ਡੀਏਵੀ ਦੇ ਵਿਦਿਆਰਥੀਆਂ ਨੇ ਪੇਸ਼ ਕੀਤਾ ਨੁੱਕੜ ਨਾਟਕ
ਡੀ.ਏ.ਵੀ. ਪਬਲਿਕ ਸਕੂਲ ਵਿੱਚ
Publish Date: Sat, 02 May 2026 06:34 PM (IST)
Updated Date: Sun, 03 May 2026 04:12 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਡੀਏਵੀ ਪਬਲਿਕ ਸਕੂਲ ਵਿੱਚ ‘ਐਸਟ੍ਰੋਨੋਮੀ ਡੇ’ ਬੜੇ ਉਤਸ਼ਾਹ ਅਤੇ ਜਾਣਕਾਰੀ ਭਰੀਆਂ ਗਤੀਵਿਧੀਆਂ ਨਾਲ ਮਨਾਇਆ। ਇਸ ਮੌਕੇ ਵਿਦਿਆਰਥੀਆਂ ਨੂੰ ਅੰਤਰਿਕਸ਼, ਗ੍ਰਹਿਆਂ ਅਤੇ ਬ੍ਰਹਿਮੰਡ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦਿੱਤੀਆਂ। ਪ੍ਰੋਗਰਾਮ ਦੌਰਾਨ ਕਲਾਸ 11ਵੀਂ ਦੇ ਵਿਦਿਆਰਥੀਆਂ ਵੱਲੋਂ ਇਕ ਪ੍ਰਭਾਵਸ਼ਾਲੀ ਨੁੱਕੜ ਨਾਟਕ ਪੇਸ਼ ਕੀਤਾ ਗਿਆ। ਇਸ ਵਿਚ ਅੰਤਰਿਕਸ਼ ਵਿਗਿਆਨ ਦੀ ਮਹੱਤਤਾ ਅਤੇ ਜਿਗਿਆਸਾ ਨੂੰ ਬੜੇ ਰੁੱਚੀਕਾਰ ਢੰਗ ਨਾਲ ਦਰਸਾਇਆ ਗਿਆ। ਵਿਦਿਆਰਥੀਆਂ ਦੀ ਪ੍ਰਸਤੁਤੀ ਨੇ ਸਾਰੇ ਦਰਸ਼ਕਾਂ ਨੂੰ ਮੋਹ ਲਿਆ। ਇਸ ਦੇ ਨਾਲ ਹੀ ਅਧਿਆਪਕ ਦੇਵਿੰਦਰ ਸਿੰਘ ਵੱਲੋਂ ਇਕ ਆਕਰਸ਼ਕ ਅਤੇ ਜਾਣਕਾਰੀ ਪੂਰਨ ਪੀਪੀਟੀ ਪੇਸ਼ ਕੀਤੀ ਗਈ। ਇਸ ਵਿੱਚ ਖਗੋਲ ਵਿਗਿਆਨ ਨਾਲ ਜੁੜੇ ਵੱਖ-ਵੱਖ ਤੱਥਾਂ ਨੂੰ ਆਸਾਨ ਅਤੇ ਦਿਲਚਸਪ ਢੰਗ ਨਾਲ ਸਮਝਾਇਆ ਗਿਆ। ਪ੍ਰੋਗਰਾਮ ਅਧਿਆਪਕ ਦੇਵਿੰਦਰ ਸਿੰਘ, ਰੇਨੂ ਅਤੇ ਭਾਵਨਾ ਦੀ ਰਹਿਨੁਮਾਈ ਹੇਠ ਸਫਲਤਾ ਪੂਰਵਕ ਕਰਵਾਇਆ ਗਿਆ। ਇਸ ਦਾ ਮੁੱਖ ਮਕਸਦ ਵਿਦਿਆਰਥੀਆਂ ਵਿੱਚ ਵਿਗਿਆਨ ਪ੍ਰਤੀ ਰੁਚੀ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਨਵੀਆਂ ਜਾਣਕਾਰੀਆਂ ਨਾਲ ਜੋੜਨਾ ਸੀ। ਅੰਤ ਵਿੱਚ ਪ੍ਰਿੰਸੀਪਲ ਵਿਨੋਦ ਰਾਣਾ ਨੇ ਸਾਰੇ ਭਾਗੀਦਾਰਾਂ ਅਤੇ ਅਧਿਆਪਕਾਂ ਦੀ ਪ੍ਰਸ਼ੰਸਾ ਕੀਤੀ ਅਤੇ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।