ਬਲਕੌਰ ਸਿੰਘ ਸਣੇ ਕਾਂਗਰਸੀ ਆਗੂਆਂ ਨੇ ਕੀਤਾ ਚੋਣ ਪ੍ਰਚਾਰ
ਸਿੱਧੂ ਮੂਸੇਵਾਲਾ ਦੇ
Publish Date: Tue, 19 May 2026 08:27 PM (IST)
Updated Date: Wed, 20 May 2026 04:10 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਣੇ ਹੋਰ ਕਾਂਗਰਸੀ ਆਗੂਆਂ ਨੇ ਅੱਜ ਵਾਰਡ ਨੰਬਰ. 2 ਦੇ ਕਾਂਗਰਸੀ ਉਮੀਦਵਾਰ ਸੰਦੀਪ ਸਿੰਘ ਫ਼ੌਜੀ ਦੇ ਹੱਕ ’ਚ ਦਫ਼ਤਰ ਦਾ ਉਦਘਾਟਨ ਕਰਦਿਆਂ ਪ੍ਰਚਾਰ ਕੀਤਾ। ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਉਸ ਦੇ ਪੁੱਤ ਦਾ ਕਤਲ ਕੀਤੇ ਜਾਣ ਵਾਲਿਆਂ ਦੀ ਪੁਸ਼ਤਪਨਾਹੀ ਸਰਕਾਰਾਂ ਕਰ ਰਹੀਆਂ ਹਨ ਅਤੇ ਕਿਸੇ ਦੀ ਵੀ ਸੁਣਵਾਈ ਨਹੀਂ ਕਰ ਰਹੀ। ਮੌਜੂਦਾ ਸਰਕਾਰ ਨਿਕੰਮੀ ਸਰਕਾਰ ਹੈ ਅਤੇ ਇਹ ਹਰ ਫਰੰਟ ’ਤੇ ਫੇਲ੍ਹ ਹੋਈ ਹੈ। ਇਸ ਨੂੰ ਜਲਦੀ ਚੱਲਦਾ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਾਂਗਰਸੀ ਉਮੀਦਵਾਰ ਸੰਦੀਪ ਸਿੰਘ ਫੌਜੀ ਦਾ ਸਾਥ ਦੇਣ ਲਈ ਲੋਕਾਂ ਨੂੰ ਅਪੀਲ ਕੀਤੀ। ਇਸ ਮੌਕੇ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਜਿੰਨ੍ਹਾਂ ਦੇ ਨਾਮ ਨਾਲ ਫ਼ੌਜੀ ਸ਼ਬਦ ਲੱਗਦਾ ਹੈ ਉਹ ਹਮੇਸ਼ਾ ਲੋਕਾਂ ਦੀ ਭਲਾਈ ਦੇ ਕੰਮ ਕਰਦੇ ਹਨ ਅਤੇ ਉਨ੍ਹਾਂ ਦੀ ਸੋਚ ਵੀ ਲੋਕ ਹਿੱਤ ਦੀ ਹੁੰਦੀ ਹੈ। ਇਸ ਲਈ ਸੰਦੀਪ ਸਿੰਘ ਫੌਜੀ ਦੀ ਮਦਦ ਕੀਤੀ ਜਾਵੇ ਅਤੇ ਇੰਨ੍ਹਾਂ ਚੋਣਾਂ ਵਿੱਚ ਉਸ ਨੂੰ ਜਿੱਤ ਦਿਵਾਉ। ਇਸ ਮੌਕੇ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਕਾਂਗਰਸੀ ਆਗੂ ਗੁੁਰਪ੍ਰੀਤ ਸਿੰਘ ਵਿੱਕੀ, ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ, ਅਮਨ ਸਿੰਗਲਾ ਢੈਪਈ, ਸੋਸ਼ਲ ਮੀਡੀਆ ਇੰਚਾਰਜ ਪ੍ਰਦੀਪ ਸ਼ਰਮਾ, ਅੰਮ੍ਰਿਤ ਸ਼ਰਮਾ ਆਦਿ ਮੌਜੂਦ ਸਨ।