ਸ਼੍ਰੀ ਨਾਰਾਇਣ ਸਰਵਹਿੱਤਕਾਰੀ ਵਿੱਦਿਆ ਮੰਦਰ ਦਾ ਨਤੀਜਾ ਰਿਹਾ ਸ਼ਾਨਦਾਰ
ਸ਼੍ਰੀ ਨਰਾਇਣ ਸਰਵਹਿਤਕਾਰੀ ਵਿਦਿਆ ਮੰਦਰ ਮਾਨਸਾ
Publish Date: Thu, 14 May 2026 06:19 PM (IST)
Updated Date: Thu, 14 May 2026 06:21 PM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮਾਨਸਾ : ਸ਼੍ਰੀ ਵਿੱਦਿਆ ਮੰਦਰ ਮਾਨਸਾ ਦਾ ਸੀਬੀਐਸਈ ਬਾਰ੍ਹਵੀਂ ਜਮਾਤ ਸੈਸ਼ਨ 2025-26 ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਸਕੂਲ ਦੀ ਵਿਦਿਆਰਥਣ ਵੈਸ਼ਣਵੀ ਨੇ 94.4 ਫ਼ੀਸਦੀ ਅੰਕ ਪ੍ਰਾਪਤ ਕੀਤੇ। ਮਹਿਕਦੀਪ ਸਿੰਘ ਨੇ 92 ਫ਼ੀਸਦੀ ਅਤੇ ਸੁਨਮਨਪ੍ਰੀਤ ਕੌਰ ਨੇ 91.8 ਫੀਸਦੀ ਅੰਕ ਹਾਸਲ ਕੀਤੇ। ਇਸ ਤੋਂ ਇਲਾਵਾ ਮਹਿਕਦੀਪ ਕੌਰ ਨੇ 88.8 ਫ਼ੀਸਦੀ, ਹਰਲੀਨ ਕੌਰ ਨੇ 87.4 ਫ਼ੀਸਦੀ, ਐਸ਼ਵਰ ਕੌਰ ਨੇ 85.8 ਫ਼ੀਸਦੀ, ਦਿਵਿਤਾ ਨੇ 84.8 ਫ਼ੀਸਦੀ, ਸਨੋਵਰ ਨੇ 84.4 ਫੀਸਦੀ, ਫਤਹਵੀਰ ਸਿੰਘ ਨੇ 83.6 ਫੀਸਦੀ ਅਤੇ ਕੁੰਵਰਪ੍ਰਤਾਪ ਸਿੰਘ ਨੇ 83.4 ਫੀਸਦੀ ਅੰਕ ਪ੍ਰਾਪਤ ਕੀਤੇ। ਸਕੂਲ ਦੇ ਹੋਰ ਵਿਦਿਆਰਥੀਆਂ ਵਿੱਚ ਡੌਲੀ ਨੇ 83 ਫੀਸਦੀ, ਪੁਸ਼ਪਿੰਦਰ ਸਿੰਘ ਨੇ 82.4 ਫੀਸਦੀ, ਅੰਮ੍ਰਿਤਪਾਲ ਕੌਰ ਨੇ 81.6 ਫੀਸਦੀ, ਇਸ਼ਮੀਤ ਸ਼ਰਮਾ ਨੇ 80.6 ਫੀਸਦੀ, ਖੁਸ਼ਪ੍ਰੀਤ ਕੌਰ ਨੇ 80.2 ਫੀਸਦੀ, ਜਸ਼ਨਪ੍ਰੀਤ ਸਿੰਘ ਨੇ 79.6 ਫੀਸਦੀ, ਮਹਿਕਦੀਪ ਕੌਰ ਨੇ 79.2 ਫੀਸਦੀ, ਅਮਨਦੀਪ ਕੌਰ ਨੇ 78.6 ਫੀਸਦੀ, ਸ਼ਾਜਦੀਪ ਸਿੰਘ ਨੇ 77.8 ਫੀਸਦੀ, ਸੁਖਵੀਰ ਕੌਰ ਨੇ 77.4 ਫੀਸਦੀ ਅਤੇ ਅਰਜੁਨ ਸਿੰਘ ਨੇ 75 ਫੀਸਦੀ ਅੰਕ ਪ੍ਰਾਪਤ ਕੀਤੇ। ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰਮੋਦ ਕੁਮਾਰ, ਪ੍ਰਬੰਧਕ ਜਤਿੰਦਰਵੀਰ ਗੁਪਤਾ ਅਤੇ ਮੁੱਖ ਅਧਿਆਪਕ ਰਾਜੇਸ਼ ਕੁਮਾਰ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਇਸ ਸ਼ਾਨਦਾਰ ਉਪਲਬਧੀ ਲਈ ਵਧਾਈ ਦਿੱਤੀ। ਮੁੱਖ ਅਧਿਆਪਕ ਨੇ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦੇ ਲਗਾਤਾਰ ਮਾਰਗਦਰਸ਼ਨ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ।