ਸੁਜ਼ੂਕੀ ਮੋਟਰਸਾਈਕਲ ਇੰਡੀਆ ਨੇ ਬਠਿੰਡਾ ’ਚ ਖੋਲ੍ਹੀ ਪਹਿਲੀ ਡੀਲਰਸ਼ਿਪ
ਸੁਜ਼ੂਕੀ ਮੋਟਰ ਕਾਰਪੋਰੇਸ਼ਨ ਜਾਪਾਨ ਦੀ ਦੋਪਹੀਆ ਵਾਹਨ ਸਹਾਇਕ ਕੰਪਨੀ ਸੁਜ਼ੂਕੀ ਮੋਟਰਸਾਈਕਲ ਇੰਡੀਆ ਪ੍ਰਾਈਵੇਟ ਲਿਮਟਿਡ (ਐੱਸਐੱਮਆਈਪੀਐੱਲ) ਨੇ ਪੰਜਾਬ ’ਚ ਆਪਣੀ ਮੌਜੂਦਗੀ ਹੋਰ ਮਜ਼ਬੂਤ ਕਰਦਿਆਂ ਬਠਿੰਡਾ ਵਿੱਚ ਆਪਣੀ ਪਹਿਲੀ ਡੀਲਰਸ਼ਿਪ ‘ਪਲੂਟਨ ਸੁਜ਼ੂਕੀ’ ਦੀ ਸ਼ੁਰੂਆਤ ਕੀਤੀ ਹੈ।
Publish Date: Fri, 29 May 2026 08:13 PM (IST)
Updated Date: Sat, 30 May 2026 04:06 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸੁਜ਼ੂਕੀ ਮੋਟਰ ਕਾਰਪੋਰੇਸ਼ਨ ਜਾਪਾਨ ਦੀ ਦੋਪਹੀਆ ਵਾਹਨ ਸਹਾਇਕ ਕੰਪਨੀ ਸੁਜ਼ੂਕੀ ਮੋਟਰਸਾਈਕਲ ਇੰਡੀਆ ਪ੍ਰਾਈਵੇਟ ਲਿਮਟਿਡ (ਐੱਸਐੱਮਆਈਪੀਐੱਲ) ਨੇ ਪੰਜਾਬ ’ਚ ਆਪਣੀ ਮੌਜੂਦਗੀ ਹੋਰ ਮਜ਼ਬੂਤ ਕਰਦਿਆਂ ਬਠਿੰਡਾ ਵਿੱਚ ਆਪਣੀ ਪਹਿਲੀ ਡੀਲਰਸ਼ਿਪ ‘ਪਲੂਟਨ ਸੁਜ਼ੂਕੀ’ ਦੀ ਸ਼ੁਰੂਆਤ ਕੀਤੀ ਹੈ। ਲੁਧਿਆਣਾ ਵਿੱਚ ਪਲੂਟਨ ਵ੍ਹੀਲਜ਼ ਦੇ ਸਫਲ ਉਦਘਾਟਨ ਤੋਂ ਬਾਅਦ ਕੰਪਨੀ ਨੇ ਹੁਣ ਬਠਿੰਡਾ ਵਿੱਚ ਪਲੂਟਨ ਮੋਟਰਜ਼ ਐਲਐਲਪੀ ਰਾਹੀਂ ਨਵਾਂ ਆਊਟਲੈੱਟ ਖੋਲ੍ਹਿਆ ਹੈ। ਇਸ ਨਵੀਂ ਡੀਲਰਸ਼ਿਪ ਨਾਲ ਸੁਜ਼ੂਕੀ ਮੋਟਰਸਾਈਕਲ ਇੰਡੀਆ ਦਾ ਦੇਸ਼ ਭਰ ਵਿੱਚ ਨੈੱਟਵਰਕ 1,245 ਟੱਚਪੁਆਇੰਟਾਂ ਤਕ ਪਹੁੰਚ ਗਿਆ ਹੈ। ਬਠਿੰਡਾ ਦੇ ਮੇਨ ਬੀਬੀ ਵਾਲਾ ਰੋਡ ’ਤੇ ਸਥਿਤ ਇਸ ਡੀਲਰਸ਼ਿਪ ਦਾ ਉਦਘਾਟਨ ਸੁਜ਼ੂਕੀ ਮੋਟਰਸਾਈਕਲ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਕੇਨੀਚੀ ਉਮੇਡਾ ਵੱਲੋਂ ਕੀਤਾ ਗਿਆ। ਇਸ ਮੌਕੇ ਪਲੂਟਨ ਸੁਜ਼ੂਕੀ ਦੇ ਅਧਿਕਾਰੀ, ਗਾਹਕ ਅਤੇ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਵੀ ਮੌਜੂਦ ਰਹੀਆਂ। ਨਵੀਂ ਡੀਲਰਸ਼ਿਪ ਨੂੰ 3 ਐਸ ਮਾਡਲ (ਸੇਲਜ਼, ਸਰਵਿਸ ਤੇ ਸਪੇਅਰ ਪਾਰਟਸ) ਤਹਿਤ ਤਿਆਰ ਕੀਤਾ ਗਿਆ ਹੈ, ਜਿੱਥੇ ਗਾਹਕਾਂ ਨੂੰ ਇੱਕੋ ਛੱਤ ਹੇਠ ਸਾਰੀਆਂ ਸੁਵਿਧਾਵਾਂ ਮਿਲਣਗੀਆਂ। ਕੰਪਨੀ ਦਾ ਕਹਿਣਾ ਹੈ ਕਿ ਇਹ ਆਊਟਲੈੱਟ ਗਾਹਕਾਂ ਨੂੰ ਪ੍ਰੀਮੀਅਮ ਅਤੇ ਸੁਵਿਧਾਜਨਕ ਅਨੁਭਵ ਪ੍ਰਦਾਨ ਕਰਨ ਲਈ ਬਣਾਇਆ ਗਿਆ ਹੈ। ਇਸ ਮੌਕੇ ਮੈਨੇਜਿੰਗ ਡਾਇਰੈਕਟਰ ਕੇਨੀਚੀ ਉਮੇਡਾ ਨੇ ਕਿਹਾ ਕਿ ਬਠਿੰਡਾ ਵਿੱਚ ਪਲੂਟਨ ਸੁਜ਼ੂਕੀ ਡੀਲਰਸ਼ਿਪ ਦੇ ਖੁੱਲ੍ਹਣ ਨਾਲ ਕੰਪਨੀ ਆਪਣੇ ਗਾਹਕਾਂ ਦੇ ਹੋਰ ਨੇੜੇ ਆ ਗਈ ਹੈ। ਹੁਣ ਗਾਹਕਾਂ ਨੂੰ ਸੁਜ਼ੂਕੀ ਦੇ ਸਕੂਟਰਾਂ, ਮੋਟਰਸਾਈਕਲਾਂ, ਵੱਡੀਆਂ ਬਾਈਕਾਂ ਅਤੇ ਵਿਕਰੀ ਤੋਂ ਬਾਅਦ ਦੀਆਂ ਸੇਵਾਵਾਂ ਦੀ ਪੂਰੀ ਰੇਂਜ ਤੱਕ ਆਸਾਨ ਪਹੁੰਚ ਮਿਲੇਗੀ। ਡੀਲਰ ਭਾਈਵਾਲ ਗੌਰਵ ਕਨੋਡੀਆ ਅਤੇ ਰਾਜਨ ਅਗਰਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਹੁਣ ਸੁਜ਼ੂਕੀ ਦੇ ਕੁੱਲ 13 ਟੱਚਪੁਆਇੰਟ ਹੋ ਚੁੱਕੇ ਹਨ। ਪਲੂਟਨ ਸੁਜ਼ੂਕੀ ਵਿੱਚ ਕੰਪਨੀ ਦੇ ਲੋਕਪ੍ਰਿਯ ਸਕੂਟਰਾਂ ਅਤੇ ਮੋਟਰਸਾਈਕਲਾਂ ਦੀ ਪੂਰੀ ਰੇਂਜ ਉਪਲੱਬਧ ਹੈ। ਡੀਲਰਸ਼ਿਪ ਵਿੱਚ ਆਧੁਨਿਕ ਉਪਕਰਣਾਂ ਨਾਲ ਲੈਸ ਸਰਵਿਸ ਵਰਕਸ਼ਾਪ ਵੀ ਬਣਾਈ ਗਈ ਹੈ, ਜਿੱਥੇ ਸਿਖਲਾਈ ਪ੍ਰਾਪਤ ਟੈਕਨੀਸ਼ੀਅਨਾਂ ਵੱਲੋਂ ਰੱਖ-ਰਖਾਅ ਅਤੇ ਆਫਟਰ-ਸੇਲ ਸੇਵਾਵਾਂ ਦਿੱਤੀਆਂ ਜਾਣਗੀਆਂ। ਗਾਹਕਾਂ ਲਈ ਜੈਨੁਇਨ ਐਕਸੈਸਰੀਜ਼, ਐਪ੍ਰਲ ਅਤੇ ਹੋਰ ਉਤਪਾਦ ਵੀ ਉਪਲਬਧ ਕਰਵਾਏ ਗਏ ਹਨ, ਜਿਸ ਨਾਲ ਇਹ ਆਊਟਲੈੱਟ ਸੁਜ਼ੂਕੀ ਪ੍ਰੇਮੀਆਂ ਲਈ ਵਨ-ਸਟਾਪ ਡੈਸਟੀਨੇਸ਼ਨ ਬਣ ਗਿਆ ਹੈ।