ਫ਼ਾਗੁਨ ਆਮਲਕੀ ਇਕਾਦਸ਼ੀ ’ਤੇ ਕਰਵਾਇਆ ਕੀਰਤਨ
ਸ੍ਰੀ ਸਿਆਮ ਪਰਿਵਾਰ ਸੰਘ{ਰਜਿ}ਮਾਨਸਾ
Publish Date: Sat, 28 Feb 2026 08:39 PM (IST)
Updated Date: Sun, 01 Mar 2026 04:14 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸ਼੍ਰੀ ਸ਼ਿਆਮ ਪਰਿਵਾਰ ਸੰਘ ਮਾਨਸਾ ਵੱਲੋਂ ਜੈ ਮਾਂ ਮੰਦਿਰ ਕਮੇਟੀ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਸ਼ਿਆਮ ਬਾਬਾ ਜੀ ਦਾ ਫ਼ਾਗੁਨ ਆਮਲਕੀ ਇਕਾਦਸ਼ੀ ਕੀਰਤਨ ਜੈ ਮਾਂ ਮੰਦਰ ਵਿਖੇ ਬਹੁਤ ਹੀ ਧੂਮ ਧਾਮ ਤੇ ਸ਼ਰਧਾ ਨਾਲ ਕੀਤਾ ਗਿਆ। ਨਵ ਗ੍ਰਹਿ ਪੂਜਨ ਮਨੀਸ਼ ਕੁਮਾਰ ਅਤੇ ਸ਼ਿਆਮ ਪੂਜਣ ਸੋਰਭ ਬੱਤਰਾ ਨੇ ਪਰਿਵਾਰ ਸਮੇਤ ਕਰਵਾਇਆ। ਜੋਤੀ ਦੀ ਮਨੀ ਸ਼ਰਮਾ ਵੱਲੋਂ ਪਰਿਵਾਰ ਸਮੇਤ ਕੀਤੀ ਗਈ। ਸੰਘ ਵੱਲੋਂ ਇੰਨ੍ਹਾਂ ਨੂੰ ਯਾਦਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸੰਕੀਰਤਨ ਦੀ ਸ਼ੁਰੂਆਤ ਸੰਘ ਵਲੋਂ ਜੋਤੀ ਬੰਦਨਾ ਗਾ ਕੇ ਕੀਤੀ। ਸ਼ਿਆਮ ਬਾਬਾ ਜੀ ਦਾ ਸ਼ਿੰਗਾਰ ਬਹੁਤ ਹੀ ਸੁੰਦਰ ਕੀਤਾ ਗਿਆ ਸੀ, ਜੋ ਕਿ ਹਰੇਕ ਪ੍ਰੇਮੀ ਦੇ ਮਨ ਨੂੰ ਮੋਹ ਰਿਹਾ ਸੀ। ਇਸ ਬਾਅਦ ਸ਼੍ਰੀ ਸ਼੍ਰੀ 1008 ਮਹਾਮੰਡਲੇਸ਼ਵਰ ਸੰਤੋਸ਼ ਆਨੰਦ ਸਖੀ ਜੀ ਮਹਾਰਾਜ ਵ੍ਰਿੰਦਾਵਨ ਵਾਲੇ ਤੇ ਉਨ੍ਹਾਂ ਨਾਲ ਗਾਇਕ ਜਯੋਤੀ ਸੈਨੀ ਨੇ ਆਪਣੀ ਮਧੁਰ ਅਵਾਜ਼ ਨਾਲ ਭਗਤਾਂ ਨੂੰ ਨੱਚਨ ਲਈ ਮਜ਼ਬੂਰ ਕਰ ਦਿੱਤਾ। ਇਸ ਸੰਕੀਰਤਨ ਵਿੱਚ ਭਗਤਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਨ, ਫੁੱਲਾਂ ਦੀ ਹੌਲੀ ਖੇਡੀ ਗਈ। ਸਭ ਭਗਤਾਂ ਨੇ ਮਹਾਰਾਜ ਜੀ ਦਾ ਅਸ਼ੀਰਵਾਦ ਲਿਆ। ਭਗਤਾਂ ਵਿੱਚ ਪ੍ਰਸ਼ਾਦ ਵੰਡਿਆ। ਸਟੇਜ ਸੈਕਟਰੀ ਦੀ ਭੂਮਿਕਾ ਬਿੰਦਰਪਾਲ ਨੇ ਨਿਭਾਈ। ਇਸ ਮੌਕੇ ਸਰਜੀਵਨ ਸ਼ਰਮਾ , ਭਗਵਾਨ ਦਾਸ, ਮੁਨੀਸ਼ ਜਿੰਦਲ, ਮਨੀ ਸ਼ਰਮਾ, ਰਜਨੀਸ਼ ਆਰ.ਕੇ, ਜੀਵਨ ਕੁਸਲਾ, ਭੂਸ਼ਨ ਜੀ, ਅਜੈ ਗਰਗ, ਧਰੂਵ ਜਿੰਦਲ, ਗਿਤੇਸ਼ ਮੋਂਗਾ, ਵਿਸ਼ਾਲ ਵਿੱਕੀ, ਰੋਹਿਤ ਰਾਜਪੂਤ, ਕਾਲਾ ਮਾਨਸਾ ਤੇ ਸਮੂਹ ਮੈਂਬਰ ਅਤੇ ਜੈ ਮਾਂ ਮੰਦਿਰ ਕਮੇਟੀ ਦੇ ਪ੍ਰਧਾਨ ਰਾਜ ਕੁਮਾਰ, ਬਿੰਦਰਪਾਲ, ਕ੍ਰਿਸ਼ਨ ਮਦਾਨ ਤੇ ਸਮੂਹ ਮੈਂਬਰ, ਮਹਿਲਾ ਸਤਿਸੰਗ ਦੇ ਮੈਂਬਰ, ਵਿਨੋਦ ਭੰਮਾਂ, ਯੋਗੇਸ਼ ਸੋਨੂ, ਤਰਸੇਮ ਸ਼ਰਮਾ ਅਤੇ ਸ਼ਹਿਰ ਦੀ ਸਮੂਹ ਧਾਰਮਿਕ ਸੰਸਥਾਵਾ ਦੇ ਆਹੁਦੇਦਾਰ ਤੇ ਭਾਰੀ ਗਿਣਤੀ ਵਿੱਚ ਸ਼ਹਿਰ ਨਿਵਾਸੀ ਹਾਜ਼ਰ ਸਨ।