ਜੀਆਈਐਮਟੀ ਕਾਲਜ ’ਚ ਪਾਇਆ ਸ੍ਰੀ ਸੁਖਮਨੀ ਸਾਹਿਬ ਦਾ ਪਾਠ
ਜੀ.ਆਈ.ਐਮ.ਟੀ ਕਾਲਜ ਜੀ.ਆਈ.ਐਮ.ਟੀ ਕਾਲਜ
Publish Date: Sat, 25 Apr 2026 07:27 PM (IST)
Updated Date: Sun, 26 Apr 2026 04:16 AM (IST)
ਚਤਰ ਸਿੰਘ, ਪੰਜਾਬੀ ਜਾਗਰਣ, ਬੁਢਲਾਡਾ : ਜੀਆਈਐੱਮਟੀ ਕਾਲਜ ਬੁਢਲਾਡਾ ਵਿੱਚ ਸੁਖਮਨੀ ਸਾਹਿਬ ਦਾ ਪਾਠ ਬਹੁਤ ਹੀ ਸ਼ਰਧਾਪੂਰਵਕ ਅਤੇ ਆਤਮਿਕ ਮਾਹੌਲ ਵਿੱਚ ਸੰਪੰਨ ਕੀਤਾ ਗਿਆ। ਇਸ ਪਵਿੱਤਰ ਮੌਕੇ ‘ਤੇ ਕਾਲਜ ਦੇ ਚੇਅਰਮੈਨ ਡਾ. ਨਵੀਨ ਸਿੰਗਲਾ ਅਤੇ ਉਹਨਾਂ ਦੇ ਪਰਿਵਾਰ ਸਮੇਤ ਕਾਲਜ ਦੀ ਐਡਮਿਨਿਸਟ੍ਰੇਸ਼ਨ ਟੀਮ, ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਵੱਲੋਂ ਵੱਡੀ ਸੰਖਿਆ ਵਿੱਚ ਹਾਜ਼ਰੀ ਭਰੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਗੁਰੂ ਸਾਹਿਬਾਨ ਨੂੰ ਫੁੱਲਾਂ ਦੀ ਵਰਖਾ ਕਰਕੇ ਸਤਿਕਾਰ ਸਹਿਤ ਕਾਲਜ ਵਿਹੜੇ ਵਿਚ ਬਿਰਾਜਮਾਨ ਕਰਨ ਨਾਲ ਹੋਈ। ਇਸ ਬਾਅਦ ਗੁਰਬਾਣੀ ਦਾ ਪਾਠ ਕੀਤਾ ਗਿਆ। ਇਸ ਨਾਲ ਸਾਰਾ ਮਾਹੌਲ ਭਗਤੀਮਈ ਹੋ ਗਿਆ। ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਮਿਲਜੁਲ ਕੇ ਸੰਗਤ ਦੀ ਸੇਵਾ ਕੀਤੀ ਗਈ ਤੇ ਸਾਰੇ ਹਾਜ਼ਰੀਨਾਂ ਨੂੰ ਲੰਗਰ ਵੀ ਵਰਤਾਇਆ ਗਿਆ। ਇਸ ਮੌਕੇ ਮਾਤਾ ਗੁਜਰੀ ਪਲਾਈ ਕੇਂਦਰ ਵੱਲੋਂ ਕਾਲਜ ਦੇ ਚੇਅਰਮੈਨ ਡਾ. ਨਵੀਨ ਸਿੰਗਲਾ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਹ ਸਮਾਗਮ ਨਾ ਸਿਰਫ਼ ਧਾਰਮਿਕ ਸ਼ਰਧਾ ਦਾ ਪ੍ਰਗਟਾਵਾ ਸੀ, ਸਗੋਂ ਆਪਸੀ ਸਹਿਯੋਗ, ਏਕਤਾ ਤੇ ਸਾਂਝ ਦੀ ਭਾਵਨਾ ਦੀ ਵੀ ਪ੍ਰੇਰਣਾਦਾਇਕ ਮਿਸਾਲ ਬਣ ਕੇ ਸਾਹਮਣੇ ਆਇਆ।