ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਜ਼ਰੂਰੀ : ਅਮਨ ਸਿੰਗਲਾ
ਡਾ. ਭੀਮ ਰਾਓ ਅੰਬੇਡਕਰ ਜਯੰਤੀ ਮੌਕੇ ਸ਼੍ਰੀ
Publish Date: Tue, 14 Apr 2026 05:51 PM (IST)
Updated Date: Wed, 15 Apr 2026 04:07 AM (IST)

ਬਲਦੇਵ ਸਿੰਘ ਸਿੱਧੂ, ਪੰਜਾਬੀ ਜਾਗਰਣ, ਭੀਖੀ : ਡਾ. ਭੀਮ ਰਾਓ ਅੰਬੇਡਕਰ ਜਯੰਤੀ ਮੌਕੇ ਸ਼੍ਰੀ ਰਾਮ ਪਾਲ ਢੈਪਈ ਵੈੱਲਫੇਅਰ ਫਾਊਂਡੇਸ਼ਨ ਦੇ ਚੇਅਰਮੈਨ ਤੇ ਸੀਆਈਆਰ ਦੇ ਸੂਬਾ ਕੋਆਰਡੀਨੇਟਰ ਕਾਂਗਰਸੀ ਆਗੂ ਅਮਨ ਸਿੰਗਲਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਵ. ਪਿਤਾ ਰਾਮਪਾਲ ਢੈਪਈ ਆਪਣੇ ਜੀਵਨ ਕਾਲ ਦੌਰਾਨ ਹਮੇਸ਼ਾ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਯਤਨ ਕਰਦੇ ਰਹਿੰਦੇ ਸਨ। ਇਸ ਦੀ ਮਿਸਾਲ ਉਨ੍ਹਾਂ ਵੱਲੋਂ ਪਿੰਡ ਢੈਪਈ ਵਿਖੇ ਬਣਵਾਇਆ ਗਿਆ ਇੱਕ ਵਿਸ਼ਾਲ ਖੇਡ ਸਟੇਡੀਅਮ ਹੈ। ਉਹ ਵੀ ਅਪਣੇ ਪਿਤਾ ਦੀ ਵਿਰਾਸਤ ਨੂੰ ਅੱਗੇ ਤੋਰਦਿਆਂ ਲਗਾਤਾਰ ਯਤਨਸ਼ੀਲ ਹਨ। ਉਨ੍ਹਾਂ ਖਿਡਾਰੀਆਂ ਨੂੰ ਕਿਹਾ ਕਿ ਜਿਸ ਤਰ੍ਹਾਂ ਡਾ. ਅੰਬੇਡਕਰ ਨੇ ਸਮਾਜ ’ਚੋਂ ਊਚ-ਨੀਚ, ਜਾਤ ਪਾਤ ਦੇ ਖ਼ਾਤਮੇ ਲਈ ਤੇ ਸਾਰਿਆਂ ਨੂੰ ਬਰਾਬਰ ਨਿਆਂ ਦਿਵਾਉਣ ਦੀ ਲੜਾਈ ਲੜੀ ਹੈ। ਸਾਨੂੰ ਵੀ ਉਨ੍ਹਾਂ ਦੀ ਵਿਚਾਰਧਾਰਾ ’ਤੇ ਪਹਿਰਾ ਦੇਣਾ ਚਾਹੀਦਾ ਹੈ। ਨੌਜਵਾਨਾਂ ਨੂੰ ਨਸ਼ਿਆਂ ਦੀ ਬੁਰਾਈ ਤੋਂ ਦੂਰ ਰੱਖਣ ਲਈ ਖੇਡਾਂ ਹੀ ਇੱਕ ਜ਼ਰੀਆ ਹਨ। ਖੇਡਾਂ ਨੂੰ ਹੋਰ ਪ੍ਰਫੁੱਲਤ ਕਰਨ ਲਈ ਭਵਿੱਖ ’ਚ ਖੇਡ ਟੂਰਨਾਮੈਂਟ ਵੀ ਕਰਵਾਏ ਜਾਣਗੇ। ਇਸ ਮੌਕੇ ਸਾਬਕਾ ਕੌਂਸਲਰ ਮੱਖਣ ਹਾਜੀ, ਕੋਚ ਬੁੱਧ ਸਿੰਘ, ਕੌਸਲਰ ਪਰਵਿੰਦਰ ਸਿੰਘ ਗੋਰਾ, ਸਾਬਕਾ ਕੌਂਸਲਰ ਇੰਦਰਜੀਤ ਸਿੰਘ, ਸਾਬਕਾ ਐੱਮਸੀ ਬਲਵਿੰਦਰ ਸਿੰਘ, ਪਸਵਕ ਦੇ ਚੇਅਰਮੈਨ ਅਤੇ ‘ਆਪ’ ਦੇ ਆਗੂ ਕੁਲਵੰਤ ਸਿੰਘ ਡੀ ਪੀ ਆਈ, ਮੈਡਮ ਸੁਖਵਿੰਦਰ ਕੌਰ, ਸਾਬਕਾ ਐੱਮਸੀ ਮਲਕੀਤ ਸਿੰਘ ਆਦਿ ਹਾਜ਼ਰ ਸਨ।