਐਮਸੀ ਕਮੇਟੀ ਤੇ ਸ਼ਹੀਦ ਭਾਈ ਫ਼ਤਿਹ ਸਿੰਘ ਵੈਲਫ਼ੇਅਰ ਸੋਸਾਇਟੀ ਵੱਲੋਂ ਇਸ ਸਮਾਗਮ ਨੂੰ ਚਾਰ ਚੰਨ੍ਹ ਲਗਾਏ। ਸਮਾਗਮ ਦੌਰਾਨ ਹੋਣਹਾਰ ਵਿਦਿਆਰਥੀਆਂ ਦੀ ਸਨਮਾਨ ਚਿੰਨ੍ਹ ਤੋਹਫ਼ੇ ਤੇ ਨਕਦ ਇਨਾਮ ਨਾਲ ਹੌਸਲਾ ਅਫ਼ਜ਼ਾਈ ਕੀਤੀ ਗਈ। ਸ਼ਹੀਦ ਭਾਈ ਫ਼ਤਿਹ ਸਿੰਘ ਵੈਲਫ਼ੇਅਰ ਸੁਸਾਇਟੀ ਦੇ ਮੈਂਬਰ ਹਰਨਿੰਦਰ ਸਿੰਘ (ਆਸਟ੍ਰੇਲੀਆ) ਵੱਲੋਂ 12ਵੀਂ ਵਿੱਚੋਂ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ 10,000 ਰੁਪਏ ਦੀ ਨਕਦ ਰਾਸ਼ੀ ਦਿੱਤੀ। ਸੈਰਾਜੋਤ ਦੇ ਆਨਰ ਭੁਪਿੰਦਰ ਸਿੰਘ ਬੱਗਾ ਵੱਲੋਂ ਸਕੂਲ ਦੇ ਵਿਕਾਸ ਕਾਰਜਾਂ ਲਈ 5000 ਰੁਪਏ ਦੀ ਵਿੱਤੀ ਸਹਾਇਤਾ ਭੇਂਟ ਕੀਤੀ ਗਈ। ਸਕੂਲ ਮੈਨੇਜਮੈਂਟ ਕਮੇਟੀ ਅਤੇ ਸ਼ਹੀਦ ਭਾਈ ਫਤਿਹ ਸਿੰਘ ਵੈਲਫੇਅਰ ਸੋਸਾਇਟੀ ਵੱਲੋਂ 8ਵੀਂ, 10ਵੀਂ ਅਤੇ 12ਵੀਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ ਗਿਆ। ਪ੍ਰਿੰਸੀਪਲ ਤੇ ਸਮੂਹ ਸਟਾਫ ਵੱਲੋਂ 8ਵੀਂ, 10ਵੀਂ, 12ਵੀਂ ਪ੍ਰੀਖਿਆਵਾਂ ਪਾਸ ਕਰਨ ਵਾਲੇ ਅਤੇ 'ਸਬਜੈਕਟ ਟਾਪਰ' (ਵਿਸ਼ਾ ਮਾਹਿਰ) ਵਿਦਿਆਰਥੀਆਂ ਨੂੰ ਸਨਮਾਨ-ਪੱਤਰ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਸ਼ਹੀਦ ਭਾਈ ਫਤਿਹ ਸਿੰਘ ਵੈਲਫੇਅਰ ਸੋਸਾਇਟੀ ਦੇ ਸਰਪਰਸਤ ਬਰਜਿੰਦਰ ਸਿੰਘ ਬਬਲਾ, ਕੁਲਜੀਤ ਸਿੰਘ ਕੀਤੂ (ਪ੍ਰਧਾਨ), ਭੁਪਿੰਦਰ ਸਿੰਘ ਬੱਗਾ, ਬੰਤਾ ਸਿੰਘ ਮਾਨ, ਬਲਵੀਰ ਸਿੰਘ ਵੀਰੀ, ਮਾਸਟਰ ਜਗਸੀਰ ਸਿੰਘ, ਮਾਸਟਰ ਪ੍ਰਿਤਪਾਲ ਸਿੰਘ, ਸਾਬਕਾ ਸਰਪੰਚ ਗੁਰਬਖ਼ਸ਼ ਸਿੰਘ, ਗੇਜਾ ਸਿੰਘ ਸਿੱਧੂ, ਬਲਤੇਜ ਸਿੰਘ (ਮੱਖ ਪੰਚ), ਹਰਮੇਲ ਸਿੰਘ ਸਾਗਰ, ਗੁਰਚਰਨ ਸਿੰਘ, ਮਾਸਟਰ ਗੁਰਤੇਜ ਸਿੰਘ, ਬੰਤਾ ਸਿੰਘ ਮਾਨ, ਸ਼ੰਛ ਚੇਅਰਮੈਨ ਗੁਰਮੇਲ ਸਿੰਘ ਤੇ ਗੁਰਮੀਤ ਸਿੰਘ ਸੱਪਲ, ਮਿੱਠੂ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਮਾਪੇ ਅਤੇ ਇਲਾਕੇ ਦੇ ਪਤਵੰਤੇ ਸੱਜਣ ਹਾਜ਼ਰ ਸਨ। ਸਕੂਲ ਦੇ ਪ੍ਰਿੰਸੀਪਲ ਆਸ਼ੂ ਸਿੰਘ ਜੀ ਨੇ ਸਮਾਗਮ ’ਚ ਪਹੁੰਚੇ ਸਾਰੇ ਮਹਿਮਾਨਾਂ, ਮਾਪਿਆਂ ਅਤੇ ਪਤਵੰਤਿਆਂ ਦਾ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕਰਨ ਲਈ ਤਹਿਦਿਲੋਂ ਧੰਨਵਾਦ ਕੀਤਾ। ਸਮੁੱਚੇ ਪ੍ਰੋਗਰਾਮ ਦੌਰਾਨ ਸਟੇਜ ਸੈਕਟਰੀ ਦੀ ਭੂਮਿਕਾ ਨਵਜੋਤ ਕੌਰ ਤੇ ਗੁਰਵਿੰਦਰ ਕੌਰ ਜੀ ਵੱਲੋਂ ਬਾਖੂਬੀ ਨਿਭਾਈ ਗਈ। ਸਕੂਲ ਦੇ ਸਮੂਹ ਸਟਾਫ਼ ਨੇ ਆਪਣੀਆਂ ਦਿੱਤੀਆਂ ਹੋਈਆਂ ਡਿਊਟੀਆਂ ਨੂੰ ਪੂਰੀ ਤਨਦੇਹੀ ਤੇ ਜ਼ਿੰਮੇਵਾਰੀ ਨਾਲ ਨਿਭਾਅ ਕੇ ਸਮਾਗਮ ਨੂੰ ਸਫਲ ਬਣਾਇਆ।