ਸ਼੍ਰੀ ਸ਼ਿਆਮ ਖਾਟੂ ਦਾ ਸੰਕੀਰਤਨ ਅੱਜ
ਸ੍ਰੀ ਸਿਆਮ ਸੇਵਾ ਮੰਡਲ ਮਾਨਸਾ ਵੱਲੋਂ
Publish Date: Sun, 26 Apr 2026 06:37 PM (IST)
Updated Date: Mon, 27 Apr 2026 04:14 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸ਼੍ਰੀ ਸ਼ਿਆਮ ਸੇਵਾ ਮੰਡਲ ਮਾਨਸਾ ਵੱਲੋਂ ਇਕਾਦਸ਼ੀ ਦੇ ਸ਼ੁਭ ਮੌਕੇ ਤੇ ਸ਼੍ਰੀ ਸ਼ਿਆਮ ਖਾਟੂ ਦਾ ਵਿਸ਼ਾਲ ਸੰਕੀਰਤਨ 27 ਅਪ੍ਰੈਲ ਦਿਨ ਸੋਮਵਾਰ ਨੂੰ ਰਾਧਾ ਕ੍ਰਿਸ਼ਨ ਮੰਦਰ ਗਉੂਸ਼ਾਲਾ ਮਾਨਸਾ ਵਾਟਰ ਵਰਕਸ ਰੋਡ ਵਿਖੇ ਸ਼ਾਮ 8 ਵਜੇ ਤੋਂ ਪ੍ਰਭੂ ਇੱਛਾ ਤਕ ਕਰਵਾਇਆ ਜਾਵੇਗਾ। ਇਸ ਦੀ ਜਾਣਕਾਰੀ ਦਿੰਦਿਆਂ ਮੰਡਲ ਦੇ ਪ੍ਰਧਾਨ ਮੁਨੀਸ਼ ਸਿੰਗਲਾ ਤੇ ਜਨਰਲ ਸਕੱਤਰ ਅਜੈ ਬਾਂਸਲ ਨੇ ਦੱਸਿਆ ਕਿ ਭਾਰਤ ਦੀ ਮਸ਼ਹੂਰ ਭਜਨ ਗਾਇਕ ਨੀਰਜ ਸਿੰਗਲਾ ਸਮਾਣੇ ਵਾਲੇ ਆਪਣੀ ਸੁਰੀਲੀ ਆਵਾਜ਼ ਸ਼ਿਆਮ ਖਾਟੂ ਜੀ ਦਾ ਗੁਣਗਾਣ ਕਰਨਗੇ। ਇਸ ਮੌਕੇ ਮੰਡਲ ਦੇ ਸਲਾਹਾਕਾਰ ਰਾਜੇਸ਼ ਲੀਲਾ ਨੇ ਦੱਸਿਆ ਕਿ ਸੰਕੀਰਤਨ ’ਚ ਆਏ ਸਾਰੇ ਭਗਤਾਂ ਲਈ ਦਾਲ ਮੱਖਣੀ ਜ਼ੀਰਾ ਆਲੂ, ਤੰਦੂਰੀ ਮਿੱਸੀ ਰੋਟੀ ਦਾ ਭੰਡਾਰਾ ਅਤੁੱਟ ਵਰਤਾਇਆ ਜਾਵੇਗਾ। ਲੰਗਰ ਦੀ ਵਿਵਸਥਾ ਇਸ ਤਰ੍ਹਾਂ ਕੀਤੀ ਗਈ ਕਿ ਹਰ ਭਗਤ ਪ੍ਰਸ਼ਾਦ ਪ੍ਰਾਪਤ ਕਰ ਸਕੇ ਸੇਵਾਦਾਰਾਂ ਵੱਲੋਂ ਸੰਗਤ ਦੀ ਸੇਵਾ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਿਸੇ ਨੂੰ ਵੀ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਤੇ ਉਨ੍ਹਾਂ ਸਾਰੇ ਭਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਸੰਕੀਰਤਨ ਵਿੱਚ ਵੱਧ ਤੋਂ ਵੱਧ ਆਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ।