ਸੇਂਟ ਜ਼ੇਵੀਅਰ ਸਕੂਲ ਦੇ ਖਿਡਾਰੀਆਂ ਨੇ ਜਿੱਤੇ ਗੋਲਡ ਮੈਡਲ
ਜ਼ਿਲ੍ਹਾ ਪੱਧਰ ਕਿੱਕ ਬਾਕਸਿੰਗ ਖੇਡ ਵਿੱਚ
Publish Date: Fri, 08 May 2026 07:04 PM (IST)
Updated Date: Sat, 09 May 2026 04:12 AM (IST)
ਚਤਰ ਸਿੰਘ, ਪੰਜਾਬੀ ਜਾਗਰਣ, ਬੁਢਲਾਡਾ : ਜ਼ਿਲ੍ਹਾ ਪੱਧਰ ਕਿੱਕ ਬਾਕਸਿੰਗ ਖੇਡ ਵਿੱਚ ਹਿੱਸਾ ਲਿਆ ਤੇ 7 ਗੋਲਡ ਅਤੇ 1 ਸਿਲਵਰ ਤਗਮੇ ਹਾਸਿਲ ਕਰਦੇ ਹੋਏ ਸੇਂਟ ਜ਼ੇਵੀਅਰਜ਼ ਪਬਲਿਕ ਸਕੂਲ ਦੇ ਬੱਚਿਆਂ ਨੇ ਸਟੇਟ ਪੱਧਰ ਵਿੱਚ ਆਪਣਾ ਸਥਾਨ ਬਣਾਇਆ। ਸਕੂਲ ਦੇ ਕੋਚ ਪ੍ਰਿਤਪਾਲ ਸਿੰਘ ਸਿੱਧੂ ਨੇ ਜਾਣਕਾਰੀ ਦਿੱਤੀ ਕਿ ਸਕੂਲ ਵੱਲੋਂ ਬੱਚਿਆਂ ਨੂੰ ਰੋਜ਼ਾਨਾ ਤਿਆਰੀ ਕਰਵਾਈ ਜਾਂਦੀ ਹੈ। ਸਕੂਲ ਵਿੱਚ ਕਿਕ ਬਾਕਸਿੰਗ ਦੇ ਨਾਲ ਨਾਲ ਹੋਰ ਖੇਡਾਂ ਜਿਵੇਂ ਕਿ ਕਰਾਟੇ, ਕੁਸ਼ਤੀ, ਵੁਸ਼ੋ, ਕ੍ਰਿਕਟ, ਕਬੱਡੀ ਆਦਿ ਹਰ ਖੇਡ ਦੇ ਮੁਕੰਮਲ ਪ੍ਰਬੰਧ ਹਨ। ਜਿੱਤ ਉਪਰੰਤ ਸਕੂਲ਼ ਵਿੱਚ ਪਹੁੰਚਣ ਤੇ ਸਕੂਲ ਦੇ ਚੇਅਰਮੈਨ ਸੁਖਮਨਜੋਤ ਸਿੰਘ ਸਿੱਧੂ, ਪ੍ਰਿੰਸੀਪਲ ਸ਼ਾਇਜੁ ਏਪਨ, ਵਾਇਸ ਪ੍ਰਿੰਸੀਪਲ ਥੁਲਸੀ ਕੇ. ਵੀ ਵੱਲੋ ਜਿੱਤ ਕੇ ਆਏ ਖਿਡਾਰੀਆ, ਕੋਚ ਪ੍ਰਿਤਪਾਲ ਸਿੰਘ ਸਿੱਧੂ ਨੂੰ ਮੁਬਾਰਕਾਂ ਦਿੰਦੇ ਹੋਏ ਉਨ੍ਹਾਂ ਦਾ ਸਵਾਗਤ ਕੀਤਾ। ਸਕੂਲ ਦੇ ਪ੍ਰਿੰਸੀਪਲ ਵੱਲੋ ਬੱਚਿਆਂ ਦੇ ਹੌਂਸਲੇ ਲਈ ਉਨ੍ਹਾਂ ਨੂੰ ਮੈਡਲ ਨਾਲ ਸਨਮਾਨਿਤ ਕਰਦੇ ਹੋਏ ਮਾਪਿਆਂ ਨੂੰ ਵੀ ਵਧਾਈਆ ਦਿੱਤੀਆ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਤਰਾਂ ਹੀ ਖੇਡਾ ਨਾਲ ਜੋੜਕੇ ਰੱਖਣ ਦਾ ਭਰੋਸਾ ਦਿਵਾਇਆ।