ਕੋਰਸਾਂ ਦੀ ਜਾਗਰੂਕਤਾ ਬਾਰੇ ਕਰਵਾਇਆ ਸੈਮੀਨਾਰ
ਕਾਲ-ਸੀ ਪੰਜਾਬ ਇੰਨਫੋਟੈਕ ਸੈਂਟਰ
Publish Date: Fri, 01 May 2026 06:16 PM (IST)
Updated Date: Sat, 02 May 2026 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਕਾਲ-ਸੀ ਪੰਜਾਬ ਇੰਨਫੋਟੈਕ ਸੈਂਟਰ ਮਾਨਸਾ ਵਿਖੇ ਕੋਰਸਾਂ ਦੀ ਜਾਗਰੂਕਤਾ ਲਈ ਇੱਕ ਵਿਸੇਸ਼ ਸੈਮੀਨਾਰ ਵੀਰ ਨਗਰ ਮਾਨਸਾ ਵਿਖੇ ਕਰਵਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਇਲੈਕਟਰਾ ਗਰੁੱਪ ਦੇ ਐੱਮਡੀ ਪਰਮਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਇਸ ਸੰਸਥਾ ਵੱਲੋਂ ਪੀਜੀਡੀਸੀਏ ਅਤੇ ਹੋਰ ਸਰਕਾਰੀ ਕੰਪਿਊਟਰ ਕੋਰਸ, ਬਿਊਟੀ ਪਾਰਲਰ ਕੋਰਸ, ਆਈਲੈਟਸ, ਪੀਟੀਈ, ਸਪੋਕਨ ਇੰਗਲਿਸ਼, ਯੁਨੀਵਰਸਿਟੀ ਕੋਰਸਾਂ ’ਚ ਬੀਏ, ਐੱਮ-ਕਾਮ, ਐੱਮਏ, ਐੱਮਬੀਏ, ਐੱਮਸੀਏ ਦੇ ਕੋਰਸ ਕਰਵਾਏ ਜਾ ਰਹੇ ਹਨ। ਇਸ ਮੌਕੇ ਮੀਰਾ ਸਾਹਿਬ ਸੁਸਾਇਟੀ ਦੀ ਡਾਇਰੈਕਟਰ ਪੁਨੀਤ ਕੌਰ ਨੇ ਦੱਸਿਆ ਕਿ ਇਸ ਸੰਸਥਾ ਵੱਲੋਂ ਆਨਲਾਈਨ ਤੇ ਆਫਲਾਈਨ 3 ਮਹੀਨੇ ਤੋਂ ਲੈ ਕੇ ਇਕ ਸਾਲ ਦੇ ਨਵੇਂ ਨਵੇਂ ਕੋਰਸ ਕਰਵਾਏ ਜਾ ਰਹੇ ਹਨ। ਇਨ੍ਹਾਂ ਕੋਰਸਾਂ ਵਿੱਚ ਪਲੰਬਰ, ਨੈਨੀ, ਇਲ਼ੈਕਟ੍ਰੋਨਿਕਸ, ਇਲੈਕਟਰੀਕਲ, ਹੈਲਥਕੇਅਰ, ਬਿਜ਼ਨਸ ਮੈਨੇਜਮੈਂਟ, ਹੋਟਲ ਮੈਨੇਜਮੈਂਟ, ਖੇਤੀਬਾੜੀ, ਕੰਸਟ੍ਰੱਕਸ਼ਨ, ਰਿਟੇਲ ਮੈਨੇਜਮੈਂਟ, ਫੂਡ ਪ੍ਰੋਸੈਸਿੰਗ, ਐੱਨਟੀਟੀ, ਸਿਲਾਈ-ਕਟਾਈ, ਪਾਰਲਰ ਅਤੇ ਹੋਰ ਬਹੁਤ ਸਾਰੇ ਕੋਰਸ ਕਰਵਾਏ ਜਾ ਰਹੇ ਹਨ। ਕੋਰਸ ਕਰ ਚੁੱਕੇ ਵਿਦਿਆਰਥੀਆਂ ਦੀ ਲੋਕਲ ਅਤੇ ਮਲਟੀਨੈਸ਼ਨਲ ਕੰਪਨੀਆਂ ਵਿੱਚ ਪਲੇਸਮੈਂਟ ਵੀ ਕਰਵਾਈ ਜਾਂਦੀ ਹੈ। ਵਿਦਿਆਰਥੀਆਂ ਨੂੰ ਇਹ ਕੋਰਸ ਕਰਕੇ ਆਪਣਾ ਭਵਿੱਖ ਨੂੰ ਸਹੀ ਸੇਧ ਦੇਣੀ ਚਾਹੀਂਦੀ ਹੈ।